Prime Punjab Times

Latest news
ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ ਵਿਦੇਸ਼ ਬੈਠਾ ਅਮਨ ਆਂਡਾ ਕਰਦਾ ਸੀ ਫਿਰੌਤੀ, ਨਾ ਦੇਣ ’ਤੇ ਬਟਾਲਾ ’ਚ ਚੱਲਦੀਆਂ ਸਨ ਗੋਲੀਆਂ; ਹਥਿਆਰ ਸਪਲਾਇਰ ਗੁਰਬਿੰਦਰ 3 ... 80 ਵੇਂ ਆਜ਼ਾਦੀ ਦਿਵਸ ਦੇ ਸਮਾਗਮ ਮੌਕੇ KMS ਕਾਲਜ ਦੇ NSS ਵਲੰਟੀਅਰਾਂ ਨੇ ਕੀਤੀ ਸ਼ਾਨਦਾਰ ਸ਼ਮੂਲੀਅਤ - ਪ੍ਰਿੰਸੀਪਲ ਡਾ. ... 80ਵਾਂ ਸੁਤੰਤਰਤਾ ਦਿਵਸ ਨਗਰ ਕੌਂਸਲ ਗੜ੍ਹਦੀਵਾਲਾ ਵਿਖੇ ਧੂਮਧਾਮ ਨਾਲ ਮਨਾਇਆ* ਸੋਮਵਾਰ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ’ਚ ਰਹੇਗੀ ਛੁੱਟੀ.. ਪੰਜਾਬ ਦੇ ਜੇਲ੍ਹਾਂ, ਪ੍ਰਵਾਸੀ  ਭਾਰਤੀ ਅਤੇ ਸੰਸਦੀ ਕਾਜ ਮੰਤਰੀ ਡਾ. ਰਵਜੋਤ ਸਿੰਘ ਨੇ ਹੁਸ਼ਿਆਰਪੁਰ ’ਚ ਲਹਿਰਾਇਆ ਤਿਰੰਗਾ ਭਾਜਪਾ ਜ਼ਿਲ੍ਹਾ ਪ੍ਰਧਾਨ ਨਿਤਿਨ ਨੰਨੂ ਗੁਪਤਾ ਦੇ ਗੜ੍ਹਦੀਵਾਲਾ ਪਹੁੰਚਣ ਤੇ ਭਰਵਾਂ ਸਵਾਗਤ 
ADVERTISEMENT
You are currently viewing ਲੁਟੇਰੇ ਘਰ ਦੀ ਕੰਧ ਟੱਪ ਕੇ ਅਲਮਾਰੀ ਚੋਂ ਡੇਢ ਲੱਖ ਰੁਪਏ ਦੀ ਨਕਦੀ ਲੁੱਟ ਕੇ ਹੋਏ ਫਰਾਰ,ਲੋਕਾਂ ‘ਚ ਸਹਿਮ ਦਾ ਮਾਹੌਲ 

ਲੁਟੇਰੇ ਘਰ ਦੀ ਕੰਧ ਟੱਪ ਕੇ ਅਲਮਾਰੀ ਚੋਂ ਡੇਢ ਲੱਖ ਰੁਪਏ ਦੀ ਨਕਦੀ ਲੁੱਟ ਕੇ ਹੋਏ ਫਰਾਰ,ਲੋਕਾਂ ‘ਚ ਸਹਿਮ ਦਾ ਮਾਹੌਲ 

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ / ਪ੍ਰਦੀਪ ਕੁਮਾਰ) 

27 ਅਕਤੂਬਰ : ਅੱਜ ਦਿਨ ਦਿਹਾੜੇ ਅਣਪਛਾਤੇ ਵਿਅਕਤੀਆਂ ਵਲੋਂ ਪਿੰਡ ਜਮਸ਼ੇਰ ਚਠਿਆਲ ਦੇ ਇੱਕ ਘਰ ਦੀ ਕੰਧ ਟੱਪ ਕੇ ਲੱਖਾਂ ਰੁਪਏ ਲੁੱਟ ਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਿਕ ਪਰਮਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਜਮਸ਼ੇਰ ਚਠਿਆਲ ਥਾਣਾ ਗੜ੍ਹਦੀਵਾਲਾ ਜਿਲ੍ਹਾ ਹੁਸ਼ਿਆਰਪੁਰ ਨੇ ਦੱਸਿਆ ਅੱਜ ਮਿਤੀ 27/10/2023 ਨੂੰ ਮੈਂ ਆਪਣੇ ਪਰਿਵਾਰ ਸਮੇਤ ਆਪਣੀ ਰਿਸ਼ਤੇਦਾਰੀ ਵਿੱਚ ਅਰਦਾਸ ਕਰਨ ਵਾਸਤੇ ਗਿਆ ਸੀ। ਜਦ ਅਸੀਂ ਤਕਰੀਬਨ 04:00 ਵਜੇ ਵਾਪਿਸ ਆਏ ਤਾਂ ਦੇਖਿਆ ਕੋਈ ਵਿਅਕਤੀ ਜਾਏ ਘਰ ਦੀ ਕੰਧ ਟੱਪ ਕੇ ਸਾਡੇ ਘਰ ਅੰਦਰ ਦਾਖਿਲ ਹੋ ਗਿਆ ਅਤੇ ਸਾਡੀ ਅਲਮਾਰੀ ਵਿੱਚ ਰੱਖੇ ਨਗਦ 1,50,000 (ਡੇਢ ਲੱਖ ਰੁਪਏ ) ਚੋਰੀ ਕਰਕੇ ਲੈ ਗਿਆ । ਇਹ ਹੈ ਕਿ ਜਿਸ ਰਾੱਡ ਨਾਲ ਉਕਤ ਵਿਅਕਤੀ ਨੇ ਮੇਰੀ ਅਲਮਾਰੀ ਤੋੜੀ ਉਹ ਸਾਡੇ ਬੈਡ ਹੇਠ ਸੁੱਟ ਗਿਆ|ਇਸ ਘਟਨਾ ਨਾਲ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਘਟਨਾ ਦੀ ਜਾਣਕਾਰੀ ਉਪਰੋਕਤ ਘਰ ਦੇ ਮਾਲਿਕ ਨੇ ਗੜ੍ਹਦੀਵਾਲਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਗੜ੍ਹਦੀਵਾਲਾ ਪੁਲਿਸ ਦੇ ਕਰਮਚਾਰੀਆਂ ਨੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਿਕਰਯੋਗ ਹੈ ਕਿ ਹਲਕਾ ਗੜ੍ਹਦੀਵਾਲਾ ਚ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਰੁੱਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸ ਤੋਂ ਪਹਿਲਾਂ ਪੰਜਾਬ ਨੈਸ਼ਨਲ ਬੈਂਕ ਗੜ੍ਹਦੀਵਾਲਾ ਤੋਂ ਇੱਕ ਬਜੁਰਗ ਵਿਅਕਤੀ ਤੋਂ ਦੋ ਸ਼ਾਤਰ ਔਰਤਾਂ 1 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਈਆਂ ਸਨ। ਅਜੇ ਇਸ ਵਾਰਦਾਤ ਦੇ ਦੋਸ਼ੀ ਫੜੇ ਨਹੀਂ ਗਏ ਤੇ ਅੱਜ ਇੱਕ ਹੋਰ ਵੱਡੀ ਘਟਨਾ ਨੂੰ ਲੁਟੇਰਿਆਂ ਵਲੋਂ ਅੰਜਾਮ ਦਿੱਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਦੋਸ਼ੀ ਪੁਲਿਸ ਦੀ ਗ੍ਰਿਫਤ ਚ ਆਉਂਦੇ ਹਨ ਜਾਂ ਫਿਰ ਮਾਮਲਾ ਐਫ ਆਈ ਆਰ ਤੱਕ ਹੀ ਸੀਮਿਤ ਰਹਿ ਜਾਂਦਾ ਹੈ।

ਫੋਟੋ : ਲੁਟੇਰਿਆਂ ਵਲੋਂ ਤੋੜੀ ਗਈ ਅਲਮਾਰੀ, ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤੀ ਗਈ ਰਾਡ।