Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing 1005 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਚਾਰ ਔਰਤਾਂ ਪੁਲਿਸ ਵਲੋਂ ਗ੍ਰਿਫਤਾਰ

1005 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਚਾਰ ਔਰਤਾਂ ਪੁਲਿਸ ਵਲੋਂ ਗ੍ਰਿਫਤਾਰ

ਟਾਂਡਾ / ਦਸੂਹਾ (ਚੌਧਰੀ) 

21 ਮਾਰਚ : 1005 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਚਾਰ ਔਰਤਾਂ ਨੂੰ ਟਾਂਡਾ ਪੁਲਸ ਨੇ ਗ੍ਰਿਫਤਾਰ ਕੀਤਾ ਹੈ।

ਪੁਲਿਸ FIR ਮੁਤਾਬਕ ਏ.ਐਸ.ਆਈ ਦਿਲਦਾਰ ਸਿੰਘ ਸਮੇਤ ਸਾਥੀ ਕਰਮਚਾਰੀਆ ਬਾ ਸਵਾਰੀ ਪ੍ਰਾਈਵੇਟ ਵਹੀਕਲ ਤੇ ਗਸਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿਚ ਮੁਹੱਲਾ ਦਸਮੇਸ਼ ਨਗਰ,ਝਾਂਸ,ਚੰਡੀਗੜ ਕਲੋਨੀ ਆਦਿ ਨੂੰ ਜਾ ਰਹੇ ਸੀ ।ਜਦੋਂ ਪੁਲਿਸ ਪਾਰਟੀ ਗਸ਼ਤ ਕਰਦੀ ਨਜਦੀਕ ਲੱਕੜ ਦਾ ਆਰਾ ਚੰਡੀਗੜ ਕਲੋਨੀ ਕੋਲ ਪੁੱਜੀ ਤਾਂ ਸੜਕ ਦੇ ਸਜੇ ਪਾਸੇ ਡੂੰਗੀ ਜਗਾਹ ਖਾਲੀ ਪਲਾਟ ਜਿਸ ਵਿਚ ਲੱਕੜ ਦੇ ਮੋਛੇ ਪਏ ਸਨ। ਉਹਨਾ ਮੋਛਿਆ ਦੀ ਆੜ ਵਿਚ ਦੋ ਔਰਤਾਂ ਬੈਠੀਆਂ ਦਿਖਾਈ ਦਿੱਤੀਆਂ।ਜੋ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀਆਂ ਛਾਲ ਦੀਆਂ ਮਾਰੀਆਂ ਹੋਈਆਂ ਬੁਕਲਾਂ ਵਿਚੋ ਦੋ ਮੋਮੀ ਲਿਫਾਫੇ ਵਜਨਦਾਰ ਕੱਢ ਕੇ ਖੇਤ ਵਿਚ ਸੁੱਟ ਕੇ ਤੇਜ ਕਦਮੀ ਖਿਸਕਣ ਲੱਗੀਆਂ। ਜਿਨਾਂ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ।ਜਿਨਾਂ ਨੇ ਆਪਣਾ ਨਾਂ ਬਿੰਬੋ ਪਤਨੀ ਦਰਸ਼ਨ ਲਾਲ ਵਾਸੀ ਚੋਟਾਲਾ ਅਤੇ ਦੂਸਰੀ ਨੇ ਸਰਬਜੀਤ ਕੋਰ ਉਰਫ ਰੋਡੀ ਪਤਨੀ ਸਰੂਪ ਲਾਲ ਵਾਸੀ ਚੰਡੀਗੜ ਕਲੋਨੀ ਟਾਂਡਾ ਦੱਸਿਆ ।ਜਿਨ੍ਹਾਂ ਕੋਲੋ ਪੁੱਛਣ ਤੇ, ਜੋ ਆਪ ਨੇ ਮੋਮੀ ਲਿਫਾਫੇ ਸੁਟੇ ਹਨ ਉਨਾਂ ਵਿਚ ਕੀ ਹੈ । ਜਿਹਨਾਂ ਨੇ ਦੱਸਿਆ ਕਿ ਉਹਨਾਂ ਪਾਸ ਨਸ਼ੀਲਾ ਪਾਊਡਰ ਹੈ ।ਪਹਿਲਾਂ ਦੋਸ਼ਣ ਬਿੰਬੋ ਉਕਤ ਵੱਲੋ ਸੁੱਟੇ ਲਿਫਾਫੇ ਨੂੰ ਚੈਕ ਕਰਨ ਤੇ 255 ਗਰਾਮ ਨਸ਼ੀਲਾ ਪਾਊਡਰ ਬ੍ਰਾਮਦ ਹੋਇਆ।ਫਿਰ ਦੋਸ਼ਣ ਸਰਬਜੀਤ ਕੋਰ ਉਰਫ ਰੋਡੀ ਉਕਤ ਵੱਲੋਂ ਸੁੱਟੇ ਲਿਫਾਫੇ ਨੂੰ ਚੈਕ ਕਰਨ 260 ਗਰਾਮ ਨਸ਼ੀਲਾ ਪਾਉਡਰ ਬ੍ਰਾਮਦ ਹੋਇਆ।।ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ।

ਇਸੇ ਤਰਾਂ ਏ.ਐਸ.ਆਈ. ਦਿਲਦਾਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਗਸ਼ਤ ਬਾ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ਵਿਚ ਚੰਡੀਗੜ ਕਲੋਨੀ ਟਾਂਡਾ ਫਾਟਕ ਮੌਜੂਦ ਸੀ ਤਾਂ ਦੋ ਔਰਤਾਂ ਰੇਲਵੇ ਦੀ ਪਟੜੀ ਦੇ ਨਾਲ ਨਾਲ ਪੈਦਲ ਆਉਦੀਆਂ ਦਿਖਾਈ ਦਿਤੀਆਂ ।ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਪਿਛੇ ਨੂੰ ਮੁੜਨ ਲਗੀਆਂ ਤੇ ਪੁਲਿਸ ਪਾਰਟੀ ਨੂੰ ਦੇਖਦੇ ਦੇਖਦੇ ਉਕਤਾਨ ਔਰਤਾਂ ਨੇ ਆਪਣੇ ਹਥਾਂ ਵਿਚ ਫੜੇ ਇਕ ਇਕ ਵਜਨਦਾਰ ਮੋਮੀ ਲਿਫਾਫੇ ਰੰਗ ਕਾਲਾ ਜਮੀਨ ਤੇ ਸੁੱਟ ਦਿਤੇ ਜਿਨ੍ਹਾਂ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ।ਜਿਨਾਂ ਨੇ ਆਪਣਾ ਨਾਂ ਮਾਣੀ ਪਤਨੀ ਰੋਹਿਤ ਕੁਮਾਰ ਵਾਸੀ ਗੰਨਾ ਥਾਣਾ ਫਿਲੋਰ ਜਿਲਾ ਜਲੰਧਰ ਹਾਲ ਵਾਸੀ ਚੰਡੀਗੜ ਕਲੋਨੀ ਟਾਂਡਾ ਅਤੇ ਦੂਸਰੀ ਨੇ ਭੋਲੀ ਪਤਨੀ ਅਨੂਪ ਵਾਸੀ ਚੰਡੀਗੜ ਕਲੋਨੀ ਟਾਂਡਾ ਦਸਿਆ ।ਜਿਨ੍ਹਾ ਵਲੋ ਪੁੱਛਣ ਤੇ ਕਿ ਜੋ ਆਪ ਨੇ ਮੋਮੀ ਲਿਫਾਫੇ ਸੁਟੇ ਹਨ ਉਨਾਂ ਵਿਚ ਕੀ ਹੈ । ਜਿਹਨਾਂ ਨੇ ਦੱਸਿਆ ਕਿ ਉਹਨਾਂ ਪਾਸ ਨਸ਼ੀਲਾ ਪਦਾਰਥ ਹੈ । ਪਹਿਲਾਂ ਦੋਸ਼ਣ ਮਾਣੀ ਉਕਤ ਵੱਲੋਂ ਸੁੱਟੇ ਲਿਫਾਫੇ ਨੂੰ ਚੈਕ ਕਰਨ ਤੇ 260 ਗਰਾਮ ਨਸ਼ੀਲਾ ਪਦਾਰਥ ਬ੍ਰਾਮਦ ਹੋਇਆ।ਫਿਰ ਦੋਸ਼ਣ ਭੋਲੀ ਉਕਤ ਵੱਲੋ ਸੁੱਟੇ ਲਿਫਾਫੇ ਨੂੰ ਚੈਕ ਕਰਨ 230 ਗਰਾਮ ਨਸ਼ੀਲਾ ਪਦਾਰਥ ਬ੍ਰਾਮਦ ਹੋਇਆ।ਜਿਸ ਤੇ ਮੁਕੱਦਮਾ ਦਰਜ ਕੀਤਾ ਗਿਆ।

error: copy content is like crime its probhihated