Prime Punjab Times

Latest news
ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ* ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮਾਰੀਆਂ ਮੱਲਾਂ ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ’ਚ ਆਪ, 3 ’ਚ ਕਾਂਗਰਸ ਪਾਰਟੀ ਤੇ 01 ਆਜ਼ਾਦ ਉਮੀਦਵਾਰ ਜੇਤੂ..   ਛੇ ਥਾਵਾਂ ‘ਤੇ ਹੋਵੇਗੀ ਨਗਰ ਕੌਂਸਲਾਂ ਦੀਆਂ ਵੋਟਾਂ ਦੀ ਗਿਣਤੀ: ਡਿਪਟੀ ਕਮਿਸ਼ਨਰ
ADVERTISEMENT
You are currently viewing ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ‘ਚ ਹੋਇਆ ਸਟੈਂਡਰਡ ਲੇਖਨ ਮੁਕਾਬਲਾ

ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਲਵਾੜਾ ‘ਚ ਹੋਇਆ ਸਟੈਂਡਰਡ ਲੇਖਨ ਮੁਕਾਬਲਾ

ਤਲਵਾੜਾ / ਦਸੂਹਾ (ਚੌਧਰੀ) 

ਤਾਨੀਆ ਚੌਧਰੀ ਨੇ ਕੀਤਾ ਪਹਿਲਾ ਸਥਾਨ ਹਾਸਿਲ

10 ਮਈ : ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਭਾਰਤੀ ਮਾਣਕ ਬਿਉਰੋ ਚੰਡੀਗੜ੍ਹ ਦੇ ਸਹਿਯੋਗ ਨਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਕਟਰ 3 ਤਲਵਾੜਾ ਵਿਖੇ ਸਟੈਂਡਰਡ ਲੇਖਨ ਮੁਕਾਬਲੇ ਅਤੇ ਸੈਮੀਨਾਰ ਕਰਵਾਇਆ ਗਿਆ। ਪ੍ਰਿੰ. ਗੁਰਾਂ ਦਾਸ ਨੇ ਇਸ ਮੌਕੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਵਿੱਚ ਖ਼ਪਤਕਾਰ ਚੇਤਨਾ ਲਿਆਉਣ ਲਈ ਬੇਹੱਦ ਸਹਾਇਕ ਹੁੰਦੇ ਹਨ। ਸਕੂਲ ਦੇ ਸਟੈਂਡਰਡ ਕਲੱਬ ਦੇ ਮੁਖੀ ਯੋਗੇਸ਼ਵਰ ਸਲਾਰੀਆ ਨੇ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਬਿਉਰੋ ਵੱਲੋਂ ਪੰਕਜ ਪਟਿਆਲ ਸਟੈਂਡਰਡ ਪਰਫ਼ਾਮਰ ਅਤੇ ਸੰਜੀਵਨ ਸਿੰਘ ਡਡਵਾਲ ਸਟੇਟ ਰਿਸੋਰਸ ਪਰਸਨ ਦੀ ਨਿਗਰਾਨੀ ਵਿੱਚ ਵਿਦਿਆਰਥਣਾਂ ਦੇ ਸਟੈਂਡਰਡ ਲੇਖਣ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਤਾਨੀਆ ਚੌਧਰੀ ਨੇ ਪਹਿਲਾ ਸਥਾਨ ਹਾਸਿਲ ਕਰਕੇ ਇੱਕ ਹਜ਼ਾਰ ਰੁਪਏ ਦਾ ਨਗਦ ਇਨਾਮ ਹਾਸਿਲ ਕੀਤਾ। ਰੌਸ਼ਨੀ ਵਰਮਾ ਨੇ ਦੂਸਰਾ ਸਥਾਨ, ਕਰਿਸ਼ਮਾ ਨੇ ਤੀਸਰਾ ਅਤੇ ਰੂਪਨ ਨੇ ਹੌਸਲਾ ਵਧਾਉ ਅਤੇ ਨਗਦ ਇਨਾਮ ਹਾਸਿਲ ਕੀਤੇ। ਇਸ ਮੌਕੇ ਬੁਲਾਰਿਆਂ ਨੇ ਵਿਦਿਆਰਥਣਾਂ ਨੂੰ ਕਿਸੇ ਵੀ ਤਰਾਂ ਦੇ ਉਤਪਾਦ ਖ਼ਰੀਦਣ ਵੇਲੇ ਨਿਰਧਾਰਿਤ ਪੈਮਾਨਿਆਂ ਸਬੰਧੀ ਜਾਣਕਾਰੀ ਦਿੱਤੀ। ਇਸ ਮੰਤਵ ਲਈ ਬੀ. ਆਈ. ਐੱਸ. ਕੇਅਰ ਐਪ ਬਾਰੇ ਵੀ ਦੱਸਿਆ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਲੈਕਚਰਾਰ ਗੁਰਦੀਪ ਸਿੰਘ, ਰਾਜ ਕੁਮਾਰ, ਮੰਜੂ ਸ਼ਰਮਾ, ਮੋਨਿਕਾ ਮਲਹੋਤਰਾ, ਕਮਲਾ ਦੇਵੀ, ਭੁਪਿੰਦਰ ਸਿੰਘ, ਮਾਸਟਰ ਜਤਿੰਦਰ ਕੰਵਰ, ਰਾਜ ਕੁਮਾਰ ਆਦਿ ਸਮੇਤ ਹੋਰ ਸਟਾਫ਼ ਮੈਂਬਰ ਹਾਜਰ ਸਨ।

ਫੋਟੋ : ਜੇਤੂ ਵਿਦਿਆਰਥਣ ਤਾਨੀਆ ਨੂੰ ਇਨਾਮ ਦਿੰਦੇ ਹੋਏ ਪ੍ਰਿੰ. ਗੁਰਾਂ ਦਾਸ ਅਤੇ ਨਾਲ਼ ਖੜ੍ਹੇ ਹਨ ਪੰਕਜ ਪਟਿਆਲ, ਸੰਜੀਵਨ ਡਡਵਾਲ, ਯੋਵੇਸ਼ਵਰ ਸਲਾਰੀਆ ਅਤੇ ਹੋਰ।

error: copy content is like crime its probhihated