ਦਸੂਹਾ (ਚੌਧਰੀ)
14 ਜਨਵਰੀ : ਸਥਾਨਕ ਸ਼ਹਿਰ ਵਿਖੇ ਚੋਰਾਂ ਵਲੋਂ ਇੱਕ ਕਪੜੇ ਦੀ ਦੁਕਾਨ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਸ਼ਿਮ ਪਤਨੀ ਅਜੇ ਕੁਮਾਰ ਨੇ ਕਿਹਾ ਕਿ ਮੈਂ ਵਾਸੀ ਵਾਰਡ ਨੰ: 5, ਮ. ਨੰਬਰ: 264. ਕਸਬਾ ਮੁਹੱਲਾ ਦਸੂਹਾ, ਤਹਿ: ਦਸੂਹਾ, ਜਿਲਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਹਾਂ। ਮੇਰੀ ਕੱਪੜੇ ਦੀ ਦੁਕਾਨ ਸ਼ਾਹੀ ਮਾਰਕੀਟ ਦਸੂਹਾ ਵਿੱਚ ਹੈ,ਮੇਰੀ ਦੁਕਾਨ ਦੇ ਨਾਲ ਮੇਰੇ ਪਤੀ ਦੀ ਸੁਨਿਆਰੇ ਦੀ ਦੁਕਾਨ ਵੀ ਹੈ। ਮਿਤੀ: 12-01-2023 ਸਵੇਰ ਨੂੰ ਮੇਰੇ ਪਤੀ ਕਿਤੇ ਬਾਹਰ ਗਏ ਹੋਏ ਸੀ ਅਤੇ ਮੈਂ ਬਿਮਾਰ ਹੋਣ ਕਰਕੇ ਦੁਕਾਨ ਤੇ ਨਹੀਂ ਆਈ। ਜਦੋਂ ਉਸੀ ਰਾਤ ਕਰੀਬ 10 ਵਜੇ ਮੈਂ ਤੇ ਮੇਰਾ ਪਤੀ ਦੁਕਾਨ ਤੇ ਗਏ ਤੇ ਦੇਖਿਆ ਕਿ ਸਾਡੀ ਦੁਕਾਨ ਵਿੱਚ ਕਪੜਾ ਕਰੀਬ 1,00,000 ਰੁ: ਦਾ ਚੋਰੀ ਹੋ ਗਿਆ ਹੈ। ਇਸ ਬਾਰੇ ਅਸੀਂ ਪੁਲਿਸ ਨੂੰ 100 ਨੰਬਰ ਤੇ ਫੋਨ ਕਰਕੇ ਜਾਣਕਾਰੀ ਦਿੱਤੀ।








