Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध...
ADVERTISEMENT
You are currently viewing ਚੋਰਾਂ ਨੇ ਇੱਕ ਕੋਠੀ ਨੂੰ ਬਣਾਇਆ ਨਿਸ਼ਾਨਾ, ਇੱਕ ਪਿਸਤੌਲ, ਡਬਲ ਬੈਰਲ ਬਾਰਾਂ ਬੋਰ ਗਨ,10 ਤੋਲੇ ਸੋਨੇ ਦਾ ਬਰੇਸਲੇਟ, ਡੇਢ ਤੋਲੇ ਸੋਨੇ ਦੀ ਮੁੰਦਰੀ, ਸਵਾ ਦੋ ਲੱਖ ਦੀ ਘੜੀ, 2 ਲੱਖ 15 ਹਜ਼ਾਰ ਕੈਸ਼ ਲੈ ਉੱਡੇ

ਚੋਰਾਂ ਨੇ ਇੱਕ ਕੋਠੀ ਨੂੰ ਬਣਾਇਆ ਨਿਸ਼ਾਨਾ, ਇੱਕ ਪਿਸਤੌਲ, ਡਬਲ ਬੈਰਲ ਬਾਰਾਂ ਬੋਰ ਗਨ,10 ਤੋਲੇ ਸੋਨੇ ਦਾ ਬਰੇਸਲੇਟ, ਡੇਢ ਤੋਲੇ ਸੋਨੇ ਦੀ ਮੁੰਦਰੀ, ਸਵਾ ਦੋ ਲੱਖ ਦੀ ਘੜੀ, 2 ਲੱਖ 15 ਹਜ਼ਾਰ ਕੈਸ਼ ਲੈ ਉੱਡੇ

ਗੜ੍ਹਦੀਵਾਲਾ (ਯੋਗੇਸ਼ ਗੁਪਤਾ / ਚੌਧਰੀ / ਪ੍ਰਦੀਪ ਕੁਮਾਰ) 

6 ਜੁਲਾਈ : ਸਥਾਨਕ ਸ਼ਹਿਰ ਦੇ ਕਾਲਰਾ ਰੋਡ ਤੇ ਸਥਿਤ ਇੱਕ ਕੋਠੀ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਉਂਦੇ ਹੋਏ ਇੱਕ ਪਿਸਤੌਲ, ਡਬਲ ਬੋਰਲ ਬਾਂਰਾਂ ਬੋਰ ਗਨ,10 ਤੋਲੇ ਸੋਨੇ ਦਾ ਬਰੇਸਲੇਟ, ਡੇਢ ਤੋਲੇ ਸੋਨੇ ਦੀ ਮੁੰਦਰੀ, ਸਵਾ ਦੋ ਲੱਖ ਦੀ ਕੀਮਤੀ ਘੜੀ, 2 ਲੱਖ 15 ਹਜ਼ਾਰ ਕੈਸ਼ ਦੀ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਦਾ ਸਮਾਚਾਰ ਮਿਲਿਆ ਹੈ।ਜਿਸ ਨਾਲ ਇਲਾਕੇ ਵਾਸੀਆਂ ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਵਲੋਂ ਇਹ ਇਲਾਕੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਵਾਰਦਾਤ ਦੱਸੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਸਾਗਰ ਪੁੱਤਰ ਕੁੰਦਨ ਲਾਲ ਨੇ ਦੱਸਿਆ ਕਿ ਬੀਤੀ ਰਾਤ ਮੌਸਮ ਠੰਡਾ ਹੋਣ ਕਰਕੇ ਉਹ ਕੋਠੀ ਦੀ ਛੱਤ ਉਪਰ ਸੌਂ ਗਏ।ਜਦੋਂ ਉਨ੍ਹਾਂ ਸਵੇਰੇ 8.40 ਵਜੇ ਉੱਠ ਕੇ ਦੇਖਿਆ ਤਾਂ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਪਿਆ ਸੀ ਅਤੇ ਕਮਰੇ ਅੰਦਰ ਦੀ ਅਲਮਾਰੀ ਵਿੱਚੋਂ ਸਮਾਨ ਖਿੱਲਰਿਆ ਪਿਆ ਸੀ। ਉਨ੍ਹਾਂ ਦੱਸਿਆ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਚੋਰ ਅਲਮਾਰੀ ਵਿਚ ਇੱਕ ਪਿਸਤੌਲ, ਡਬਲ ਬੈਰਲ ਬਾਰਾਂ ਬੋਰ ਗਨ, 10 ਤੋਲੇ ਦਾ ਸੋਨੇ ਦਾ ਬਰੇਸਲੇਟ, ਡੇਢ ਤੋਲੇ ਸੋਨੇ ਦੀ ਮੁੰਦਰੀ, ਸਵਾ ਦੋ ਲੱਖ ਦੀ ਕੀਮਤੀ ਘੜੀ, 2 ਲੱਖ 15 ਹਜ਼ਾਰ ਕੈਸ਼ ਕੁੱਲ ਲਗਭਗ 10 ਲੱਖ ਦੀ ਚੋਰੀ ਕਰਕੇ ਰਫੂਚੱਕਰ ਹੋ ਗਏ।

ਘਟਨਾ ਦੀ ਸੂਚਨਾ ਮਿਲਦੇ ਹੀ ਡੀ ਐਸ ਪੀ ਟਾਂਡਾ ਕੁਲਵੰਤ ਸਿੰਘ ਤੇ ਥਾਣਾ ਗੜਦੀਵਾਲਾ ਦੇ ਐਸ ਐਚ ਓ ਮਲਕੀਤ ਸਿੰਘ ਨੇ ਮੌਕੇ ਤੇ ਪਹੁੰਚਕੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਡੌਗਸਕੋਟ ਅਤੇ ਐਂਟੀਸਾਬੋਤਾਜ ਟੀਮ ਬੁਲਾ ਕੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਆਲੇ ਦੁਆਲੇ ਦੇ ਸੀਸੀਟੀਵੀ ਵੀ ਖੰਗਾਲੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਚੋਰਾਂ ਜਲਦ ਕਾਬੂ ਕੀਤਾ ਜਾਵੇਗਾ।ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਚੋਰਾਂ ਨੂੰ ਲੱਭਣ ਵਿਚ ਕਾਮਯਾਬ ਹੁੰਦੀ ਹੈ ਕਿ ਨਹੀਂ।

error: copy content is like crime its probhihated