Prime Punjab Times

Latest news
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ -ਪਿੰਡ ਦਿਖਾਈ ਜਾ ਰਹੀ ਡਾਕੂਮੈਂਟਰੀ ਵਿਸ਼ਵ ਪੱਧਰੀ ਸਿਹਤ ਸਹੂਲਤਾਂ ਯਕੀਨੀ ਬਣਾਉਣ ਲਈ ਬੀ.ਬੀ.ਐਮ.ਬੀ. ਹਸਪਤਾਲ ਨੂੰ ਪੀ.ਜੀ.ਆਈ. ਚੰਡੀਗੜ੍ਹ ਦੀ ਤਰਜ਼ 'ਤੇ ਅਪਗ੍ਰ... ਦਸਵੰਧ ਫਾਊਂਡੇਸ਼ਨ ਵਲੋਂ ਲਗਾਏ ਗਏ ਚੌਥੇ ਖੂਨਦਾਨ ਕੈਂਪ ਦੌਰਾਨ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਕੀਤਾ ਖੂਨਦਾਨ ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ
ADVERTISEMENT
You are currently viewing ਅਣਪਛਾਤੇ ਵਲੋਂ ਘਰ ਵਿੱਚ ਦਾਖਲ ਕੇ ਔਰਤ ਦੇ ਕੰਨ ਚੋਂ ਟੋਪਸ ਝਪਟਣ ਤੇ ਕੰਨ ਹੋਇਆ ਲਹੂ ਲੁਹਾਨ, ਲੱਗੇ ਟਾਂਕੇ 

ਅਣਪਛਾਤੇ ਵਲੋਂ ਘਰ ਵਿੱਚ ਦਾਖਲ ਕੇ ਔਰਤ ਦੇ ਕੰਨ ਚੋਂ ਟੋਪਸ ਝਪਟਣ ਤੇ ਕੰਨ ਹੋਇਆ ਲਹੂ ਲੁਹਾਨ, ਲੱਗੇ ਟਾਂਕੇ 

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ / ਪ੍ਰਦੀਪ ਕੁਮਾਰ) 

27 ਅਕਤੂਬਰ : ਅੱਜ ਦਿਨ ਦਿਹਾੜੇ ਇੱਕ ਅਣਪਛਾਤੇ ਵਿਅਕਤੀਆਂ ਵਲੋਂ ਪਿੰਡ ਜਮਸ਼ੇਰ ਚਠਿਆਲ ਦੇ ਇੱਕ ਘਰ ਵਿੱਚ ਘੁਸ ਕੇ ਇੱਕ ਔਰਤ ਦੇ ਕੰਨ ਚੋਂ ਟੋਪਸ ਝਪਟਮਾਰ ਕੇ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨਾਲ ਔਰਤ ਦਾ ਕੰਨ ਬੁਰੀ ਤਰਾਂ ਲਹੂ ਲੂਹਾਨ ਹੋ ਗਿਆ ਅਤੇ ਡਾਕਟਰ ਵਲੋਂ ਟਾਂਕੇ ਲਗਾਏ ਗਏ ਹਨ।  ਇਸ ਸਬੰਧੀ ਪੀੜਤਾ ਦੇ ਪਤੀ ਪ੍ਰੇਮਪਾਲ ਸਿੰਘ ਪੁੱਤਰ ਸ਼ੰਕਰ ਦਾਸ ਵਾਸੀ ਪਿੰਡ ਜਮਸ਼ੇਰ ਚਠਿਆਲ ਥਾਣਾ ਗੜ੍ਹਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਕਿ ਮੈਂ ਉਕਤ ਪਤੇ ਦਾ ਰਹਿਣ ਵਾਲਾ ਹਾਂ। ਅੱਜ ਦੁਪਹਿਰ ਤਕਰੀਬਨ 2:00 ਤੋਂ 03:00 ਵਜੇ ਦੇ ਵਿਚਕਾਰ ਮੇਰੀ ਪਤਨੀ ਘਰ ਵਿੱਚ ਇੱਕਲੀ ਸੀ ਅਤੇ ਮੈਂ ਘਰ ਦੇ ਨਿੱਜੀ ਕੰਮ ਵਾਸਤੇ ਗੜ੍ਹਦੀਵਾਲਾ ਵਿਖੇ ਆਇਆ ਹੋਇਆ ਸੀ। ਉਸ ਸਮੇਂ ਸਾਡੇ ਘਰ ਕੋਈ ਅਨਪਸ਼ਾਤਾ ਵਿਅਕਤੀ ਲੁੱਟ-ਖੋਹ ਕਰਨ ਦੇ ਇਰਾਦੇ ਨਾਲ ਸਾਡੇ ਘਰ ਅੰਦਰ ਦਾਖਿਲ ਹੋ ਗਿਆ ਅਤੇ ਮੇਰੀ ਪਤਨੀ ਨੂੰ ਇਕੱਲੀ ਦੇਖ ਕੇ ਉਸਦੇ ਕੰਨ ਚੋਂ ਟੋਪਸ ਝਪਟਮਾਰ ਕੇ ਲੁਟਣ ਦੀ ਕੋਸ਼ਿਸ਼ ਕੀਤੀ। ਜਿਸ ਨਾਲ ਮੇਰੀ ਪਤਨੀ ਦਾ ਕੰਨੇ ਕਾਫੀ ਜਖਮੀ ਹੋ ਗਿਆ|ਉਹ ਮੇਰੀ ਪਤਨੀ ਦੇ ਕੰਨ ਨੂੰ ਝਪਟ ਮਾਰ ਕੇ ਕੇ ਸਾਡੇ ਘਰ ਦੀ ਛੱਤ ਤੋਂ ਹੁੰਦਾ ਹੋਇਆ ਅਤੇ ਗੁਆਂਡ ਵਾਲੇ ਘਰ ਚਲਾ ਗਿਆ। ਜਦ ਮੇਰੀ ਪਤਨੀ ਦਾ ਰੋਲਾ ਸੁਣ ਕੇ ਆਂਢ ਗੁਆਂਢ ਦੇ ਲੋਕ ਇਕਠੇ ਹੋਏ ਤੇ ਉਹਨਾ ਨੇ ਉਸਦੀ ਭਾਲ ਕੀਤੀ ਪਰੰਤੂ ਉੱਕਤ ਅਣਪਸ਼ਾਤਾ ਵਿਅਕਤੀ ਨਹੀਂ ਮਿਲਿਆ। ਪ੍ਰਮਾਤਮਾ ਦਾ ਸ਼ੁਕਰ ਹੈ ਕਿ ਲੁਟੇਰਾ ਟੋਪਸ ਲਿਜਾਣ ਵਿੱਚ ਕਾਮਯਾਬ ਨਹੀਂ ਰਿਹਾ ਕਿਉਂਕਿ ਅਚਾਨਕ ਟੋਪਸ ਥੱਲੇ ਡਿੱਗ ਗਿਆ। ਪੀੜਤਾ ਦੇ ਪਤੀ ਨੇ ਗੜ੍ਹਦੀਵਾਲਾ ਪੁਲਿਸ ਨੂੰ ਲਿਖਤੀ ਸੂਚਨਾ ਦਿੱਤੀ ਹੈ। ਸੂਚਨਾ ਮਿਲਦੇ ਹੀ ਪੁਲਿਸ ਘਟਨਾ ਦੀ ਜਾਂਚ ਵਿਚ ਜੁੱਟ ਗਈ ਹੈ।

ਫੋਟੋ : ਪੀੜਤਾ ਆਪਣੇ ਜਖਮੀ ਹੋਏ ਕੰਨ ਨੂੰ ਦਿਖਾਉਂਦੀ ਹੋਈ ਤੇ ਹੋਰ।

error: copy content is like crime its probhihated