Prime Punjab Times

Latest news
ਬਲਾਕ ਪੱਧਰੀ ਕੁਇਜ਼,ਏਡਜ਼ ਲੇਖ ਅਤੇ ਲੋਕ ਨਾਚ ਮੁਕਾਬਲਿਆਂ ਵਿੱਚ ਸਸਸਸ ਡੱਫਰ ਦਾ ਸ਼ਾਨਦਾਰ ਪ੍ਰਦਰਸ਼ਨ, ਤਿੰਨੋ ਮੁਕਾਬਲਿਆਂ ... *ਲੁੱਟ ਖੋਹ ਕੀਤੇ ਟਰਾਲੇ ਸਮੇਤ ਸਰੀਏ 03 ਦੋਸ਼ੀ ਆਏ ਪੁਲਿਸ ਅੜਿੱਕੇ*  ਆਜ਼ਾਦੀ ਦਿਵਸ ਸਮਾਗਮ ਲਈ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਉਣ ਅਧਿਕਾਰੀ : ਰਾਕੇਸ਼ ਕੁਮਾਰ ਮੀਣਾ KMS ਕਾਲਜ ਦਸੂਹਾ ਵਿਖੇ ਨਵੇਂ ਅਕਾਦਮਿਕ ਸੈਸ਼ਨ 2026-27 ਦੀ ਸ਼ੁਰੂਆਤ ਹੋਵੇਗੀ ਸ਼ਾਨਦਾਰ ਖ਼ਾਲਸਾ ਕਾਲਜ ਵਿਖੇ ਅਰਦਾਸ ਦਿਵਸ ਮਨਾਇਆ ਗਿਆ तहसील परिसर दसूहा में पंजाब नंबरदार यूनियन सर्किल दसूहा की हुई अहम बैठक “ਮਥੁਰਾ ਦੀ ਪਾਵਨ ਜਨਮਭੂਮੀ ’ਤੇ ਭਵਿਆ ਸ੍ਰੀ ਕ੍ਰਿਸ਼ਨ ਮੰਦਰ ਬਣੇ” ਦੀ ਗੂੰਜ ਬਟਾਲਾ ਤੱਕ; ਬੂਆ ਦਾਤੀ ਮੰਦਰ ਵਿਖੇ ਭਗਤਾਂ ਨ... ਫੇਕ ਸੋਸ਼ਲ ਮੀਡੀਆ ਪ੍ਰੋਫਾਈਲ ਬਣਾਉਣ ਵਾਲਿਆਂ ਦੀ ਹੁਣ ਖ਼ੈਰ ਨਹੀ... ਮਾਂ ਦਾ ਦੁੱਧ ਬੱਚੇ ਲਈ ਵਰਦਾਨ ਸਾਬਤ ਹੁੰਦਾ ਹੈ - ਡਾ. ਸੁਦੇਸ਼ ਰਾਜਨ ਐਸ.ਆਈ.ਆਰ; ਜ਼ਿਲ੍ਹੇ ‘ਚ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ 100 ਫੀਸਦੀ ਕਾਰਜ ਮੁਕੰਮਲ : ਡਿਪਟੀ ਕਮਿਸ਼ਨਰ
ADVERTISEMENT
You are currently viewing ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਡਣ ਲਇ ਖੇਡ ਮੇਲੇ ਬਹੁਤ ਜਰੂਰੀ : ਮਾਸਟਰ ਮਹਿੰਦਰ ਸਿੰਘ ਗਿੱਲ,ਚੌਧਰੀ ਰਾਜਵਿੰਦਰ ਰਾਜਾ

ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਡਣ ਲਇ ਖੇਡ ਮੇਲੇ ਬਹੁਤ ਜਰੂਰੀ : ਮਾਸਟਰ ਮਹਿੰਦਰ ਸਿੰਘ ਗਿੱਲ,ਚੌਧਰੀ ਰਾਜਵਿੰਦਰ ਰਾਜਾ

ਗੜ੍ਹਦੀਵਾਲਾ 18 ਅਪ੍ਰੈਲ (ਯੋਗੇਸ਼ ਗੁਪਤਾ) ਗੜਦੀਵਾਲਾ ਦੇ ਪਿੰਡ ਦੁੱਗਲ ਦਵਾਖਰੀ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਚੌਥਾ ਛਿੰਝ ਮੇਲਾ ਕਰਵਾਇਆ ਗਿਆ।ਇਸ ਮੌਕੇ ਛਿੰਝ ਮੇਲੇ ਦੌਰਾਨ ਪ੍ਰਸਿੱਧ ਪਹਿਲਵਾਨਾਂ ਨੇ ਆਪਣੀ ਕੁਸਤੀ ਦੇ ਜੌਹਰ ਵਿਖਾਏ ।ਇਸ ਛਿੰਝ ਮੇਲੇ ਵਿੱਚ ਲਗਭਗ 60 ਪਹਿਲਵਾਨਾਂ ਨੇ ਭਾਗ ਲਿਆ।ਇਸ ਮੌਕੇ ਵੱਡੀ ਰੁਮਾਲੀ ਦੀ ਕੁਸ਼ਤੀ ਵਿੱਚ ਛੋਟੂ ਪਹਿਲਵਾਨ ਜਾਗਲਾਂ ਜੇਤੂ ਰਿਹਾ ਅਤੇ ਛੋਟੀ ਰੁਮਾਲੀ ਦੀ ਕੁਸ਼ਤੀ ਵਿੱਚ ਰਫੀ ਪਹਿਲਵਾਨ ਫਹਿਤ ਕਲੱਬ ਅਖਾੜਾ ਦਸੂਹਾ ਜੇਤੂ ਰਿਹਾ। ਇਸ ਮੌਕੇ ਪ੍ਰਬੰਧਕਾਂ ਵਲੋਂ ਜੇਤੂ ਪਹਿਲਵਾਨਾਂ ਨੂੰ ਮਾਇਕ ਸਹਾਇਤਾ ਤੇ ਅਤੇ ਸਨਮਾਨ ਚਿੰਨ੍ਹ ਦੇਕੇ ਨਿਵਾਜਿਆ ਗਿਆ। ਇਸ ਮੌਕੇ ਪ੍ਰਬੰਧਕਾਂ ਵੱਲੋਂ ਪੜ੍ਹਾਈ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਤੇ ਇਨਾਮ ਦੇ ਕੇ ਉਨ੍ਹਾਂ ਦਾ ਹੌਸਲਾ ਵਧਾਇਆ।ਇਸ ਮੌਕੇ ਛਿੰਝ ਮੇਲੇ ਦੌਰਾਨ ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਦੇ ਪਿਤਾ ਮਾਸਟਰ ਮਹਿੰਦਰ ਸਿੰਘ ਗਿੱਲ ਤੇ ਜਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਨੇ ਸ਼ਿਰਕਤ ਕੀਤੀ। ਉਨ੍ਹਾਂ ਪ੍ਰਬੰਧਕਾਂ ਨੂੰ ਬਾਵਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਨ ਨੂੰ ਸਮਰਪਿਤ ਛਿੰਝ ਮੇਲਾ ਕਰਵਾਉਣ ਤੇ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਇਹੋ ਜਿਹੇ ਖੇਡ ਮੇਲੇ ਜਿੱਥੇ ਪਿੰਡਾਂ ਅੰਦਰ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਦੇ ਹਨ ਉੱਥੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਦੂਰ ਰੱਖਣ ਵਿੱਚ ਅਹਿਮ ਰੋਲ ਕਰਦੇ ਹਨ। ਇਸ ਮੌਕੇ ਪ੍ਰਬੰਧਕਾਂ ਵੱਲੋਂ ਛਿੰਝ ਮੇਲੇ ਦੌਰਾਨ ਪੁੱਜੀਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸਰਕਲ ਪ੍ਰਧਾਨ ਮਾਸਟਰ ਸਿੰਘ ਰਮਦਾਸਪੁਰ,ਕੋ ਕੋਆਰਡੀਨੇਟਰ ਕੁਲਦੀਪ ਸਿੰਘ ਮਿੰਟੂ,ਅਡੀਸ਼ਨਲ ਐੱਸ.ਐਚ.ਓ. ਸਤਪਾਲ ਸਿੰਘ ਜਲੋਟਾ,ਜਸਵੀਰ ਸਿੰਘ, ਆਪ ਨੇਤਾ ਵਿਵੇਕ ਗੁਪਤਾ,ਵਿਨੋਦ ਕੁਮਾਰ ਸਰਪੰਚ, ਸੰਦੀਪ ਕੁਮਾਰ, ਬਲਜੀਤ ਬਿੱਕਾ,ਲੰਬੜਦਾਰ ਗੜ੍ਹਦੀਵਾਲਾ ਮਾਸਟਰ ਰਛਪਾਲ ਸਿੰਘ,ਜੇਈ ਅਵਤਾਰ ਸਿੰਘ ,ਗੁਰਜੀਤ ਸਿੰਘ,ਇਕਬਾਲ ਸਿੰਘ ਭਾਨਾ,ਮਨੋਜ ਕੁਮਾਰ, ਡਾਕਟਰ ਚਰਨਜੀਤ ਸਿੰਘ,ਰਾਜ ਕੁਮਾਰ, ਨੰਬਰਦਾਰ ਜਸਵੀਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਤੇ ਇਲਾਕੇ ਦੇ ਲੋਕ ਹਾਜਰ ਸਨ।

error: copy content is like crime its probhihated