ਗੁਰਦਾਸਪੁਰ(ਅਸ਼ਵਨੀ)
12 ਦਸੰਬਰ – ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿਲ੍ਹਾ ਗੁਰਦਾਸਪੁਰ ਦੇ ਨਹਿਰੂ ਪਾਰਕ ਵਿਖੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਕਿਰਤੀ ਕਿਸਾਨ ਯੂਨੀਅਨ , ਜਮਹੂਰੀ ਕਿਸਾਨ ਸਭਾ ਪੰਜਾਬ , ਕ੍ਰਾਂਤੀਕਾਰੀ ਭਾਰਤੀ ਕਿਸਾਨ ਯੂਨੀਅਨ , ਭਾਰਤੀ ਕਿਸਾਨ ਯੂਨੀਅਨ ( ਢਕੋੰਦਾ ) , ਪੰਜਾਬ ਕਿਸਾਨ ਯੂਨੀਅਨ , ਕੁਲ ਹਿੰਦ ਕਿਸਾਨ ਸਭਾ ( ਅਜੇ ਭਵਨ ) , ਕੁਲ ਹਿੰਦ ਕਿਸਾਨ ਫੈਡਰੇਸ਼ਨ , ਕੁਲ ਹਿੰਦ ਕਿਸਾਨ ਸਭਾ ( ਪੁੰਨਾਵਾਲ ) , ਸਾਂਝਾ ਕਿਸਾਨ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ( ਕ੍ਰਾਂਤੀਕਾਰੀ ) ਦੀ ਅਗਵਾਈ ਵਿੱਚ ਕਿਸਾਨਾ ਵਲੋ ਵਿਸ਼ਾਲ ਰੈਲੀ ਕੀਤੀ ਗਈ ।
ਨਹਿਰੂ ਪਾਰਕ ਵਿਖੇ ਰੈਲੀ ਦੀ ਕਾਰਵਾਈ ਬਲਬੀਰ ਸਿੰਘ ਕੱਤੋਵਾਲ , ਤਰਲੋਕ ਸਿੰਘ ਬਹਿਰਾਮਪੁਰ , ਸੁਖਦੇਵ ਸਿੰਘ ਭਾਗੋਕਾਂਵਾ , ਗੁਰਵਿੰਦਰ ਸਿੰਘ ਜੀਵਨ ਚੱਕ , ਰਾਜਗੁਰਵਿੰਦਰ ਸਿੰਘ , ਕਸ਼ਮੀਰ ਸਿੰਘ , ਦਿਲਬਾਗ ਸਿੰਘ ਡੋਗਰ , ਕਪੂਰ ਸਿੰਘ ਘੁੰਮਣ ਆਦਿ ਦੀ ਅਗਵਾਈ ਵਿੱਚ ਗਠਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ।
ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਸਤਿਬੀਰ ਸਿੰਘ ਸੁਲਤਾਨੀ , ਅਸ਼ਵਨੀ ਕੁਮਾਰ ਲੱਖਣਕਲਾਂ , ਗੁਲਜ਼ਾਰ ਸਿੰਘ ਬਸੰਤਕੋਟ , ਗੁਰਵਿੰਦਰ ਸਿੰਘ ਜੀਵਨ ਚੱਕ , ਦਲੀਪ ਸਿੰਘ ਨੰਬਰਦਾਰ , ਸੁਰਿੰਦਰ ਸਿੰਘ ਕੋਠੇ , ਨਰਿੰਦਰ ਸਿੰਘ , ਅਜੀਤ ਸਿੰਘ ਬੱਬੇਹਾਲੀ ਅਤੇ ਪਾਲ ਸਿੰਘ ਚੀਮਾ ਖੁੱਡੀ ਨੇ ਕਿਹਾ ਕਿ ਕੇਂਦਰ ਸਰਕਾਰ ਵਲੋ ਦਿੱਲੀ ਦੇ ਕਿਸਾਨ ਅੰਦੋਲਨ ਦੇ ਦਬਾਅ ਹੇਠ ਤਿੰਨ ਖੇਤੀ ਕਾਨੂੰਨ ਜੋ ਕਿਸਾਨ ਤੇ ਲੋਕ ਮਾਰੂ ਸਨ ਉਹ ਵਾਪਿਸ ਲਏ ਤੇ ਐਮ ਐਸ ਪੀ ਤੇ ਕਮੇਟੀ ਬਨਾਉਣ , ਬਿਜਲੀ ਸੋਧ ਬਿੱਲ ਵਾਪਿਸ ਲੇਣ , ਕਿਸਾਨ ਆਗੂਆਂ ਤੇ ਦਰਜ ਕੇਸ ਵਾਪਿਸ ਲੇਣ ਅਤੇ ਲਖੀਮਪੁਰ ਖੀਰੀ ਕਾਂਡ ਦੇ ਪੀੜਤਾ ਨੂੰ ਇਨਸਾਫ਼ ਦੇਣ ਦਾ ਲਿਖਤੀ ਭਰੋਸਾ ਦਿੱਤਾ ਸੀ ਪਰ ਇਕ ਸਾਲ ਬੀਤ ਜਾਣ ਦੇ ਬਾਵਜੂਦ ਸਰਕਾਰ ਆਪਣੇ ਕਿਸਾਨਾ ਨਾਲ ਕੀਤੇ ਵਾਅਦੇ ਤੋਂ ਮੁੱਕਰ ਗਈ ਹੈ ਇਸ ਲਈ ਦੇਸ਼ ਭਰ ਵਿੱਚ ਸੰਸਦ/ਰਾਜ ਸਭਾ ਦੇ ਮੈਂਬਰਾ ਅਤੇ ਭਾਜਪਾ ਦੇ ਆਗੂਆਂ ਨੂੰ ਮੰਗ/ਚੇਤਾਵਨੀ ਪੱਤਰ ਦੇ ਕੇ ਮੰਗ ਕੀਤੀ ਗਈ ਕਿ ਸਾਰੀਆਂ ਫਸਲਾ ਲਈ ਐਮ ਐਸ ਪੀ ਪੁਰੇ ਦੇਸ਼ ਵਿੱਚ ਦੇਣ ਦੀ ਅਤੇ ਖਰੀਦਣ ਦੀ ਗਰੰਟੀ ਦਾ ਕਾਨੂੰਨ ਪਾਸ ਕੀਤਾ ਜਾਵੇ , ਲਖੀਮਪੁਰ ਖੀਰੀ ਕਾਂਡ ਦੇ ਮੁੱਖ ਸਾਜਿਸ਼ ਕਰਤਾ ਅਜੈ ਮਿਸ਼ਰਾ ਟੈਨੀ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰਕੇ ਤਰੁੰਤ ਗਿ੍ਰਫਤਾਰ ਕੀਤਾ ਜਾਵੇ , ਝੂਠੇ ਕੇਸਾਂ ਤਹਿਤ ਜੇਲਾ ਵਿੱਚ ਬੰਦ ਕਿਸਾਨਾ ਨੂੰ ਰਿਹਾਅ ਕੀਤਾ ਜਾਵੇ , ਭਾਜਪਾ ਤੇ ਹੋਰ ਰਾਜਾ ਵਿੱਚ ਸਰਕਾਰਾ ਵਲੋ ਕਿਸਾਨ ਅੰਦੋਲਨ ਦੋਰਾਨ ਕਿਸਾਨਾ ਤੇ ਦਰਜ ਪਰਚੇ ਤਰੁੰਤ ਰੱਦ ਕੀਤੇ ਜਾਣ , ਕਿਸਾਨਾ ਦਾ ਸਮੁੱਚਾ ਕਰਜ਼ਾ ਮਾਫ਼ ਕੀਤਾ ਜਾਵੇ , ਬਿਜਲੀ ਸੋਧ ਬਿੱਲ 2020 ਰੱਦ ਕੀਤਾ ਜਾਵੇ , ਕੁਦਰਤੀ ਆਫ਼ਤਾਂ ਦੇ ਨਾਲ ਫਸਲਾ ਨੂੰ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ ਅਤੇ 60 ਸਾਲ ਦੀ ਉਮਰ ਦੇ ਕਿਸਾਨਾ ਨੂੰ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ ।
ਨਹਿਰੂ ਪਾਰਕ ਵਿਖੇ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕਰਦੇ ਹੋਏ ਪੁਰਾਣੀ ਦਾਨਾ ਮੰਡੀ ਗੁਰਦਾਸਪੁਰ ਵਿਖੇ ਭਾਜਪਾ ਦੇ ਸਟੇਟ ਕਮੇਟੀ ਮੈਂਬਰ ਨੂੰ ਕਿਸਾਨ ਆਗੂਆਂ ਵਲੋ ਮੰਗ / ਚੇਤਾਵਨੀ ਪੱਤਰ ਦਿੱਤਾ ਗਿਆ ।








