Prime Punjab Times

Latest news
ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ ਬਾਲ ਵਿਆਹ ਕਰਵਾਉਣ ਵਾਲਿਆਂ ਖ਼ਿਲਾਫ਼ ਕੀਤੀ ਗਈ ਕਾਨੂੰਨੀ ਕਾਰਵਾਈ ਬੀਬੀਐਮਬੀ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਲਿਆ ਸਵੱਛਤਾ ਪ੍ਰਣ ਗੁਰਸਿੱਖ ਹਰ ਅਵਸਥਾ ਚ ਇਕ ਸਮਾਨ ਜੀਵਨ ਜਿਉਂਦਾ ਹੈ : ਮਹਾਤਮਾ ਰੌਸ਼ਨ ਦਿਹਲਵੀ ਸਿਹਤਮੰਦ ਜੀਵਨ-ਸ਼ੈਲੀ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਅਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ ਜਲੰਧਰ ਪਠਾਨਕੋਟ ਰਾਸ਼ਟਰੀ ਰਾਜ ਮਾਰਗ ਤੇ ਵਾਪਰਿਆ ਭਿਆਨਕ ਹਾਦਸਾ ਇੱਕ ਦੀ ਮੌ+ਤ, 5 ਜ਼+ਖ+ਮੀ 
ADVERTISEMENT
You are currently viewing ਕੈਪਟਨ ਮਨਜਿੰਦਰ ਸਿੰਘ ਭਿੰਡਰ ਦੀ 26ਵੀਂ ਬਰਸੀ ਪਿੰਡ ਮਹਿਤਾ ਚੌਂਕ ਵਿਖੇ 13 ਜੂਨ ਨੂੰ ਮਨਾਈ ਜਾਵੇਗੀ

ਕੈਪਟਨ ਮਨਜਿੰਦਰ ਸਿੰਘ ਭਿੰਡਰ ਦੀ 26ਵੀਂ ਬਰਸੀ ਪਿੰਡ ਮਹਿਤਾ ਚੌਂਕ ਵਿਖੇ 13 ਜੂਨ ਨੂੰ ਮਨਾਈ ਜਾਵੇਗੀ

ਬਟਾਲਾ ( ਅਵਿਨਾਸ਼ ਸ਼ਰਮਾ )

ਕੈਪਟਨ ਮਨਜਿੰਦਰ ਸਿੰਘ ਭਿੰਡਰ ਦਿੱਲੀ ਦੇ ਉਪਹਾਰ ਸਿਨਮੇ ਵਿੱਚ ਅੱਗ ਲੱਗਣ ਕਾਰਨ ਲੋਕਾਂ ਦੀਆਂ ਜਾਨਾਂ ਬਚਾਉਦਾਂ ਹੋਇਆ ਆਪਣੀ ਪਤਨੀ ਅਤੇ 4 ਸਾਲਾ ਬੱਚੇ ਸਮੇਤ ਹੋਏ ਸਨ ਸ਼ਹੀਦ 

12 ਜੂਨ : ਡਾ: ਸੁਖਮਿੰਦਰ ਕੌਰ, ਜਿਲ੍ਹਾ ਆਯੁਰਵੈਦਿਕ ਅਫਸਰ (ਸੇਵਾਮੁਕਤ) ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਕੱਲ 13 ਜੂਨ ਨੂੰ ਕੈਪਟਨ ਮਨਜਿੰਦਰ ਸਿੰਘ ਭਿੰਡਰ ਦੇ ਪਿੰਡ ਮਹਿਤਾ ਚੋਂਕ ਵਿਖੇ 26ਵੀਂ ਬਰਸੀ ਮਨਾ ਕੇ ਉਨ੍ਹਾ ਨੂੰ ਸ਼ਰਧਾ ਤੇ ਫੁੱਲ ਅਰਪਨ ਕੀਤੇ ਜਾਣਗੇ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਭਰਾ ਕੈਪਟਨ ਮਨਜਿੰਦਰ ਸਿੰਘ ਭਿੰਡਰ ਜੋ ਕਿ 13 ਜੂਨ 1997 ਨੂੰ ਦਿੱਲੀ ਦੇ ਉਪਹਾਰ ਸਿਨਮੇ ਵਿਚ ਅੱਗ ਲਗਣ ਕਾਰਨ ਲੋਕਾਂ ਦੀਆਂ ਜਾਨਾ ਬਚਾਉਦਾ ਹੋਇਆ ਆਪਨੀ ਪਤਨੀ ਤੇ ਬੱਚੇ ਸਮੇਤ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਯਾਦ ਵਿਚ ਉਨ੍ਹਾਂ ਦੇ ਬੁੱਤ ਤੇ ਹਰ ਸਾਲ ਵਾਂਗ ਫੁਲ ਮਾਲਾ ਚੜਾ ਕੇ ਸਰਧਾਂਜਲੀ ਭੇਟ ਕੀਤੀ ਜਾਵੇਗੀ। ਇਸ ਮੌਕੇ ਗੁਰਮਿੰਦਰ ਕੋਰ ਵੀ ਮੌਜੂਦ ਸਨ।

ਜਿਕਰਯੋਗ ਹੈ ਕਿ ਉਪਹਾਰ ਸਿਨਮਾ ਦਿੱਲੀ ਵਿਖੇ ਵਾਪਰੇ ਭਿਆਨਕ ਅਗਨੀਕਾਂਡ ਵਿਚ 150 ਲੋਕਾਂ ਦੀਆਂ ਜਿੰਦਗੀਆਂ ਨਿਰਸਵਾਰਥ ਹੋ ਕੇ ਬਚਾਉਂਦਿਆਂ ਕੈਪਟਨ ਮਨਜਿੰਦਰ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਇਸ ਦੌਰਾਨ ਆਪਣੀ ਅਤੇ 4 ਸਾਲਾ ਪੱਤਰ ਪ੍ਰਭਸਿਮਰਨ ਸਿੰਘ ਅਤੇ ਪਤਨੀ ਜੋਤ ਸਰੂਪ ਕੌਰ ਦੀ ਜਾਨ ਚਲੀ ਗਈ ਸੀ।