Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਡੇਰਾ ਸੰਤ ਬਾਬਾ ਪਾਰਸ ਨਾਥ ਜੀ ਤਪੱਸਵੀ ਪਿੰਡ ਨੰਗਲ (ਖੇੜਾ) ਵਿਖੇ ਸਜਾਇਆ ਵਿਸ਼ਾਲ ਨਗਰ ਕੀਰਤਨ

ਡੇਰਾ ਸੰਤ ਬਾਬਾ ਪਾਰਸ ਨਾਥ ਜੀ ਤਪੱਸਵੀ ਪਿੰਡ ਨੰਗਲ (ਖੇੜਾ) ਵਿਖੇ ਸਜਾਇਆ ਵਿਸ਼ਾਲ ਨਗਰ ਕੀਰਤਨ

ਫਗਵਾੜਾ  ( ਲਾਲੀ ਦਾਦਰ )

* ਵੱਖ ਵੱਖ ਪੜਾਵਾਂ ‘ਤੇ ਸੰਗਤਾਂ ਵਲੋਂ ਕੀਤਾ ਗਿਆ ਸਵਾਗਤ

4 ਮਾਰਚ : ਡੇਰਾ ਸੰਤ ਬਾਬਾ ਪਾਰਸ ਨਾਥ ਜੀ ਤਪੱਸਵੀ ਪਿੰਡ ਨੰਗਲ (ਖੇੜਾ) ਫਗਵਾੜਾ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਦੇ 646ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਡੇਰੇ ਦੇ ਸੰਚਾਲਕ ਸੰਤ ਟੈਹਿਲ ਨਾਥ ਦੀ ਅਗਵਾਈ ਹੇਠ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਤਿੰਨ ਰੋਜਾ ਸਮਾਗਮ ਦੇ ਦੂਸਰੇ ਦਿਨ ਡੇਰੇ ਦੇ ਗੱਦੀ ਨਸ਼ੀਨ ਸੰਤ ਟੈਹਿਲ ਨਾਥ, ਬੀਬੀ ਆਸ਼ਾ ਦੇਵੀ ਅਤੇ ਮੁੱਖ ਸੇਵਾਦਾਰ ਮੁਕੇਸ਼ ਕੁਮਾਰ ਨਾਥ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਜਾਏ ਗਏ ਨਗਰ ਕੀਰਤਨ ਦਾ ਵੱਖ ਵੱਖ ਪੜਾਵਾਂ ਉੱਪਰ ਸੰਗਤਾਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਭਰਵਾਂ ਸਵਾਗਤ ਕੀਤਾ ਗਿਆ। ਸੰਗਤਾਂ ਵਲੋਂ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲੇ ਭੇਂਟ ਕਰਦਿਆਂ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ ਗਿਆ। ਨਗਰ ਕੀਰਤਨ ਦੌਰਾਨ ਗਾਇਕ ਸੱਤੀ ਖੋਖੇਵਾਲੀਆ, ਵਿੱਕੀ ਬਹਾਦਰਕੇ, ਰਿੱਕੀ ਮੰਨ, ਜਸਵੀਰ ਭੰਵਰਾ ਲੁਧਿਆਣਾ ਨੇ ਸੰਗਤਾਂ ਨੂੰ ਗੁਰੂ ਯਸ਼ ਸੁਣਾ ਕੇ ਨਿਹਾਲ ਕੀਤਾ। ਨਗਰ ਕੀਰਤਨ ਦੌਰਾਨ ਸੰਗਤਾਂ ਦੀ ਸੇਵਾ ਵਿਚ ਵੱਖ ਵੱਖ ਪਕਵਾਨਾਂ ਦੇ ਲੰਗਰ, ਜਲ ਅਤੇ ਗੰਨੇ ਦੇ ਰਸ ਦੀ ਸੇਵਾ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਪ੍ਰਬੰਧਕਾਂ ਨੇ ਦੱਸਿਆ ਕਿ ਐਤਵਾਰ 5 ਮਾਰਚ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਤੇ ਸੰਤ ਪ੍ਰਵਚਨ ਹੋਣਗੇ। ਜਿਸ ਵਿਚ ਉੱਚ ਕੋਟੀ ਦੇ ਕੀਰਤਨੀਏ ਜੱਥੇ, ਮਿਸ਼ਨਰੀ ਗਾਇਕ ਅਤੇ ਸੰਤ ਮਹਾਪੁਰਸ਼ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਲੰਗਰ ਦੀ ਸੇਵਾ ਅਤੁੱਟ ਵਰਤਾਈ ਜਾਵੇਗੀ। ਉਹਨਾਂ ਸਮੂਹ ਸੰਗਤਾਂ ਨੂੰ ਧਾਰਮਿਕ ਸਮਾਗਮ ਵਿਚ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਪੁਰਜੋਰ ਬੇਨਤੀ ਕੀਤੀ। ਇਸ ਮੌਕੇ ਸੰਤ ਸਤਨਾਮ ਦਾਸ, ਸੰਤ ਅਮਰਜੀਤ ਬੇਗੋਵਾਲ, ਸੰਤ ਰਾਮਜੀ ਦਾਸ, ਸੰਤ ਮੋਤੀ ਰਾਮ, ਸਰਪੰਚ ਸੁਰਿੰਦਰ ਕੁਮਾਰ, ਸਾਬਕਾ ਸਰਪੰਚ ਚੈਂਚਲ ਰਾਮ, ਹਰਭਜਨ ਕਲੇਰ, ਜਗਤਾਰ ਸਿੰਘ, ਤਰਸੇਮ ਲਾਲ, ਰਵਿੰਦਰ ਚਾਹਲ, ਮਿਸ ਰਿੰਪੀ, ਨੀਲਮ ਕੁਮਾਰੀ, ਜਿੰਦਰ ਕੌਰ, ਅਮਰਜੀਤ ਸਿੰਘ, ਪਰਵੀਨ ਸੰਧੂ, ਭਗਵਾਨ ਦਾਸ, ਲਛਮਣ ਦਾਸ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜਰ ਸਨ।
ਕੈਪਸ਼ਨ- ਪਿੰਡ ਨੰਗਲ (ਖੇੜਾ) ਵਿਖੇ ਕਰਵਾਏ ਜਾ ਰਹੇ 646ਵੇਂ ਗੁਰੂ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਦੇ ਦੂਸਰੇ ਦਿਨ ਸਜਾਏ ਗਏ ਨਗਰ ਕੀਰਤਨ ਦੇ ਦਿ੍ਰਸ਼।