Prime Punjab Times

Latest news
ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ
ADVERTISEMENT
You are currently viewing ਪੱਤਰਕਾਰ ਜਤਿੰਦਰ ਡਾਹਡਾ ਦੀ ਮੌਤ ਦਾ ਜਿੰਮੇਦਾਰ ਡਰਾਈਵਰ ਬੱਸ ਸਣੇ ਪੁਲਿਸ ਅੜਿੱਕੇ

ਪੱਤਰਕਾਰ ਜਤਿੰਦਰ ਡਾਹਡਾ ਦੀ ਮੌਤ ਦਾ ਜਿੰਮੇਦਾਰ ਡਰਾਈਵਰ ਬੱਸ ਸਣੇ ਪੁਲਿਸ ਅੜਿੱਕੇ

ਹਾਜੀਪੁਰ (ਜਸਵੀਰ ਸਿੰਘ ਪੁਰੇਵਾਲ)

8 ਦਸੰਬਰ : ਬੀਤੇ ਦਿਨੀਂ ਹਾਜੀਪੁਰ ਤੋਂ ਇੱਕ ਹਿੰਦੀ ਅਖਬਾਰ ਦੇ ਪੱਤਰਕਾਰ ਜਤਿੰਦਰ ਡਾਹਡਾ ਨੂੰ ਮਮੂਲੀ ਵਿਵਾਦ ਤੋਂ ਬਾਅਦ ਮੌਤ ਦੇ ਮੂੰਹ ਵਿੱਚ ਧੱਕਾ ਮਾਰਨ ਵਾਲਾ ਡਰਾਈਵਰ ਹਾਜੀਪੁਰ ਪੁਲਿਸ ਨੇ ਦੋ ਦਿਨ ਬਾਅਦ ਹੀ ਬੱਸ ਸਣੇ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਸ ਸੰਬੰਧ ਵਿੱਚ ਥਾਣਾ ਮੁੱਖੀ ਹਾਜੀਪੁਰ ਅਮਰਜੀਤ ਕੌਰ ਨੇ ਦੱਸਿਆ ਕਿ ਮੁਕੱਦਮਾ ਨੰਬਰ- 63 ਵਿੱਚ ਲੋੜੀਂਦੇ ਚੱਲ ਰਹੇ ਬਸ ਡਰਾਈਵਰ ਹਰਜਿੰਦਰ ਸਿੰਘ ਉਰਫ਼ ਰਾਜੂ ਪੁੱਤਰ ਕਰਨੈਲ ਸਿੰਘ ਵਾਸੀ ਗੱਗ ਜੱਲੋ ਥਾਣਾ ਦਸੂਹਾ ਨੂੰ ਹਿਰਾਸਤ ਵਿੱਚ ਲੈਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ।

ਕੀ ਸੀ ਪੂਰਾ ਮਾਮਲਾ–

ਮ੍ਰਿਤਕ ਪੱਤਰਕਾਰ ਜਤਿੰਦਰ ਡਾਹਡਾ (56) ਦੇ ਵੱਡੇ ਭਰਾ ਵਰਿੰਦਰ ਕੁਮਾਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਹ ਆਪਣੇ ਭਰਾ ਜਤਿੰਦਰ ਡਾਹਡਾ ਤੇ ਪਰਿਵਾਰ ਨਾਲ ਆਪਣੇ ਪਿੰਡ ਸਰਿਆਣਾ ਤੋਂ ਮੁਕੇਰੀਆਂ ਵੱਲ ਕਿਸੇ ਪ੍ਰੋਗਰਾਮ ਵਿੱਚ ਆਪਣੀਆਂ ਦੋ ਕਾਰਾਂ ਵਿੱਚ ਸਵਾਰ ਹੋ ਕੇ ਜਾ ਰਹੇ ਸਨ। ਜਦੋਂ ਉਹ ਅੱਡਾ ਭੱਲੋਵਾਲ ਦੇ ਕੋਲ ਨਹਿਰ ਦੇ ਪੁਲ ਤੋਂ ਮੁਕੇਰੀਆਂ ਵੱਲ ਨੂੰ ਮੁੜਨ ਲੱਗੇ ਤਾਂ ਹਾਜੀਪੁਰ ਵਾਲੇ ਪਾਸੇ ਤੋਂ ਆ ਰਹੀ ਕਰਤਾਰ ਕੰਪਨੀ ਦੀ ਤੇਜ਼ ਰਫ਼ਤਾਰ ਬਸ ਨੰਬਰ ਪੀਬੀ 08 ਬੀਜੀ 8151ਨੇ ਉਨ੍ਹਾਂ ਦੀ ਕਾਰ ਨੂੰ ਅਗਲੇ ਹਿੱਸੇ ਤੋਂ ਓਵਰਟੇਕ ਕਰਦੇ ਸਮੇਂ ਮਮੂਲੀ ਜਿਹੀ ਟੱਕਰ ਮਾਰ ਦਿੱਤੀ।ਅਤੇ ਬਸ ਦਾ ਡਰਾਈਵਰ ਜੋ ਆਪਣਾ ਨਾਮ ਹਰਜਿੰਦਰ ਸਿੰਘ ਉਰਫ਼ ਰਾਜੂ ਦਸਦਾ ਸੀ ਨੇ ਬਸ ਦੀ ਬਾਰੀ ਖੋਲ੍ਹ ਕੇ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰ ਕਰ ਦਿੱਤੀਆਂ ਅਤੇ ਬਸ ਰੋਕ ਕੇ ਉਤਰ ਆਇਆ। ਜਦੋਂ ਮੇਰੇ ਭਰਾ ਜਤਿੰਦਰ ਡਾਹਡਾ ਨੇ ਕਾਰ ਚੋਂ ਉੱਤਰ ਕੇ ਬਸ ਦੇ ਡਰਾਈਵਰ ਨੂੰ ਗਾਲ੍ਹਾਂ ਕਢਣ ਦਾ ਕਾਰਣ ਪੁਛਿਆ ਤਾਂ ਡਰਾਈਵਰ ਰਾਜੂ ਨੇ ਉਸ ਨੂੰ ਗਾਲ੍ਹਾਂ ਕਢਦੇ ਹੋਏ ਜੋਰਦਾਰ ਧੱਕਾ ਮਾਰ ਦਿੱਤਾ। ਜਿਸ ਕਰਕੇ ਜਤਿੰਦਰ ਡਾਹਡਾ ਸੜਕ ਤੇ ਡਿੱਗ ਪਿਆ ਤੇ ਬੇਸ਼ੁਧ ਹੋ ਗਿਆ। ਅਤੇ ਡਰਾਈਵਰ ਮੋਕੇ ਤੋਂ ਬਸ ਲੈਕੇ ਫਰਾਰ ਹੋ ਗਿਆ। ਵਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਸੜਕ ਤੇ ਪਏ ਆਪਣੇ ਬੇਸ਼ੁਧ ਭਰਾ ਨੂੰ ਆਪਣੀ ਗੱਡੀ ਵਿੱਚ ਮੁਕੇਰੀਆਂ ਦੇ ਇੱਕ ਨਿਜੀ ਹਸਪਤਾਲ ਵਿੱਚ ਇਲਾਜ਼ ਲਈ ਪੁਜਾਈਆ। ਜਿਥੇ ਇਲਾਜ਼ ਦੋਰਾਨ ਉਸ ਦੀ ਸੋਮਵਾਰ ਨੂੰ ਸਵੇਰੇ ਨੂੰ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪੱਤਰਕਾਰ ਭਾਈਚਾਰੇ ਵਿੱਚ ਵੀ ਡਰਾਈਵਰ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਣ ਭਾਰੀ ਰੋਸ਼ ਸੀ।

ਫੋਟੋ : ਗ੍ਰਿਫ਼ਤਾਰ ਕੀਤਾ ਗਿਆ ਡਰਾਈਵਰ ਪੁਲਿਸ ਪਾਰਟੀ ਨਾਲ।