Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਮੇਸ਼ ਕਿਸਾਨ ਮਜਦੂਰ ਯੁਨੀਅਨ ਅੱਡਾ ਚੌਕੀਮਾਨ ਦੀ ਇਕਾਈ ਪੱਬੀਆਂ ਨੇ ਹਾਜ਼ਰੀ ਭਰੀ

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਮੇਸ਼ ਕਿਸਾਨ ਮਜਦੂਰ ਯੁਨੀਅਨ ਅੱਡਾ ਚੌਕੀਮਾਨ ਦੀ ਇਕਾਈ ਪੱਬੀਆਂ ਨੇ ਹਾਜ਼ਰੀ ਭਰੀ

ਹੁਸ਼ਿਆਰਪੁਰ / ਸਰਾਭਾ  (ਤਰਸੇਮ ਦੀਵਾਨਾ )

ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਹੋਣ ਤੇ ਵੀ ਜੇਲਾਂ ‘ਚ ਧੱਕੇ ਨਾਲ ਬੰਦ ਕੀਤੇ ਹੋਏ ਕਿ ਸਿੱਖ ਹਲੇ ਵੀ ਆਜ਼ਾਦ ਹਨ : ਭਾਈ ਖਾਲਸਾ

24 ਦਸੰਬਰ :  ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 306ਵਾਂ ਦਿਨ ਪੂਰਾ ਹੋਇਆ। ਜਸਪਾਲ ਸਿੰਘ ਹੇਰਾਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ‘ਚ ਅੱਜ ਸਹਿਯੋਗੀ ਦਸਮੇਸ਼ ਕਿਸਾਨ ਮਜਦੂਰ ਯੁਨੀਅਨ ਅੱਡਾ ਚੌਕੀਮਾਨ ਦੀ ਇਕਾਈ ਪੱਬੀਆਂ ਦੇ ਪ੍ਰਧਾਨ ਇੰਦਰਜੀਤ ਸਿੰਘ ਖਾਲਸਾ ਪੱਬੀਆਂ, ਧਰਮਪਾਲ ਸਿੰਘ ਪੱਬੀਆਂ, ਉਜਾਗਰ ਸਿੰਘ ਪੱਬੀਆਂ,ਬਹਾਦਰ ਸਿੰਘ ਖਾਲਸਾ ਪੱਬੀਆਂ, ਜੋਗਿੰਦਰ ਸਿੰਘ ਖਾਲਸਾ ਪੱਬੀਆਂ, ਨੰਬਰਦਾਰ ਮੋਹਨ ਸਿੰਘ ਪੱਬੀਆਂ ਆਦਿ ਬਲਦੇਵ ਸਿੰਘ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਇੰਦਰਜੀਤ ਸਿੰਘ ਖਾਲਸਾ ਪੱਬੀਆਂ ਨੇ ਆਖਿਆ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਧੰਨ ਹਨ ਜਿਨ੍ਹਾਂ ਨੇ ਆਪਣੇ ਜਿਗਰ ਦੇ ਟੋਟੇ ਚਾਰੇ ਸਾਹਿਬਜ਼ਾਦੇ ਸਾਡੇ ਤੋਂ ਕੁਰਬਾਨ ਕਰ ਦਿੱਤੇ ।ਪਰ ਗੁਰੂ ਦਸਮੇਸ਼ ਪਿਤਾ ਹੈ ਇੱਕ ਵਾਰ ਵੀ ਅੱਖ ਵਿੱਚੋਂ ਹੰਝੂ ਨਹੀ ਕੇਰਿਆ ਹਮੇਸ਼ਾ ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਕਰਕੇ ਮੰਨਿਆ। ਜਦੋਂ ਚਾਰ ਸਾਹਿਬਜ਼ਾਦੇ ਵੈਰੀ ਨਾਲ ਜੂਝਦੇ ਆਪਣੇ ਕੁਰਬਾਨੀ ਸਿੱਖ ਕੌਮ ਲਈ ਦੇ ਗਏ ਤਾਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਾਹਰਾਜ ਜੀ ਨੇ ਆਖਿਆ ਕੀ ਹੋਇਆ ਜੇ ਚਾਰ ਪੁੱਤਰ ਸ਼ਹੀਦ ਹੋ ਗਏ। ਹਾਲੇ ਮੇਰਾ ਪੰਜਵਾਂ ਪੁੱਤ ਪੰਥ ਖਾਲਸਾ ਕਈ ਹਜ਼ਾਰ ਜਿਉਂਦਾ ਹੈ। ਉਨ੍ਹਾਂ ਅੱਗੇ ਆਖਿਆ ਕਿ ਜਿਸ ਦਸ਼ਮੇਸ ਪਿਤਾ ਨੇ ਸਾਡੇ ਲਈ ਆਪਣਾ ਪੂਰਾ ਪਰਿਵਾਰ ਨਿਸ਼ਾਵਰ ਕਰ ਦਿੱਤਾ ਕੀ ਅਸੀਂ ਉਸ ਗੁਰੂ ਦੇ ਦਰਸਾਏ ਰਸਤੇ ਚੱਲੇ ਹਾਂ। ਜੇਕਰ ਨਹੀ ਚੱਲੇ ਤਾਂ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ,ਬਾਬਾ ਫਤਿਹ ਸਿੰਘ ਜੀ ਤੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਦਾ ਇਤਿਹਾਸ ਜ਼ਰੂਰ ਪੜ੍ਹ ਲਓ ਹੋ ਸਕਦਾ ਕੇ ਮਰੀਆਂ ਜਮੀਰਾਂ ਜਾਗ ਪੈਣ ਤਾਂ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਕਰਨ ਵਾਲੇ ਪਾਪੀਆਂ ਨੂੰ ਸਜ਼ਾਵਾਂ ਦਵਾਉਣ ਲਈ ਤੁਸੀਂ ਘਰਾਂ ਤੋਂ ਬਾਹਰ ਨਿਕਲ ਆਓ। ਬਾਕੀ ਸਾਨੂੰ ਏਨੇ ਸਖ਼ਤ ਸਕਦਾ ਸ਼ਬਦ ਕਿਉਂ ਵਰਤਣੇ ਕਿਉਂ ਪਏ। ਜੋ ਸੰਘਰਸ਼ ਕਰਦੇ ਹਨ ਜਾਂ ਸੰਘਰਸ਼ ਵਿੱਚ ਜਾਂਦੇ ਹਨ ਉਨ੍ਹਾਂ ਦਾ ਸਾਥ ਦੇਣ ਦੀ ਬਜਾਏ ਉਹਨਾਂ ਦੀਆਂ ਲੱਤਾਂ ਖਿਚਦੇ ਹੋ। ਜਦਕਿ ਜਿਸ ਸਿੱਖ ਕੌਮ ਦਾ ਹਰ ਇਕ ਦਿਨ ਸ਼ਹੀਦੀ ਭਰਿਆ ਹੋਵੇ ਤਾਂ ਉਹ ਆਖਰ ਹੱਕੀ ਮੰਗਾਂ ਲਈ ਘਰਾਂ ਤੋਂ ਬਾਹਰ ਨਿਕਲ ਕੇ ਸੰਘਰਸ਼ ਵਿੱਚ ਆਉਣ ‘ਚ ਦੇਰੀ ਕਾਰਨ ਤਾਂ ਅਤਿ ਮੰਦਭਾਗਾ। ਸਾਡੇ ਜੁਝਾਰੂ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਹੋਣ ਤੇ ਵੀ ਜੇਲਾਂ ‘ਚ ਧੱਕੇ ਨਾਲ ਬੰਦ ਕੀਤੇ ਹੋਏ ਕਿ ਸਿੱਖ ਹਲੇ ਵੀ ਆਜ਼ਾਦ ਹਨ । ਉਹਨਾਂ ਨੇ ਆਖਰ ਵਿੱਚ ਆਖਿਆ ਕਿ ਸਮੁੱਚੀ ਸਿੱਖ ਕੌਮ ਪੰਥਕ ਦਰਦੀ ਤੇ ਜੁਝਾਰੂ ਨੌਜਵਾਨ ਹੱਕੀ ਮੰਗਾਂ ਲਈ ਚੱਲ ਰਹੇ ਮੋਰਚਿਆਂ ਵਿੱਚ ਪਹੁੰਚਣ ਤਾਂ ਜੋ ਚੰਡੀਗੜ੍ਹ ਵਿਖੇ ਲੱਗ ਰਿਹੇ ‘ਕੌਮ ਇਨਸਾਫ ਮੋਰਚੇ” ਦੀਆਂ ਤਿਆਰੀਆਂ ਵੱਡੇ ਪੱਧਰ ਤੇ ਕੀਤੀਆਂ ਜਾ ਸਕਣ। ਇਸ ਮੌਕੇ ਸਮਾਜ ਸੇਵੀ ਬਲਦੇਵ ਸਿੰਘ ਅੱਬੂਵਾਲ,ਹਰਭਜਨ ਸਿੰਘ ਅੱਬੂਵਾਲ, ਅਮਰ ਸਿੰਘ ਕੁਤਬਾ,ਅਮਰਜੀਤ ਸਿੰਘ ਸਰਾਭਾ, ਅਮਰ ਸਿੰਘ ਕੁਤਬਾ,ਤਰਸੇਮ ਸਿੰਘ ਸਰਾਭਾ,ਹਰਬੰਸ ਸਿੰਘ ਪੰਮਾ,ਗੁਲਜ਼ਾਰ ਸਿੰਘ ਮੋਹੀ ਆਦਿ ਹਾਜ਼ਰੀ ਭਰੀ।