Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing ਚੋਲਾਂਗ ਟੋਲ ਪਲਾਜਾ ’ਤੇ ਨਹੀਂ ਚੱਲਦਾ ਪੱਤਰਕਾਰਾਂ ਦਾ ਪੀਲਾ ਕਾਰਡ

ਚੋਲਾਂਗ ਟੋਲ ਪਲਾਜਾ ’ਤੇ ਨਹੀਂ ਚੱਲਦਾ ਪੱਤਰਕਾਰਾਂ ਦਾ ਪੀਲਾ ਕਾਰਡ

ਬਟਾਲਾ, (ਅਵਿਨਾਸ਼ ਸ਼ਰਮਾ)

ਕਾਦੀਆਂ ਤੋਂ ਪੱਤਰਕਾਰ ਪ੍ਰਦੀਪ ਬੇਦੀ ਨੇ ਮੁੱਖ ਮੰਤਰੀ ਪੰਜਾਬ ਨੂੰ ਭੇਜੀ ਚੋਲਾਂਗ ਟੋਲ ਪਲਾਜਾ ਖਿਲਾਫ ਸ਼ਿਕਾਇਤ

ਸਰਕਾਰ ਇਹੋ ਜਿਹੇ ਟੋਲ ਪਲਾਜ਼ਿਆਂ ’ਤੇ ਤੁਰੰਤ ਸਖ਼ਤ ਕਾਰਵਾਈ ਕਰੇ – ਪ੍ਰਧਾਨ ਜੋਗਿੰਦਰ ਅੰਗੂਰਾਲਾ

12 ਦਸੰਬਰ : ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਨੂੰ ਜਾਰੀ ਕੀਤੇ ਗਏ ਪੀਲੇ ਕਾਰਡ ਜਿਸ ਵਿੱਚ ਟੋਲ ਪਲਾਜਾ ਤੇ ਪੱਤਰਕਾਰਾਂ ਨੂੰ ਟੋਲ ਦੀ ਛੂਟ ਦਿੱਤੀ ਗਈ ਹੈ ਅਤੇ ਬਟਾਲਾ ਗੁਰਦਾਸਪੁਰ ਏਰੀਏ ਦੇ ਪੱਤਰਕਾਰਾਂ ਨੂੰ ਹੈੱਡ ਆਫਿਸ਼ ਜਲੰਧਰ ਲੱਗਦਾ ਹੈ ਜਿਸ ਕਾਰਨ ਉਨਾਂ ਦਾ ਜਲੰਧਰ ਆਉਣਾ ਜਾਣਾ ਲੱਗਾ ਰਹਿੰਦਾ ਹੈ ਪਰ ਪਠਾਨਕੋਟ ਤੋਂ ਜਲੰਧਰ ਹਾਈਵੇ ਤੇ ਟਾਂਡਾ ਨਜਦੀਕ ਚੋਲਾਂਗ ਟੋਲ ਪਲਾਜਾ ਪੈਂਦਾ ਹੈ ਜਿੱਥੇ ਟੋਲ ਪਲਾਜਾ ਦੇ ਕਰਮਚਾਰੀਆਂ ਵੱਲੋਂ ਨਿੱਤ ਦਿਨ ਕਿਸੇ ਨਾ ਕਿਸੇ ਪੱਤਰਕਾਰ ਨੂੰ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ ਅਤੇ ਗਾਲੀ ਗਲੋਚ ਵੀ ਕੀਤਾ ਜਾਂਦਾ ਹੈ ਇਸੇ ਤਰਾਂ ਦਾ ਮਾਮਲਾ 10 ਤਰੀਕ ਦਿਨ ਸ਼ਨੀਵਾਰ ਨੂੰ ਦੇਖਣ ਨੂੰ ਮਿਲਿਆ। ਕਾਦੀਆਂ ਤੋਂ ਪੱਤਰਕਾਰ ਪ੍ਰਦੀਪ ਸਿੰਘ ਬੇਦੀ ਜੋ ਕਿ ਜਲੰਧਰ ਵਿੱਚ ਪੰਜਾਬ ਪ੍ਰੈਸ ਕਲੱਬ ਦੀ ਚੋਣ ਵਿੱਚ ਵੋਟਾਂ ਪਾਉਣ ਲਈ ਜਾ ਰਹੇ ਸਨ ਜਦ ਉਹ ਟਾਂਡਾ ਚੋਲਾਂਗ ਟੋਲ ਪਲਾਜ਼ਾ ’ਤੇ ਪਹੁੰਚੇ ਤਾਂ ਉਨਾਂ ਵੱਲੋਂ ਆਪਣਾ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਪੀਲਾ ਕਾਰਡ ਦਿਖਾਇਆ ਤਾਂ ਟੋਲ ਦੇ ਕਰਮਚਾਰੀ ਵੱਲੋਂ ਪੀਲਾ ਕਾਰਡ ਫੜ ਕੇ ਪੱਤਰਕਾਰ ਨਾਲ ਭੱਦੀ ਸ਼ਬਦਾਵਲੀ ਵਰਤੀ ਅਤੇ ਗਾਲੀ ਗਲੋਚ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਪੀਲੇ ਕਾਰਡ ਦਾ ਵੀ ਅਪਮਾਨ ਵੀ ਕੀਤਾ ਗਿਆ ਜਿਸ ‘ਤੇ ਪੱਤਰਕਾਰ ਪ੍ਰਦੀਪ ਬੇਦੀ ਨੇ ਮੁੱਖ ਮੰਤਰੀ ਪੰਜਾਬ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਅਤੇ ਐਸ.ਐਸ.ਪੀ. ਹੁਸ਼ਿਆਰਪੁਰ ਨੂੰ ਸ਼ਿਕਾਇਤ ਕੀਤੀ ਹੈ ਕਿ ਉਕਤ ਟੋਲ ਪਲਾਜ਼ਾ ਕਰਮਚਾਰੀ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਸੰਬੰਧੀ ਜਰਨਲਿਸਟ ਐਸੋਸੀਏਸਨ ਰਜਿ. ਪੰਜਾਬ ਦੇ ਪ੍ਰਧਾਨ ਜੋਗਿੰਦਰ ਅੰਗੂਰਾਲਾ ਨੇ ਟੋਲ ਪਲਾਜਾ ਦੇ ਕਰਮਚਾਰੀ ਵੱਲੋਂ ਪੱਤਰਕਾਰ ਨਾਲ ਕੀਤੇ ਦੁਰਵਿਵਹਾਰ ਦੀ ਸਖਤ ਸਬਦਾਂ ਵਿੱਚ ਨਿੰਦਿਆ ਕਰਦਿਆਂ ਕਿਹਾ ਕਿ ਟੋਲ ਪਲਾਜਾ ਦੇ ਕਰਮਚਾਰੀਆਂ ਨੂੰ ਟੋਲ ਪਲਾਜਾ ਦੀ ਪਰਚੀ ਕੱਟਣ ਦਾ ਅਧਿਕਾਰ ਹੈ ਨਾ ਕਿ ਪੱਤਰਕਾਰ ਦੀ ਬੇਇੱਜਤੀ ਕਰਨ ਦਾ। ਉਨਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਇਸ ਦੀ ਜਾਂਚ ਕਰਕੇ ਉਕਤ ਟੋਲ ਪਲਾਜ਼ਾ ਕਰਮਚਾਰੀ ਦੇ ਖਿਲਾਫ਼ ਸਖ਼ਤ ਕਾਰਵਾਈ ਕਰਕੇ ਪੱਤਰਕਾਰ ਪ੍ਰਦੀਪ ਬੇਦੀ ਨੂੰ ਇੰਨਸਾਫ ਦਿੱਤਾ ਜਾਵੇ। ਜੇਕਰ ਪੱਤਰਕਾਰ ਨੂੰ ਪ੍ਰਸ਼ਾਸਨ ਵੱਲੋਂ ਇਨਸਾਫ ਨਾ ਮਿਲਿਆ ਤਾਂ ਪੰਜਾਬ ਪੱਧਰੀ ਅਗਲੇਰੀ ਕਾਰਵਾਈ ਉਲੀਕੀ ਜਾਵੇਗੀ।