Prime Punjab Times

Latest news
ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਲਈ ਵਿੱਦਿਅਕ ਅਤੇ ਉਦਯੋਗਿਕ ਦੌਰੇ ਦਾ ਆਯੋਜਨ ਵਿਦੇਸ਼ੀ ਸਬੰਧਾਂ ਵਾਲੇ ਨਸ਼ਾ ਅਤੇ ਹਥਿਆਰ ਤਸਕਰੀ ਮਾਡਿਊਲ ਦੇ ਚਾਰ ਕਾਰਕੁੰਨ ਗ੍ਰਿਫਤਾਰ; 9.9 ਕਿਲੋ ਹੈਰੋਇਨ, ਦੋ ਪਿਸਤੌਲਾਂ ... ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ
ADVERTISEMENT
You are currently viewing ਸ਼ਹੀਦ ਸਿਪਾਹੀ ਬਲਵਿੰਦਰ ਸਿੰਘ (ਸ਼ੌਰਿਆ ਚੱਕਰ) ਦਾ ਸ਼ਹੀਦੀ ਦਿਵਸ ਮਨਾਇਆ

ਸ਼ਹੀਦ ਸਿਪਾਹੀ ਬਲਵਿੰਦਰ ਸਿੰਘ (ਸ਼ੌਰਿਆ ਚੱਕਰ) ਦਾ ਸ਼ਹੀਦੀ ਦਿਵਸ ਮਨਾਇਆ

ਪਠਾਨਕੋਟ(ਤਰੁਣ ਸਣਹੋਤਰਾ)

27 ਨਵੰਬਰ 2014 ਨੂੰ ਜੰਮੂ-ਕਸ਼ਮੀਰ ਦੇ ਅਰਨੀਆ ਸੈਕਟਰ ਵਿੱਚ ਆਪਣੇ ਦੋ ਸਾਥੀਆਂ ਨਾਲ ਹੋਇਆ ਸੀ ਸ਼ਹੀਦ

27,ਨਵੰਬਰ : ਸ਼ਹੀਦ ਸਿਪਾਹੀ ਬਲਵਿੰਦਰ ਸਿੰਘ ਸ਼ੌਰਿਆ ਚੱਕਰ (ਪਹਿਲੀ ਪੈਰਾ ਕਮਾਂਡੋ ਬਟਾਲੀਅਨ) ਦਾ 9ਵਾਂ ਸ਼ਹੀਦੀ ਦਿਵਸ ਜ਼ਿਲ੍ਹਾ ਪਠਾਨਕੋਟ ਦੇ ਧਾਰ ਬਲਾਕ ਅਧੀਨ ਪੈਂਦੇ ਪਿੰਡ ਗਾਹਲ ਵਿਖੇ ਮਨਾਇਆ ਗਿਆ।ਇਸ ਸਾਲਾਨਾ ਪ੍ਰੋਗਰਾਮ ਵਿੱਚ ਗ੍ਰਾਮ ਪੰਚਾਇਤ ਗਾਹਲ ਦੇ ਸਰਪੰਚ ਮਨਜੀਤ ਸਿੰਘ ਦੇ ਨਾਲ-ਨਾਲ ਇਲਾਕੇ ਦੇ ਸਾਬਕਾ ਸੈਨਿਕਾਂ ਨੇ ਸ਼ਿਰਕਤ ਕੀਤੀ ਅਤੇ ਸ਼ਹੀਦ ਬਲਵਿੰਦਰ ਸਿੰਘ ਦੀ ਤਸਵੀਰ ਤੇ ਸ਼ਰਧਾਂਜਲੀ ਭੇਂਟ ਕੀਤੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਦੇ ਵੱਡੇ ਭਰਾ ਸੁਰਿੰਦਰ ਸਿੰਘ (ਸਿਪਾਹੀ ਐਸ.ਐਸ.ਬੀ) ਨੇ ਦੱਸਿਆ ਕਿ ਉਹ ਤਿੰਨ ਭਰਾ ਅਤੇ ਇੱਕ ਭੈਣ ਹੈ।ਉਨ੍ਹਾਂ ਵਿੱਚੋਂ ਬਲਵਿੰਦਰ ਸਭ ਤੋਂ ਛੋਟਾ ਸੀ।ਉਸਨੇ ਦੁਨੇਰਾ ਦੇ ਸਰਕਾਰੀ ਸਕੂਲ ਤੋਂ ਬਾਹਰਵੀਂ ਦੀ ਸਿੱਖਿਆ ਪ੍ਰਾਪਤ ਕੀਤੀ ਅਤੇ 2012 ਨੂੰ ਭਾਰਤੀ ਫੌਜ ਦੀ ਪਹਿਲੀ ਜੰਮੂ ਅਤੇ ਕਸ਼ਮੀਰ ਰਾਈਫਲ ਰੈਜੀਮੈਂਟ ਵਿੱਚ ਭਰਤੀ ਹੋ ਗਿਆ ਅਤੇ ਬਾਅਦ ਵਿੱਚ ਪਹਿਲੀ ਪੈਰਾ ਕਮਾਂਡੋ ਯੂਨਿਟ ਵਿੱਚ ਚੁਣਿਆ ਗਿਆ।ਉਸ ਨੇ ਦੱਸਿਆ ਕਿ ਉਸ ਦਾ ਭਰਾ ਜੰਮੂ-ਕਸ਼ਮੀਰ ਦੇ ਅਰਨੀਆ ਸੈਕਟਰ ‘ਚ ਭਾਰਤ-ਪਾਕਿ ਸਰਹੱਦ ‘ਤੇ ਤਾਇਨਾਤ ਸੀ ਕਿ 9 ਅੱਤਵਾਦੀਆਂ ਨੇ ਪਾਕਿਸਤਾਨ ਵਾਲੇ ਪਾਸੇ ਤੋਂ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ।ਉਨ੍ਹਾਂ ਦੇ ਭਰਾ ਸ਼ਹੀਦ ਬਲਵਿੰਦਰ ਸਿੰਘ ਨੇ 9 ‘ਚੋਂ 3 ਅੱਤਵਾਦੀਆਂ ਨੂੰ ਮੌਕੇ ‘ਤੇ ਹੀ ਮਾਰ ਮੁਕਾਇਆ,ਜਦੋਂ ਕਿ ਉਸ ਦਾ ਭਰਾ ਅਤੇ ਦੋ ਹੋਰ ਜਵਾਨ ਜੋ ਕਿ ਪੰਜਾਬ ਨਾਲ ਸਬੰਧਤ ਸਨ, ਅੱਤਵਾਦੀਆਂ ਵੱਲੋਂ ਸੁੱਟੇ ਗਏ ਹੈਂਡ ਗ੍ਰੇਨੇਡ ਦਾ ਸ਼ਿਕਾਰ ਹੋ ਕੇ 27 ਨਵੰਬਰ 2014 ਨੂੰ ਸ਼ਹੀਦ ਹੋ ਗਏ।ਉਸ ਨੇ ਦੱਸਿਆ ਕਿ ਮਰਨ ਉਪਰੰਤ ਉਸ ਦੇ ਭਰਾ ਨੂੰ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਸੀ।ਸ਼ਹੀਦ ਦੇ ਭਰਾ ਨੇ ਦੱਸਿਆ ਕਿ ਉਸ ਦੇ ਭਰਾ ਦੀ ਸ਼ਹਾਦਤ ਦੇ ਅੱਠ ਸਾਲ ਬਾਅਦ ਵੀ ਨਾ ਤਾਂ ਸੂਬਾ ਸਰਕਾਰ ਅਤੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਦੇ ਪਿੰਡ ਵਿੱਚ ਸਕੂਲ ਦਾ ਨਾਂ ਸ਼ਹੀਦ ਦੇ ਨਾਂ ’ਤੇ ਰੱਖਿਆ ਅਤੇ ਨਾ ਹੀ ਸ਼ਹੀਦੀ ਗੇਟ ਬਣਾਇਆ।ਸਰਪੰਚ ਮਨਜੀਤ ਸਿੰਘ ਅਤੇ ਸ਼ਹੀਦ ਦੇ ਪਰਿਵਾਰ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਸਕੂਲ ਦਾ ਨਾਂ ਸ਼ਹੀਦ ਬਲਵਿੰਦਰ ਸਿੰਘ ਦੇ ਨਾਂ ’ਤੇ ਰੱਖਿਆ ਜਾਵੇ ਅਤੇ ਉਨ੍ਹਾਂ ਦੇ ਨਾਂ ’ਤੇ ਜਲਦੀ ਤੋਂ ਜਲਦੀ ਇੱਕ ਸ਼ਹੀਦੀ ਯਾਦਗਾਰ ਬਣਾਈ ਜਾਵੇ ਤਾਂ ਜੋ ਇਲਾਕੇ ਦੇ ਨੌਜਵਾਨ ਪੀੜ੍ਹੀ ਉਨ੍ਹਾਂ ਦੀ ਕੁਰਬਾਨੀ ਤੋਂ ਪ੍ਰੇਰਿਤ ਹੋ ਕੇ ਦੇਸ਼ ਦੀ ਸੇਵਾ ਕਰ ਸਕਣ।ਇਸ ਮੌਕੇ ਸ਼ਹੀਦ ਦੇ ਪਿਤਾ ਕੁਲਦੀਪ ਸਿੰਘ,ਮਾਤਾ ਰਕਸ਼ਾ ਦੇਵੀ,ਭਰਾ ਸੰਜੀਵ ਸਿੰਘ,ਚਾਚਾ ਰਾਕੇਸ਼ ਸਿੰਘ,ਚਾਚਾ ਕੁਲਵੰਤ ਸਿੰਘ ਤੋਂ ਇਲਾਵਾ ਇਲਾਕੇ ਦੇ ਕਈ ਲੋਕ ਅਤੇ ਸਾਬਕਾ ਫੌਜੀ ਵੀ ਹਾਜ਼ਰ ਸਨ।

error: copy content is like crime its probhihated