Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਜਲ ਦੇਵਤਾ ਮੰਦਿਰ ਬਾਬਾ ਖੇੜੀ ਵਾਲਾ ਪਿੰਡ ਮਾਣਕ ਦੇ ਤਿੰਨ ਰੋਜਾ ਸਲਾਨਾ ਮੇਲੇ ਦਾ ਪੋਸਟਰ ਜਾਰੀ

ਜਲ ਦੇਵਤਾ ਮੰਦਿਰ ਬਾਬਾ ਖੇੜੀ ਵਾਲਾ ਪਿੰਡ ਮਾਣਕ ਦੇ ਤਿੰਨ ਰੋਜਾ ਸਲਾਨਾ ਮੇਲੇ ਦਾ ਪੋਸਟਰ ਜਾਰੀ

ਫਗਵਾੜਾ (ਲਾਲੀ ਦਾਦਰ )

* ਗਾਇਕਾ ਜਸਵਿੰਦਰ ਬਰਾੜ ਸਮੇਤ ਕਲਾਕਾਰ ਲਗਵਾਉਣਗੇ ਭਰਪੂਰ ਹਾਜਰੀ

4 ਮਾਰਚ : ਪਿੰਡ ਮਾਣਕ ਸਥਿਤ ਜਲ ਦੇਵਤਾ ਮੰਦਿਰ ਬਾਬਾ ਖੇੜੀ ਵਾਲਾ ਵਿਖੇ ਗੱਦੀ ਨਸ਼ੀਨ ਮੰਹਤ ਯੋਗੀ ਸੰਤ ਨਾਥ ਅਤੇ ਸੇਵਾਦਾਰ ਪੁਜਾਰੀ ਯੋਗੀ ਬਦਰੀ ਨਾਥ ਦੀ ਅਗਵਾਈ ਹੇਠ ਪਿੰਡ ਮਾਣਕ, ਮਾਂਗਟ, ਡੀਂਗਰੀਆਂ, ਵਾਹਦ, ਬ੍ਰਹਮਪੁਰ, ਚੈੜ ਤੇ ਦੇਸ਼ ਵਿਦੇਸ਼ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ 8, 9 ਅਤੇ 10 ਮਾਰਚ ਨੂੰ ਕਰਵਾਏ ਜਾ ਰਹੇ ਸਾਲਾਨਾ ਜੋੜ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਮਹੰਤ ਯੋਗੀ ਸੰਤ ਨਾਥ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 8 ਮਾਰਚ ਨੂੰ ਸਵੇਰੇ 9 ਵਜੇ ਚਰਾਗ਼ ਅਤੇ ਧੱਜਾ ਦੀ ਰਸਮ ਅਦਾ ਕੀਤੀ ਜਾਵੇਗੀ। 9 ਅਤੇ 10 ਮਾਰਚ ਨੂੰ ਸੱਭਿਆਚਾਕ ਸਟੇਜ ਸਜਾਈ ਜਾਵੇਗੀ। ਉਹਨਾਂ ਦੱਸਿਆ ਕਿ ਵੀਰਵਾਰ 9 ਮਾਰਚ ਨੂੰ ਪ੍ਰਸਿੱਧ ਪੰਜਾਬੀ ਗਾਇਕਾ ਜਸਵਿੰਦਰ ਬਰਾੜ ਤੋਂ ਇਲਾਵਾ ਰਿਪਨ ਬੰਗਾ, ਬਲਜੀਤ ਬਿੱਟੀ, ਕੌਰ ਸਿਸਟਰਜ਼ ਆਪਣੇ ਮਕਬੂਲ ਗੀਤਾਂ ਰਾਹੀਂ ਭਰਵੀਂ ਹਾਜਰੀ ਲਗਵਾਉਣ ਗਏ। ਮੇਲੇ ਦੇ ਆਖਰੀ ਦਿਨ 10 ਮਾਰਚ ਦਿਨ ਸ਼ੁੱਕਰਵਾਰ ਨੂੰ ਲਗਾਈ ਜਾਣ ਵਾਲੀ ਸੱਭਿਆਚਾਰਕ ਸਟੇਜ ਵਿਚ ਸੰਗਰਾਮ ਹੰਜਰਾ, ਅਜਮੇਰ ਹੀਰ, ਰੰਮੀ ਰੰਧਾਵਾ ਤੇ ਪਿ੍ਰੰਸ ਰੰਧਾਵਾ ਤੋਂ ਇਲਾਵਾ ਕੇ.ਐਸ. ਮਹਿਮੀ ਤੇ ਬੀਬਾ ਸੋਨੀਆ ਮਹਿਮੀ ਆਪਣੇ ਪ੍ਰਸਿੱਧ ਗੀਤਾਂ ਨਾਲ ਸਰੋਤਿਆਂ ਦਾ ਮਨ ਪ੍ਰਚਾਵਾ ਕਰਨਗੇ। ਉਹਨਾਂ ਦੱਸਿਆ ਕਿ ਤਿੰਨੇ ਦਿਨ ਚਾਹ ਪਕੌੜੇ ਤੇ ਲੰਗਰ ਦੀ ਸੇਵਾ ਅਤੁੱਟ ਵਰਤਾਈ ਜਾਵੇਗੀ। ਮੇਲੇ ’ਚ ਵੱਖ-ਵੱਖ ਧਾਰਮਿਕ ਅਸਥਾਨਾਂ ਤੋਂ ਸੰਤ ਮਹਾਂਪੁਰਸ਼ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਦੇਣ ਲਈ ਮੋਜੂਦ ਰਹਿਣਗੇ। ਉਹਨਾਂ ਸਮੂਹ ਸੰਗਤਾਂ ਨੂੰ ਪਰਿਵਾਰਾਂ ਸਮੇਤ ਇਸ ਸਲਾਨਾ ਮੇਲੇ ਵਿਚ ਹਾਜਰੀ ਲਗਵਾਉਣ ਦਾ ਖੁੱਲ੍ਹਾ ਸੱਦਾ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਮਲਜੀਤ ਬੰਗਾ, ਸਰਪੰਚ ਬਲਵਿੰਦਰ ਕੌਰ, ਅਮਰਜੀਤ ਸਿੰਘ, ਜੱਗਾ ਪਹਿਲਵਾਨ, ਠੇਕੇਦਾਰ ਸਵਰਨਾ ਰਾਮ, ਬਲਵੀਰ ਸਿੰਘ ਬੈਂਸ ਐਨ.ਆਰ.ਆਈ., ਮਨਿੰਦਰ ਸਿੰਘ, ਭਜਨਾ ਰਾਮ, ਗੁਰਦੀਪ ਸਿੰਘ ਦੀਪੂ, ਸਾਬਕਾ ਸਰਪੰਚ ਬਲਦੇਵ ਸਿੰਘ, ਲੱਕੀ ਰਿਐਤ, ਸੁਰਿੰਦਰ ਸਿੰਘ ਮਾਣਕ ਯੂ.ਕੇ, ਤਰਲੋਚਨ ਸਿੰਘ ਗਾਡੇ, ਨਰੇਸ਼ ਕੁਮਾਰ, ਸੋਢੀ ਸਿੰਘ, ਨੀਟੂ ਮਾਣਕ, ਸ਼ਿੰਗਾਰਾ ਸਿੰਘ, ਕਰਨੈਲ ਰਾਮ, ਅਜੀਤ ਸਿੰਘ, ਬੁੱਧ ਸਿੰਘ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ ਮਾਣਕ, ਗੋਗੀ ਵਾਹਦ ਆਦਿ ਹਾਜਰ ਸਨ।
ਕੈਪਸ਼ਨ- ਜਲ ਦੇਵਤਾ ਮੰਦਿਰ ਬਾਬਾ ਖੇੜੀ ਵਾਲਾ ਪਿੰਡ ਮਾਣਕਾ ਦੇ ਸਲਾਨਾ ਜੋੜ ਮੇਲੇ ਦਾ ਪੋਸਟਰ ਰਿਲੀਜ਼ ਕਰਨ ਮੌਕੇ ਜਾਣਕਾਰੀ ਦਿੰਦੇ ਹੋਏ ਮਹੰਤ ਯੋਗੀ ਸੰਤ ਨਾਥ, ਪੁਜਾਰੀ ਯੋਗੀ ਬਦਰੀ ਨਾਥ ਅਤੇ ਹੋਰ।