Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਨੇ 75 ਸਾਲ ਦੇ ਬਜੁਰਗ ਨੂੰ ਪਰਿਵਾਰ ਨਾਲ ਮਿਲਾਇਆ

ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਨੇ 75 ਸਾਲ ਦੇ ਬਜੁਰਗ ਨੂੰ ਪਰਿਵਾਰ ਨਾਲ ਮਿਲਾਇਆ

ਗੜ੍ਹਦੀਵਾਲਾ (ਚੌਧਰੀ)

6 ਜੁਲਾਈ : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਨੇ 75 ਸਾਲ ਦੇ ਲਾਪਤਾ ਬਜੁਰਗ ਮੱਖਣ ਸਿੰਘ ਪੁੱਤਰਕਿਸ਼ਨ ਸਿੰਘ ਪਿੰਡ ਮਹਿਤਾ ਮਕਬੂਲਪੁਰ ਨੂੰ ਪਰਿਵਾਰ ਨਾਲ ਮਿਲਾਕੇ ਬਹੁਤ ਭਲੇ ਦਾ ਕਾਰਜ ਕੀਤਾ ਹੈ। ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਬਾਪੂ ਰਾਮਾ ਮੰਡੀ ਚੌਕ ਜਲੰਧਰ ਸ਼ਹਿਰ ਤੋ ਲਵਾਰਸ ਹਾਲਤ ਵਿਚ ਮਿਲੇ ਸਨ,ਜਿਸ ਦੀ ਸੂਚਨਾ ਕੁੱਝ ਲੋਕਾਂ ਨੇ ਇਨਸਾਨੀਅਤ ਨੂੰ ਸਮਝਦੇ ਹੋਏ ਸੁਸਾਇਟੀ ਨੂੰ ਸੂਚਿਤ ਕੀਤਾ ਸੀ। ਬਾਪੂ ਦੀ ਦਿਮਾਗੀ ਹਾਲਤ ਠੀਕ ਨਹੀ ਸੀ ਤੇ ਬਾਪੂ ਆਪਣੇ ਬਾਰੇ ਕੁੱਝ ਵੀ ਨਹੀ ਦੱਸ ਰਹੇ ਸਨ। ਇਨ੍ਹਾਂ ਨੂੰ ਵੇਵਜ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਇਨ੍ਹਾਂ ਦੀ ਪਹਿਛਾਣ ਲਈ ਸੋਸਲ ਮੀਡੀਆ ਦਾ ਸਹਾਰਾ ਲਿਆ ਗਿਆ। ਪਰਿਵਾਰ ਨੂੰ ਪਤਾ ਲੱਗਣ ਤੇ ਇਸ ਨੂੰ ਲੈਣ ਲਈ ਗੁਰ ਆਸਰਾ ਸੇਵਾ ਘਰ ਬਾਹਗਾ ਆਏ ਤੇ ਇਨ੍ਹਾਂ ਨੂੰ ਪਰਿਵਾਰ ਹਵਾਲੇ ਕਰਦੇ ਹੋਏ ਡਾ.ਲਵਪ੍ਰੀਤਸਿੰਘ ਪਾਬਲਾ ਨੇ ਪਰਿਵਾਰ ਨੂੰ ਬਾਪੂ ਨੂੰ ਸਾਭ ਸੰਭਾਲ ਕਰਨ ਬਾਰੇ ਕਿਹਾ ਤੇ ਦਵਾਈ ਸਮੇ ਸਿਰ ਦੇਣ ਦੀ ਅੀਪਲ ਕੀਤੀ ਹੈ। ਪਰਿਵਾਰਿਕ ਮੈਬਰਾਂ ਵਲੋ ਸੁਸਾਇਟੀ ਮੈਬਰਾਂ ਕੀਤੇ ਗਏ ਉਪਰਾਲੇ ਲਈ ਦਿਲੋ ਧੰਨਵਾਦ ਕੀਤਾ ਹੈ। ਇਸ ਮੌਕੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਤੋ ਇਲਾਵਾ ਕੈਸੀਅਰ ਪਰਸੋਤਮ ਸਿੰਘ ਬਾਹਗਾ,ਜਸਪਾਲ ਸਿੰਘ, ਸਰਬਜੀਤ ਸਿੰਘ,ਮਨਿੰਦਰ ਸਿੰਘ,ਕਮਲਜੀਤ ਸਿੰਘ,ਜਸਵਿੰਦਰ ਸਿੰਘ,ਗੁਰਵਿੰਦਰ ਸਿੰਘ ਆਦਿ ਸੁਸਾਇਟੀ ਮੈਬਰ ਅਤੇ ਪਰਿਵਾਰਿਕ ਮੈਬਰ ਮਾਜੂਦ ਸਨ।

ਫੋਟੋ : ਬਜੁਰਗ ਨੂੰ ਪਰਿਵਾਰ ਦੇ ਹਵਾਲੇ ਕਰਦੇ ਹੋਏ ਸੁਸਾਇਟੀ ਦੇ ਮੁੱਖ ਸੇਵਾਦਾਰ ਸ ਮਨਜੋਤ ਸਿੰਘ ਤਲਵੰਡੀ ਤੇ ਹੋਰ।