Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਨੌਜਵਾਨਾਂ ਨੂੰ ਸੇਹਤਮੰਦ ਰੱਖਣ ਲਈ ਪਿੰਡਾਂ ਵਿੱਚ ਖੇਡ ਟੂਰਨਾਮੈਂਟ ਹੋਣੇ ਜਰੂਰੀ : ਸੰਜੀਵ ਮਨਹਾਸ

ਨੌਜਵਾਨਾਂ ਨੂੰ ਸੇਹਤਮੰਦ ਰੱਖਣ ਲਈ ਪਿੰਡਾਂ ਵਿੱਚ ਖੇਡ ਟੂਰਨਾਮੈਂਟ ਹੋਣੇ ਜਰੂਰੀ : ਸੰਜੀਵ ਮਨਹਾਸ

ਗੜ੍ਹਦੀਵਾਲਾ (ਚੌਧਰੀ) 

1 ਮਈ : ਬਾਬਾ ਬੰਧਗੀ ਨਾਥ ਕਲੱਬ ਫਤਿਹਪੁਰ ਵਲੋਂ ਕ੍ਰਿਕੇਟ ਟੂਰਨਾਮੈਂਟ ਕਰਵਾਇਆ ਗਿਆ।ਟੂਰਨਾਮੈਂਟ ਫਾਈਨਲ ਮੁਕਾਬਲਿਆਂ ਵਿੱਚ ਭਾਜਪਾ ਜਿਲ੍ਹਾ ਇੰਚਾਰਜ ਸੰਜੀਵ ਮਨਹਾਸ,ਸੰਦੀਪ ਡਡਵਾਲ, ਸਿਮਰਜੀਤ ਸਿਮੁ, ਸ਼ਿਵਮ ਸਹੋਤਾ ਵਿਸ਼ੇਸ਼ ਰੂਪ ਵਿੱਚ ਸ਼ਾਮਲ ਹੋਏ।ਇਸ ਟੂਰਨਾਮੈਂਟ ਵਿੱਚ 20 ਟੀਮਾਂ ਨੇ ਹਿੱਸਾ ਲਿਆ। ਜਿਸ ਵਿੱਚ ਸਪੋਰਟਸ ਕਲੱਬ ਕੱਕੋ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸਪੋਰਟਸ ਕਲੱਬ ਬਾਠੋਵਾਲ (ਗੁਰਦਾਸਪੁਰ)ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।ਇਸ ਮੋਕੇ ਸੰਜੀਵ ਮਨਹਾਸ,ਸੰਦੀਪ ਡਡਵਾਲ ਸ਼ਿਵਮ ਸਹੋਤਾ ,ਸਿਮਰਜੀਤ ਸਿਮੁ ਵਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ ਗਏ।ਪਹਿਲੇ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ ਟਰਾਫ਼ੀ ਤੇ 21000 ਰੁਪਏ ਅਤੇ ਦੂਸਰਾ ਸਥਾਨ ਕਰਨ ਵਾਲੀ ਟੀਮ ਨੂੰ ਟਰਾਫ਼ੀ ਤੇ 11000 ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ।  ਵੈਸਟ ਆਫ਼ ਸੀਰੀਜ਼ ਪ੍ਰਾਪਤ ਕਰਨ ਵਾਲੇ ਖਿਡਾਰੀ ਗੁੱਟੁ ਨੂੰ ਸੰਜੀਵ ਮਨਹਾਸ ਭਾਰਤੀ ਜਨਤਾ ਪਾਰਟੀ ਵਲੋ ਇਨਵਾਈਟਰ ਪਲੱਸ ਬੈਟਰਾਂ ਦਿੱਤਾ ਗਿਆ।ਇਸ ਮੋਕੇ ਸੰਜੀਵ ਮਨਹਾਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਚੋਂ ਵਚਾਉਣ ਲਈ ਪੰਜਾਬ ਦੇ ਪਿੰਡ ਪਿੰਡ ਵਿੱਚ ਖੇਡ ਟੂਰਨਾਮੈਂਟ ਹੋਣੇ ਸਮੇਂ ਦੀ ਲੋੜ ਹੈ।ਉਨ੍ਹਾਂ ਬਾਬਾ ਬੰਧਗੀ ਨਾਥ ਸਪੋਰਟਸ ਕਲੱਬ ਫਤਿਹਪੁਰ ਵਲੋਂ ਟੂਰਨਾਮੈਂਟ ਕਰਵਾਉਣ ਲਈ ਸ਼ਲਾਘਾ ਕੀਤੀ।ਮਨਹਾਸ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕੇ ਸਰਕਾਰ ਖੇਡਾਂ ਨੂੰ ਪਿੰਡ ਪੱਧਰ ਤੇ ਪ੍ਰਫੁਲਿਤ ਕਰਨ ਪਿੰਡਾਂ ਨੂੰ ਸਪੋਰਟਸ ਲਈ ਗ੍ਰਾੰਟ ਦੇਣਾ ਯਕੀਨੀ ਬਣਾਏ।ਇਸ ਮੋਕੇ ਭਾਜਪਾ ਜਿਲ੍ਹਾ ਇੰਚਾਰਜ ਸੰਜੀਵ ਮਨਹਾਸ ,ਸੰਦੀਪ ਡਡਵਾਲ, ਲੱਕੀ ਡਡਵਾਲ, ਮਨੋਜ ਕੁਮਾਰ, ਰਜੇਸ਼ ਡਡਵਾਲ,ਸ਼ੁਭਮ ਸਹੋਤਾ ਮੀਤ ਪ੍ਰਧਾਨ ਅਕਾਲੀ ਦਲ, ਸਿਮਰਜੀਤ ਸਿੰਘ ਸਿਮੁ ਠਾਕੁਰ ਜੈ ਚੰਦ,ਕੇਸ਼ਵ ਚੰਦ, ਸ਼ਾਨਗਾ ਰਾਮ, ਲੇਖ ਰਾਜ, ਕਲੱਬ ਦੇ ਪ੍ਰਧਾਨ ਆਦਿ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜਰ ਸਨ।