Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing 36 ਬੋਤਲਾਂ ਨਜਾਇਜ ਸ਼ਰਾਬ ਸਮੇਤ ਇੱਕ ਨੌਜਵਾਨ ਪੁਲਿਸ ਅੜਿੱਕੇ

36 ਬੋਤਲਾਂ ਨਜਾਇਜ ਸ਼ਰਾਬ ਸਮੇਤ ਇੱਕ ਨੌਜਵਾਨ ਪੁਲਿਸ ਅੜਿੱਕੇ

ਗੜਸ਼ੰਕਰ (ਅਸ਼ਵਨੀ) 

6 ਜੂਨ : 36 ਬੋਤਲਾਂ ਨਜਾਇਜ ਸ਼ਰਾਬ ਸਮੇਤ ਇੱਕ ਨੌਜਵਾਨ ਨੂੰ ਗੜਸ਼ੰਕਰ ਪੁਲਿਸ ਨੇ ਕੀਤਾ ਕਾਬੂ ਹੈ। ਮੁਲਜ਼ਮ ਦੀ ਪਛਾਣ ਮਨਜਿੰਦਰ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਬੀਰਮਪੁਰ ਥਾਣਾ ਗੜ੍ਹਸ਼ੰਕਰ ਵਜੋਂ ਹੋਈ ਹੈ।

ਸਰਤਾਜ ਸਿੰਘ ਚਾਹਲ ਆਈ.ਪੀ.ਐਸ.ਐਸ.ਐਸ.ਪੀ. ਹੁਸ਼ਿਆਰਪੁਰ ਵਲੋਂ ਨਸ਼ੇ ਦੇ ਤਸਕਰਾਂ ਦੇ ਖਿਲਾਫ ਵਿੱਢੀ ਮੁਹਿੰਮ ਤਹਿਤ ਸਰਬਜੀਤ ਸਿੰਘ ਬਾਹੀਆਂ ਐਸ.ਪੀ (ਇੰਨਵੈਟੀਗੇਸ਼ਨ) ਦੀ ਨਿਗਰਨੀ ਹੇਠ ਅਤੇ ਦਲਜੀਤ ਸਿੰਘ ਖੱਖ ਉਪ ਕਪਤਾਨ ਪੁਲਿਸ ਸਬ ਡਵੀਜਨ ਗੜ੍ਹਸ਼ੰਕਰ ਦੀ ਯੋਗ ਰਹਿਨੁਮਾਈ ਹੇਠ ਐਸ.ਆਈ. ਹਰਪ੍ਰੇਮ ਸਿੰਘ ਮੁੱਖ ਅਫਸਰ ਥਾਣਾ ਗੜ੍ਹਸ਼ੰਕਰ ਨੂੰ ਮਿਤੀ 4-6-23 ਨੂੰ ਉਸ ਸਮੇ ਵੱਡੀ ਕਾਮਯਾਬੀ ਮਿਲੀ ਜਦੋਂ ਏ.ਐਸ.ਆਈ. ਸੁਖਵਿੰਦਰ ਸਿੰਘ ਇੰਨਚਾਰਜ ਪੀ.ਪੀ ਸਮੁੰਦੜਾ ਥਾਣਾ ਗੜ੍ਹਸ਼ੰਕਰ ਵੱਲੋ ਸਮੇਤ ਪੁਲਿਸ ਪਾਰਟੀ ਦੋਰਾਨੇ ਚੈਕਿੰਗ ਸੱਕੀ ਪੁਰਸ਼ਾ ਦੇ ਸਬੰਧ ਵਿਚ ਟੀ ਪੁਆਇੰਟ ਪਨਾਮ ਵਿਖੇ ਮੋਜੂਦ ਸੀ ਤਾਂ ਸਾਹਮਣੇ ਤੋ ਇਕ ਸਕੂਟਰ ਨੰਬਰੀ PB-08-AH-0037 ਤੇ ਸਵਾਰ ਵਿਆਕਤੀ ਮਨਜਿੰਦਰ ਕੁਮਾਰ ਪੁੱਤਰ ਮੋਹਨ ਲਾਲ ਵਾਸੀ ਬੀਰਮਪੁਰ ਥਾਣਾ ਗੜ੍ਹਸ਼ੰਕਰ ਨੂੰ ਸ਼ੱਕ ਦੀ ਬਿਨਾ ਤੇ ਰੋਕ ਕੇ ਤਲਾਸ਼ੀ ਦੋਰਾਨ ਉਸ ਦੇ ਸਕੂਟਰ ਦੇ ਅੱਗੇ ਰੱਖੇ ਬੋਰਾ ਪਲਾਸਟਿਕ ਦੀ ਤਲਾਸ਼ੀ ਕਰਨ ਤੇ ਉਸ ਵਿਚੋ 36 ਬੋਤਲਾਂ ਸਰਾਬ ਮਾਰਕਾ ਸੰਤਰਾ ਫਾਰ ਸੇਲ ਇੰਨ HP ਬਾਮਦ ਹੋਣ ਤੇ ਮੁੱਕਦਮਾ ਨੰਬਰ 83 ਮਿਤੀ 4-6-2023 ਅ/ਧ 61-1-14 Ex ACT ਥਾਣਾ ਗੜਸ਼ੰਕਰ ਦਰਜ ਰਜਿਸਟਰ ਕਰਵਾ ਕੇ ਗ੍ਰਿਫਤਾਰ ਕੀਤਾ ਗਿਆ।ਦੋਸ਼ੀ ਦੇ ਖਿਲਾਫ ਪਹਿਲਾ ਵੀ ਮੁਕੱਦਮਾ ਨੰਬਰ 22 ਮਿਤੀ 1-3-21 ਅਧ 21-61-85 NDPS ACT ਥਾਣਾ ਗੜਸ਼ੰਕਰ ਦਰਜ ਹੈ। ਦੋਸ਼ੀ ਪਾਸੋ ਪੁਛਗਿਛ ਕੀਤੀ ਜਾ ਰਹੀ ਹੈ।ਅਤੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਕਿ ਉਕਤ ਦੋਸ਼ੀ ਇਹ ਸਰਾਬ ਕਿਸ ਪਾਸੋਂ ਖਰੀਦ ਕਰਦਾ ਹੈ ਅਤੇ ਅੱਗੇ ਕਿਹੜੇ ਕਿਹੜੇ ਵਿਅਕਤੀਆਂ ਨੂੰ ਵੇਚਦਾ ਹੈ ।