ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ / ਪ੍ਰਦੀਪ ਕੁਮਾਰ)
25 ਜੂਨ : ਗੜ੍ਹਦੀਵਾਲਾ ਦੇ ਪਿੰਡ ਸਹਿਜੋਵਾਲ ਵਿਖੇ ਦਿਨ-ਦਿਹਾੜੇ ਚੋਰਾਂ ਨੇ ਇੱਕ ਮਜ਼ਦੂਰ ਦੇ ਘਰ ਨੂੰ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਗਹਿਣੇ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਫਰਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਤਰਸੇਮ ਲਾਲ ਪੱਤਰ ਦਰਸ਼ਨ ਲਾਲ ਵਾਸੀ ਸਹਿਜੋਵਾਲ ਨੇ ਦੱਸਿਆ ਕੀ ਅਸੀਂ ਕੰਮ ਤੇ ਚਲੇ ਜਾਂਦੇ ਹਾਂ,ਤੇ ਸਾਡੇ ਜਾਣ ਤੋਂ ਬਾਅਦ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਇਹ ਵਾਰਦਾਤ ਤਕਰੀਬਨ ਦੁਪਿਹਰ 12 ਵਜੇ ਤੋਂ ਸ਼ਾਮ 4 ਵਜੇ ਦੇ ਵਿਚ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਕੰਮ ਤੋਂ ਪਰਤੇ ਤਾਂ ਆ ਕੇ ਦੇਖਿਆ ਕਿ ਘਰ ਦੀ ਅਲਮਾਰੀ ਦਾ ਤਾਲਾ ਟੁੱਟਿਆ ਪਿਆ ਹੈ ਤੇ ਸਾਰਾ ਸਾਮਾਨ ਖਿਲਰਿਆ ਪਿਆ ਹੈ। ਉਨ੍ਹਾਂ ਦੱਸਿਆ ਕਿ ਚੋਰ ਸੋਨੇ ਦੀਆਂ ਤਿੰਨ ਅੰਗੂਠਿਆਂ, ਦੋ ਕੀਮਤੀ ਘੜੀਆਂ ,ਦਸ ਹਜ਼ਾਰ ਰੁਪਏ ਦੀ ਨਕਦੀ ਤੇ ਹੋਰ ਕੀਮਤੀ ਸਾਮਾਨ ਚੋਰੀ ਕਰਕੇ ਰਫੂਚੱਕਰ ਹੋ ਹਨ। ।ਉਹਨਾਂ ਨੇ ਗੜ੍ਹਦੀਵਾਲਾ ਪੁਲਿਸ ਨੂੰ ਰਿਪੋਰਟ ਕੀਤੀ। ਪੁਲਸ ਨੇ ਆ ਕੇ ਮੌਕਾ ਦੇਖਿਆ ਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰਨ ਦਾ ਭਰੋਸਾ ਦਿਵਾਇਆ ਹੈ ।








