Prime Punjab Times

Latest news
ਵਿਦਿਅਕ ਸੰਸਥਾਵਾਂ ਦੀ ਤਰੱਕੀ ਲਈ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਦੇ ਯਤਨ ਸ਼ਲਾਘਾਯੋਗ : ਡਾ. ਜਸਪਾਲ ਸਿੰਘ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਵਾਲੀਬਾਲ ਪ੍ਰਤੀਯੋਗਤਾ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਸੋਲਿਡ ਵੇਸਟ ਮੈਨੇਜਮੈਂਟ' 'ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ ਗੜ੍ਹਦੀਵਾਲਾ ਚ ਦੁਸ਼ਹਿਰਾ ਉਤਸਵ ਤਿਆਰੀਆਂ ਸ਼ੁਰੂ, ਧਰਮ ਅਤੇ ਅਧਰਮ ਦੇ ਪ੍ਰਤੀਕ ਝੰਡਾ ਕੀਤਾ ਸਥਾਪਿਤ *ਸੀਨੀਅਰ ਮੈਡੀਕਲ ਅਫਸਰ ਡਾ.ਮਨਮੋਹਨ ਸਿੰਘ ਵੱਲੋਂ ਡੇਂਗੂ ਸਰਵੇ ਕਰ ਰਹੀਆਂ ਟੀਮਾਂ ਦਾ ਲਿਆ ਜਾਇਜ਼ਾ* KMS ਕਾਲਜ ਵਿਖੇ ਮੈਡੀਕਲ ਸਾਇੰਸ ਵਿਭਾਗ ਲਈ ਐਂਟਰੈਂਸ ਟੈਸਟ ਆਯੋਜਿਤ ਕਰਵਾਇਆ - ਪ੍ਰਿੰਸੀਪਲ ਡਾ. ਮਾਨਵ ਸੈਣੀ विधायक प्रगट सिंह पंजाब कांग्रेस के नए अध्यक्ष नियुक्त ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣਾ ਪੰਜਾਬ ਸਰਕਾਰ ਦੀ ਮੁੱਖ ਤਰਜੀਹ : ਲਾਲ ਚੰਦ ਕਟਾਰੂਚੱਕ DAV ਪਬਲਿਕ ਸਕੂਲ ਦੀ ਵਿਦਿਆਰਥਣ ਪਾਰੀਕਾ ਸ਼ਰਮਾ ਨੇ ਸਟ੍ਰੇਟ ਤਾਈਕਵਾਂਡੋ ਮੁਕਾਬਲੇ 'ਚ ਜਿੱਤਿਆ ਸੋਨ ਤਗਮਾ, ਨੈਸ਼ਨਲ ਲਈ ਹੋ... ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਲਈ ਅੰਤਰ-ਕਲਾਸ ਰਚਨਾਤਮਕ ਲੇਖਣ ਮੁਕਾਬਲਾ ਕਰਵਾਇਆ
ADVERTISEMENT
You are currently viewing ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗੀ ਪੰਚਾਇਤ ਸੰਮਤੀ ਕਰਮਚਾਰੀ ਯੂਨੀਅਨ ਦੀ ਹੜਤਾਲ – ਆਗੂ

ਮੰਗਾਂ ਪੂਰੀਆਂ ਹੋਣ ਤੱਕ ਜਾਰੀ ਰਹੇਗੀ ਪੰਚਾਇਤ ਸੰਮਤੀ ਕਰਮਚਾਰੀ ਯੂਨੀਅਨ ਦੀ ਹੜਤਾਲ – ਆਗੂ

ਫਗਵਾੜਾ (ਲਾਲੀ ਦਾਦਰ )

*ਸਰਕਾਰ ਦੇ ਨਾਂਹ ਪੱਖੀ ਰਵੱਈਏ ਪ੍ਰਤੀ ਪ੍ਰਗਟਾਇਆ ਰੋਸ

26 ਨਵੰਬਰ : ਪੰਚਾਇਤ ਸੰਮਤੀ ਕ੍ਰਮਚਾਰੀ ਯੂਨੀਅਨ ਬਲਾਕ ਫਗਵਾੜਾ ਵਲੋਂ ਸਟੇਟ ਕਮੇਟੀ ਦੇ ਸੱਦੇ ਤੇ ਕਰੀਬ ਇਕ ਹਫਤਾ ਪਹਿਲਾਂ ਸ਼ੁਰੂ ਕੀਤੀ ਕਲਮਛੋੜ ਹੜਤਾਲ ਲਗਾਤਾਰ ਜਾਰੀ ਹੈ ਜਿਸ ਕਰਕੇ ਵਿਭਾਗੀ ਕੰਮ ਪੂਰੀ ਤਰ੍ਹਾਂ ਨਾਲ ਠੱਪ ਹੋ ਕੇ ਰਹਿ ਗਿਆ ਹੈ। ਯੂਨੀਅਨ ਦੇ ਬਲਾਕ ਪ੍ਰਧਾਨ ਸੰਜੀਵ ਕੁਮਾਰ ਅਤੇ ਜਿਲ੍ਹਾ ਕੈਸ਼ੀਅਰ ਮਲਕੀਤ ਚੰਦ ਦੀ ਅਗਵਾਈ ਹੇਠ ਅੱਜ ਵੀ ਹੜਤਾਲ ਦੌਰਾਨ ਪੰਜਾਬ ਸਰਕਾਰ ਅਤੇ ਬੀ.ਡੀ.ਪੀ.ਓ. ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਆਗੂਆਂ ਨੇ ਦੱਸਿਆਂ ਕਿ ਪਹਿਲਾਂ ਸਟੇਟ ਕਮੇਟੀ ਨੇ 25 ਨਵੰਬਰ ਤੱਕ ਕਲਮਛੋੜ ਹੜਤਾਲ ਦਾ ਫੈਸਲਾ ਲਿਆ ਸੀ ਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੇ ਨਾਂਹ ਪੱਖੀ ਰਵੱਈਏ ਨੂੰ ਦੇਖਦੇ ਹੋਏ ਹੁਣ ਅਣਮਿੱਥੇ ਸਮੇਂ ਲਈ ਹੜਤਾਲ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਯੂਨੀਅਨ ਦੀਆਂ ਮੁੱਖ ਤੌਰ ਤੇ ਚਾਰ ਮੰਗਾਂ ਹਨ ਜਿਹਨਾਂ ਵਿਚ ਮੁਲਾਜਮਾਂ ਦੀਆਂ ਤਨਖਾਹਾਂ ਤੇ ਫੰਡ ਦਾ ਬਕਾਇਆ ਜਾਰੀ ਕਰਨਾ, ਵਧੀਕ ਡਿਪਟੀ ਕਮਿਸ਼ਨਰਾਂ ਅਤੇ ਐਸ.ਡੀ.ਐਮ. ਵਲੋਂ ਨਿਰਧਾਰਤ ਰੋਸਟਰ ਦੇ ਖਿਲਾਫ ਜਾ ਕੇ ਪੰਚਾਇਤ ਸਕੱਤਰਾਂ ਦੀਆਂ ਦੂਸਰੇ ਵਿਭਾਗਾਂ ਦੇ ਵਾਧੂ ਕੰਮਾਂ ਲਈ ਲਗਾਈਆਂ ਜਾ ਰਹੀਆਂ ਡਿਊਟੀਆਂ ਨੂੰ ਬੰਦ ਕਰਵਾਉਣਾ, ਵਿਭਾਗ ਵਿਚ ਖਾਲੀ ਅਸਾਮੀਆਂ ਨੂੰ ਭਰਨਾ ਤੇ ਬਦਸਲੂਕੀ ਕਰਨ ਵਾਲੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਦੀ ਬਦਲੀ ਸ਼ਾਮਲ ਹਨ। ਉਹਨਾਂ ਕਿਹਾ ਕਿ ਸਟੇਟ ਕਮੇਟੀ ਦੇ ਅਗਲੇ ਆਦੇਸ਼ ਤੱਕ ਹੜਤਾਲ ਤੇ ਧਰਨਾ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਸੁਲੱਖਣ ਸਿੰਘ ਟੀ.ਸੀ., ਜਸਕਰਨ ਵਰਮਾ ਟੀ.ਏ., ਅਮਨਦੀਪ ਜੇ.ਈ., ਏ.ਪੀ.ਓ. ਸੁਰਿੰਦਰ ਪਾਲ ਸਿੰਘ, ਜੀ.ਆਰ.ਐਸ. ਤਲਵਿੰਦਰ ਸਿੰਘ ਭੁੱਲਰ, ਰਮਨ ਕੁਮਾਰੀ, ਰੋਸ਼ਨੀ, ਅੰਗ੍ਰੇਜ ਕੌਰ, ਵੀ.ਡੀ.ਓ ਬਿੰਦਰ ਸਿੰਘ, ਦਲਵੀਰ ਸਿੰਘ ਪੰਚਾਇਤ ਸਕੱਤਰ, ਸੁਰਿੰਦਰ ਪਟਵਾਰੀ, ਪ੍ਰਿਅੰਕਾ ਅਤੇ ਆਸ਼ਾ ਕੰਪਿਊਟਰ ਅਪਰੇਟਰ, ਨਵਜੋਤ ਸਿੰਘ, ਸੁਰਜੀਤ ਸਿੰਘ ਡਰਾਇਵਰ, ਕੁਲਦੀਪ ਸਿੰਘ ਘੁੰਮਣ ਸਾਬਕਾ ਸਰਪੰਚ ਵਰਿਆਹਾਂ, ਸਰਪੰਚ ਗੁਲਜ਼ਾਰ ਸਿੰਘ ਅਕਾਲਗੜ੍ਹ, ਬੀਬੀ ਸੰਤੋਸ਼ ਕੁਮਾਰੀ ਸਰਪੰਚ ਜਗਤਪੁਰ ਜੱਟਾਂ, ਹਰਜੀਤ ਸਿੰਘ ਲਾਡੀ, ਹਰਦੀਪ ਸਿੰਘ ਸਰਪੰਚ ਸੰਗਤਪੁਰ, ਕੁਲਦੀਪ ਸਿੰਘ, ਸੋਮਨਾਥ ਸਰਪੰਚ ਕ੍ਰਿਪਾਲਪੁਰ , ਜਤਿੰਦਰ ਸਿੰਘ ਖਾਲਸਾ, ਕਾਮਰੇਡ ਰਣਦੀਪ ਸਿੰਘ ਰਾਣਾ, ਕਾਮਰੇਡ ਰਣਜੀਤ ਸਿੰਘ ਸਾਹਨੀ, ਹਰਬੰਸ ਲਾਲ ਰਿਹਾਣਾ ਜੱਟਾਂ, ਰਿਤੂ ਰਾਣੀ ਪੰਚ, ਸੁਰਜੀਤ ਕੌਰ, ਸਤਪਾਲ ਸਿੰਘ, ਅਮਰੀਕ ਸਿੰਘ, ਨਿਰਮਲਜੀਤ, ਓਮ ਪ੍ਰਕਾਸ਼ ਸਰਪੰਚ ਵਜੀਦੋਵਾਲ, ਰਾਮਪਾਲ ਸਰਪੰਚ ਸਾਹਨੀ, ਮਨਜੀਤ ਵਾਹਦ, ਕੁਲਵਿੰਦਰ ਪੰਚ ਵਾਹਦ, ਬਲਵੀਰ ਸਿੰਘ ਵਾਹਦ, ਗੁਰਮੀਤ ਚੰਦ ਵਾਹਦ, ਸੁਮਿੱਤਰਾ, ਜੋਗੀ ਠੇਕੇਦਾਰ, ਸਿਮਰਨ ਕੁਮਾਰ ਠੇਕੇਦਾਰ, ਬਲਜਿੰਦਰ ਕੌਰ, ਕਮਲ ਆਦਿ ਹਾਜ਼ਰ ਸਨ।
ਕੈਪਸ਼ਨ: ਫਗਵਾੜਾ ਦੇ ਬੀਡੀਪੀਓ ਦਫ਼ਤਰ ਵਿਖੇ ਕਲਮਛੋੜ ਹੜਤਾਲ ਦੌਰਾਨ ਨਾਰੇਬਾਜੀ ਕਰਦੇ ਹੋਏ ਪੰਚਾਇਤ ਸੰਮਤੀ ਕ੍ਰਮਚਾਰੀ ਯੂਨੀਅਨ ਦੇ ਮੈਂਬਰ ਤੇ ਅਹੁਦੇਦਾਰ।