Prime Punjab Times

Latest news
ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ ਪੀਐਚਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ
ADVERTISEMENT
You are currently viewing ਗੜ੍ਹਦੀਵਾਲਾ..ਸੇਠ ਮਾਰਕੀਟ ਚੋਂ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਚ 1 ਖਿਲਾਫ FIR ਦਰਜ਼

ਗੜ੍ਹਦੀਵਾਲਾ..ਸੇਠ ਮਾਰਕੀਟ ਚੋਂ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਚ 1 ਖਿਲਾਫ FIR ਦਰਜ਼

ਗੜ੍ਹਦੀਵਾਲਾ, 4 ਮਾਰਚ (ਯੋਗੇਸ਼ ਗੁਪਤਾ)

ਪ੍ਰਾਇਮ ਪੰਜਾਬ ਟਾਈਮਜ਼ -ਗੜ੍ਹਦੀਵਾਲਾ ਪੁਲਿਸ ਵਲੋਂ ਇਕ ਵਿਅਕਤੀ ਦੀ ਸ਼ਿਕਾਇਤ ‘ਤੇ ਘਰ ਵਿਚੋਂ ਖੜ੍ਹਾ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਹੇਠ ਇਕ ਨੌਜਵਾਨ ਖਿਲਾਫ ਮਾਮਲਾ ਦਰਜ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਇਸ ਸਬੰਧੀ ਅਨਿਲ ਕੁਮਾਰ ਸੇਠ ਪੁੱਤਰ ਧਰਮਪਾਲ ਸੇਠ ਵਾਸੀ ਸੇਠ ਮਾਰਕੀਟ ਵਾਰਡ ਨੰਬਰ-4 ਗੜ੍ਹਦੀਵਾਲਾ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੈਂ ਗੜ੍ਹਦੀਵਾਲਾ ਸ਼ਹਿਰ ਵਿਚ ਕੱਪੜੇ ਦੀ ਦੁਕਾਨ ਕਰਦਾ ਹਾਂ । ਬੀਤੇ ਦਿਨੀਂ 1 ਮਾਰਚ ਨੂੰ ਦੁਕਾਨ ਬੰਦ ਕਰ ਕੇ ਆਪਣੇ ਘਰ ਨੂੰ ਚਲਾ ਗਿਆ ਸੀ ਤੇ ਮੈਂ ਆਪਣਾ ਮੋਟਰਸਾਈਕਲ ਨੰਬਰੀ ਪੀ.ਬੀ. 07 ਏ.ਟੀ.2292. ਮਾਰਕਾ ਸਪਲੈਂਡਰ ਆਪਣੇ ਘਰ ਵਿਚ ਖੜ੍ਹਾ ਕੀਤਾ ਹੋਇਆ ਸੀ। ਜਿਸ ਨੂੰ 1 ਮਾਰਚ ਨੂੰ ਕਰੀਬ 9.50 ਰਾਤ ਨੂੰ ਕੋਈ ਵਿਅਕਤੀ ਸਾਡੇ ਘਰ ਵੜਿਆ ਅਤੇ ਮੋਟਰਸਾਈਕਲ ਚੋਰੀ ਕਰ ਕੇ ਲੈ ਗਿਆ। ਜਿਸਦੀ ਵੀਡੀਓ ਸੀਸੀਟੀਵੀ ਵਿਚ ਆ ਗਈ ਹੈ ।

ਦਿੱਤੇ ਬਿਆਨਾਂ ਚ ਉਨ੍ਹਾਂ ਦੱਸਿਆ ਕਿ ਮੈਨੂੰ ਪਤਾ ਲੱਗਾ ਕਿ ਮੇਰਾ ਮੋਟਰਸਾਈਕਲ ਸ਼ਾਮ ਸਿੰਘ ਉਰਫ ਸਨੀ ਪੁੱਤਰ ਬਲਵੀਰ ਸਿੰਘ ਵਾਸੀ ਕਾਲਰਾਂ ਥਾਣਾ ਗੜ੍ਹਦੀਵਾਲਾ ਜ਼ਿਲਾ ਹੁਸ਼ਿਆਰਪੁਰ ਚੋਰੀ ਕਰ ਕੇ ਰਫੂ ਚੱਕਰ ਹੋ ਗਿਆ | ਗੜ੍ਹਦੀਵਾਲਾ ਪੁਲਸ ਵੱਲੋਂ ਅਨਿਲ ਕੁਮਾਰ ਦੇ ਬਿਆਨਾਂ ‘ਤੇ ਸ਼ਾਮ ਸਿੰਘ ਉਰਫ ਸਨੀ ਪੁੱਤਰ ਬਲਵੀਰ ਸਿੰਘ ਵਾਸੀ ਕਾਲਰਾਂ ਖਿਲਾਫ ਧਾਰਾ 457, 380, 411 ਭ/ਦ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੂਸਾਰ ਇਹ ਮੋਟਰਸਾਈਕਲ ਭੀਖੋਵਾਲ ਨਜਦੀਕ ਐਕਸੀਡੈਂਟ ਹੋ ਗਿਆ ਸੀ ਜਿਸ ਨਾਲ ਪੁਲਿਸ ਨੂੰ ਇਹ ਮੋਟਰਸਾਈਕਲ ਲੱਭ ਗਿਆ ਹੈ ।

error: copy content is like crime its probhihated