Prime Punjab Times

Latest news
ਪੀਐਚਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਨਵੇਂ ਹੁਕਮ ਜਾਰੀ,ਜਾਣੋ ਕਿੰਨਾ ਚੀਜਾਂ ਤੇ ਰਹੇਗੀ ਪਾਬੰਦੀ ਪੈਨਸ਼ਨਰਾਂ ਦੀਆਂ ਮੰਗਾਂ ’ਤੇ ਸਰਕਾਰ ਦੇ ਰਵੱਈਏ ਖ਼ਿਲਾਫ਼ ਗੱਜੀ ਸਟੇਟ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ.. ਪੈਨਸ਼ਨਰਾਂ ਦੀਆਂ ਮੰਗਾਂ ਅਣਡਿੱਠੀਆਂ ਕਰਨ ’ਤੇ ਸਰਕਾਰ ਖ਼ਿਲਾਫ਼ ਤਿੱਖਾ ਰੋਸ,17 ਜੁਲਾਈ ਦੀ ਮੋਹਾਲੀ... ਬਹੇੜਾ ਬਾੜੀ ਖੱਡ ’ਤੇ 2.03 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਹਾਈ ਲੈਵਲ ਪੁਲ - ਡਾ.ਰਵਜੋਤ ਸਿੰਘ ਸੋਸਾਇਟੀ ਨੇ 123ਵੇਂ ਰਾਸ਼ਣ ਵੰਡ ਸਮਾਰੋਹ ਦੌਰਾਨ 200 ਲੋੜਵੰਦਾਂ ਨੂੰ ਵੰਡਿਆ ਰਾਸ਼ਣ NCC ਦੇ ਕਮਾਂਡਿੰਗ ਅਫ਼ਸਰ ਕਰਨਲ ਲਵਦੀਪ ਸਿੰਘ ਸੈਣੀ ਦਾ ਖ਼ਾਲਸਾ ਕਾਲਜ 'ਚ ਪਹਿਲਾ ਦੌਰਾ KMS ਕਾਲਜ ਦੇ ਬੀ.ਐਸ.ਸੀ.ਆਈ.ਟੀ ਛੇਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ– ਪ੍ਰਿੰਸੀਪਲ ਡਾ.ਮਾਨਵ ਸੈਣੀ ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ‘ਚ ਵੱਖ-ਵੱਖ ਪਾਬੰਦੀਆਂ ਦੇ ਹੁਕਮ ਕੀਤੇ ਜਾਰੀ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਗੁਰਪ੍ਰੀਤ ਸਿੰਘ ਰਾਹੀਂ ਮੁੱਖ ਮੰਤਰੀ ਤੇ ਰਾਜਪਾਲ ਨੂੰ ਭੇਜਿਆ ਮੰਗ ਪੱਤਰ
ADVERTISEMENT
You are currently viewing ਜ਼ੋਨਲ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦਾ ਸ਼ਾਨਦਾਰ ਪ੍ਰਦਰਸ਼ਨ

ਜ਼ੋਨਲ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦਾ ਸ਼ਾਨਦਾਰ ਪ੍ਰਦਰਸ਼ਨ

ਗੜ੍ਹਦੀਵਾਲਾ (ਚੌਧਰੀ) 

1 ਸਤੰਬਰ : ਜ਼ੋਨਲ ਖੇਡਾਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੱਫਰ ਦੇ ਖਿਡਾਰੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਰਸ਼ਪਾਲ ਕੌਰ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ,ਪੰਜਾਬ ਵੱਲੋ 67ਵੀਆਂ ਪੰਜਾਬ ਰਾਜ ਜ਼ੋਨਲ ਸਕੂਲ ਖੇਡਾਂ 2023-24 ਵਿੱਚ ਜੋਨ ਗੜ੍ਹਦੀਵਾਲਾ  ਸਕੂਲ ਦੀਆਂ 10 ਟੀਮਾਂ ਨੇ ਖੇਡਾਂ ਵਿੱਚ ਭਾਗ ਲਿਆ ਅਤੇ 09 ਟੀਮਾਂ ਨੇ ਪਹਿਲਾ ਸਥਾਨ,ਦੂਸਰਾ ਸਥਾਨ,ਤੀਸਰਾ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ।ਰੱਸਾ ਕੱਸੀ ਅੰਡਰ 14 ਲੜਕੇ ਪਹਿਲਾ ਸਥਾਨ, ਅੰਡਰ 17 ਲੜਕੇ ਪਹਿਲਾ ਸਥਾਨ, ਅੰਡਰ 19 ਦੂਸਰਾ ਸਥਾਨ,ਰੱਸਾ ਕੱਸੀ ਲੜਕੀਆਂ 14 ਸਾਲ ਦੂਸਰਾ ਸਥਾਨ, ਅੰਡਰ 17 ਪਹਿਲਾ ਸਥਾਨ, ਅੰਡਰ 19 ਤੀਸਰਾ ਸਥਾਨ, ਵਾਲੀਬਾਲ ਅੰਡਰ 14 ਤੀਸਰਾ ਸਥਾਨ, ਨੈਸ਼ਨਲ ਕਬੱਡੀ ਅੰਡਰ 17 ਤੀਸਰਾ ਸਥਾਨ, ਸਰਕਲ ਕੱਬਡੀ ਅੰਡਰ 17 ਦੂਸਰਾ ਸਥਾਨ ਪ੍ਰਾਪਤ ਕੀਤਾ ਹੈ ।ਪ੍ਰਿੰਸੀਪਲ ਰਸ਼ਪਾਲ ਕੌਰ ਨੇ ਦੱਸਿਆ ਕਿ ਜਗਦੀਸ਼ ਸਿੰਘ (ਪੀ ਟੀ ਆਈ) ਲੈਕ: ਪੰਜਾਬੀ ਦਲਜੀਤ ਸਿੰਘ ਦੀ ਮੇਹਨਤ ਸਦਕਾ ਖਿਡਾਰੀਆਂ ਨੇ ਇਹ ਪ੍ਰਾਪਤੀਆਂ ਕੀਤੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ।ਇਸ ਮੌਕੇ ਤੇ ਪ੍ਰਿੰਸੀਪਲ ਰਸ਼ਪਾਲ ਕੌਰ,ਲੈਕ: ਦਿਨੇਸ਼ ਠਾਕੁਰ,ਲੈਕਚਰਾਰ ਪੰਜਾਬੀ ਦਲਜੀਤ ਸਿੰਘ, ਲੈਕ: ਕਸ਼ਮੀਰ ਕੌਰ,ਸ:ਦਿਲਬਾਗ ਸਿੰਘ, ਜਗਵਿੰਦਰ ਸਿੰਘ, ਸ:ਜਗਮੋਹਨ ਸਿੰਘ,ਸ: ਹਰਪਾਲ ਸਿੰਘ, ਸ:ਮਨਜੀਤ ਸਿੰਘ, ਬਲਵਿੰਦਰਜੀਤ ਕੌਰ, ਰੇਖਾ ਦੇਵੀ, ਸੁਨੀਤਾ ਰਾਣੀ, ਰਮਨਦੀਪ ਕੌਰ,ਸਪਨਾ ਸਲਾਰੀਆ,ਸ: ਨਗਿੰਦਰਪਾਲ ਸਿੰਘ,ਸ: ਗੁਰਪ੍ਰੀਤ ਸਿੰਘ ਅਤੇ ਜਗਦੇਵ ਸਿੰਘ ਹਾਜਰ ਸਨ।

error: copy content is like crime its probhihated