Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਬਟਾਲਾ ਸ਼ਹਿਰ ਦੇ ਵਪਾਰੀ ਕੋਲੋ ਜੱਗੂ ਭਗਵਾਨ ਪੂਰੀਆ ਬਨ ਕੇ ਧਮਕੀ ਦੇ ਕੇ 90 ਲੱਖ ਰੁਪਏ ਦੀ ਫਿਰੋਤੀ ਮੰਗਣ ਵਾਲਾ ਦੋਸ਼ੀ ਕਾਬੂ

ਬਟਾਲਾ ਸ਼ਹਿਰ ਦੇ ਵਪਾਰੀ ਕੋਲੋ ਜੱਗੂ ਭਗਵਾਨ ਪੂਰੀਆ ਬਨ ਕੇ ਧਮਕੀ ਦੇ ਕੇ 90 ਲੱਖ ਰੁਪਏ ਦੀ ਫਿਰੋਤੀ ਮੰਗਣ ਵਾਲਾ ਦੋਸ਼ੀ ਕਾਬੂ

ਬਟਾਲਾ ( ਅਵਿਨਾਸ਼ ਸ਼ਰਮਾ)

17 ਜੂਨ :ਬਟਾਲਾ ਸ਼ਹਿਰ ਦੇ ਵਪਾਰੀ ਕੋਲੋ ਜੱਗੂ ਭਗਵਾਨ ਪੂਰੀਆ ਬਨ ਕੇ ਧਮਕੀ ਦੇ ਕੇ 90 ਲੱਖ ਰੁਪਏ ਦੀ ਫਿਰੋਤੀ ਮੰਗਣ ਵਾਲਾ ਦੋਸ਼ੀ  ਨੂੰ  ਪੁਲਿਸ ਨੇ ਕਾਬੂ ਕੀਤਾ ਹੈ ।ਮੁਕੱਦਮਾ ਨੰਬਰ 178 ਮਿਤੀ 16.06,2023 ਜੁਰਮ 387,506 ਭ/ਦ ਥਾਣਾ ਸਿਵਲ ਲਾਈਨ ਬਟਾਲਾ) ਗ੍ਰਿਫਤਾਰ ਦੋਸ਼ੀ  ਦੀ ਪਛਾਣ ਮਲਕੀਅਤ ਸਿੰਘ ਪੁੱਤਰ ਅੱਤਰ ਸਿੰਘ ਵਾਸੀ ਦੀਵਾਨੀਵਾਲ ਥਾਣਾ ਸਿਵਲ ਲਾਈਨ ਬਟਾਲਾ ਵਜੋਂ ਹੋਈ ਹੈ।

ਬਟਾਲਾ ਮੈਡਮ ਅਸ਼ਵਿਨੀ ਗੋਟਿਆਲ,ਆਈ.ਪੀ.ਐੱਸ.  ਸੀਨੀਅਰ ਕਪਤਾਨ ਪੁਲਿਸ  ਬਟਾਲਾ ਨੇ ਪ੍ਰੈੱਸ ਨੂੰ ਸੰਬੋਧਿਤ ਕਰਦੇ ਦੱਸਿਆ ਕਿ ਬਟਾਲਾ ਸ਼ਹਿਰ ਦੇ ਇਕ ਵਪਾਰੀ ਪਾਸੋਂ ਇੱਕ ਦੋਸ਼ੀ ਵੱਲੋਂ ਵੱਟਸ-ਅੱਪ ਕਾਲ ਕਰਕੇ ਆਪਣੇ ਆਪ ਨੂੰ ਜੱਗੂ ਭਗਵਾਨਪੁਰੀਆ ਦੱਸਕੇ 90 ਲੱਖ ਦੀ ਫਿਰੋਤੀ ਮੰਗੀ ਅਤੇ ਫਿਰੋਤੀ ਦੇ ਪੈਸੇ ਨਾ ਦੇਣ ਤੇ ਵਪਾਰੀ ਅਤੇ ਉਸਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ। ਇਹ ਸ਼ਿਕਾਇਤ ਮਿਲਣ ਤੇ ਬਟਾਲਾ ਪੁਲਿਸ ਵੱਲੋਂ ਫੌਰੀ ਐਕਸ਼ਨ ਲੈਂਦੇ ਉਕਤ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਅਤੇ ਉਪ ਕਪਤਾਨ ਪੁਲਿਸ, (ਸਿਟੀ) ਬਟਾਲਾ, ਮੁੱਖ ਅਫਸਰ ਥਾਣਾ ਸਿਵਲ ਲਾਈਨ ਬਟਾਲਾ ਅਤੇ ਇੰਚਾਰਜ ਸੀ.ਆਈ.ਏ ਬਟਾਲਾ ਵੱਲੋਂ ਵੱਖ-ਵੱਖ ਟੀਮਾਂ ਬਣਾਕੇ ਦੋਸ਼ੀ ਨੂੰ ਟਰੇਸ ਕਰਨ ਲਈ ਉਪਰਾਲੇ ਆਰੰਭ ਕੀਤੇ ਗਏ। ਪਰਚਾ ਦਰਜ਼ ਕਰਕੇ ਜਿਸਦਾ ਮੁਕਦਮਾ 178, ਜ਼ੁਰਮ 387,506, ਥਾਣਾ ਸਿਵਲ ਲਾਈਨ ਵਿੱਚ ਦਰਜ਼ ਕਰਕੇ ਕਾਰਵਾਹੀ ਕੀਤੀ ਗਈ ਜਿਸਦੀ ਸੁਪਰਵੀਜਨ ਕਪਤਾਨ ਪੁਲਿਸ ਇੰਨਵੈਸਟੀਗੇਸ਼ਨ,ਬਟਾਲਾ ਵੱਲੋਂ ਕੀਤੀ ਗਈ। ਮੁਕਦਮਾ ਦੀ ਸੰਗੀਨਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਉੱਪਰ ਸੰਵੇਦਨਸ਼ੀਲਤਾ ਨਾਲ ਕੰਮ ਕਰਦੇ ਹੋਏ ਬਟਾਲਾ ਪੁਲਿਸ ਵੱਲੋਂ ਫਿਰੋਤੀ ਮੰਗਣ ਵਾਲੇ ਦੋਸ਼ੀ ਜਿਸਦਾ ਨਾਮ ਮਲਕੀਅਤ ਸਿੰਘ ਉਕਤ ਹੈ, ਨੂੰ 8 ਘੰਟਿਆ ਵਿੱਚ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ ਗਿਆ।ਮਲਕੀਅਤ ਸਿੰਘ ਉਕਤ ਦਾ ਕਾਦੀਆਂ ਰੋਡ ਬਟਾਲਾ ਵਿੱਖੇ ਸੁੱਖ ਮੈਡੀਕਲ ਸਟੋਰ ਹੈ।ਦੋਸ਼ੀ ਨੇ ਜੁਰਮ ਕਬੂਲ ਕਰਦਿਆ ਦੱਸਿਆ ਕਿ ਉਸਨੇ ਲਾਲਚ ਵੱਸ ਆਕੇ ਜੱਗੂ ਭਗਵਾਨਪੁਰੀਆ ਦਾ ਨਾਮ ਲੈ ਕੇ ਆਪ ਖੁੱਦ ਧਮਕੀ ਦੇ ਕੇ ਫਿਰੋਤੀ ਦੀ ਮੰਗ ਕੀਤੀ ਸੀ।ਮੁਕੱਦਮਾ ਵਿੱਚ ਦੋਸ਼ੀ ਪਾਸੋਂ ਧਮਕੀ ਦੇਣ ਲਈ ਵਰਤਿਆ ਉਕਤ ਮੋਬਾਇਲ ਫੋਨ ਬ੍ਰਾਮਦ ਕਰ ਲਿਆ ਗਿਆ ਹੈ।

ਜਿਕਰਯੋਗ ਹੈ ਕਿ ਦੋਸ਼ੀ ਮਲਕੀਅਤ ਸਿੰਘ ਤੇ ਪਹਿਲਾਂ ਵੀ ( 2 ਮੁਕੱਦਮੇ (ਉਕਤ ਅਨੁਸਾਰ) ਸਨੈਚਿੰਗ ਅਤੇ ਫਿਰੋਤੀ ਮੰਗਣ ਦੇ ਥਾਣਾ ਸਿਵਲ ਲਾਈਨ ਬਟਾਲਾ ਵਿੱਚ ਦਰਜ ਹਨ। ਦੋਸ਼ੀ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸਦੀ ਮੁਕੱਦਮਾ ਵਿੱਚ ਪੁੱਛ-ਗਿੱਛ ਚੱਲ ਰਹੀ ਹੈ।