Prime Punjab Times

Latest news
ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ...
ADVERTISEMENT
You are currently viewing ਦਲਿਤ ਔਰਤਾਂ ਤਰੱਕੀ ਦੀਆਂ ਪੌੜੀਆਂ ਚੜ੍ਹਨ ਲਈ ਸਦੀਆਂ ਤੋਂ ਸੰਘਰਸ ਕਰ ਰਹੀਆਂ – ਸਮਾਜ ਸੇਵਿਕਾ ਨਿਰਮਲਜੀਤ ਕੌਰ

ਦਲਿਤ ਔਰਤਾਂ ਤਰੱਕੀ ਦੀਆਂ ਪੌੜੀਆਂ ਚੜ੍ਹਨ ਲਈ ਸਦੀਆਂ ਤੋਂ ਸੰਘਰਸ ਕਰ ਰਹੀਆਂ – ਸਮਾਜ ਸੇਵਿਕਾ ਨਿਰਮਲਜੀਤ ਕੌਰ

ਪਠਾਨਕੋਟ (ਤਰੁਣ ਸਣਹੋਤਰਾ)

10 ਨਵੰਬਰ : ਯੁਗਾਂ ਯੁਗਾਂ ਤੋਂ ਸਮਾਜ ਦੀ ਨਾ ਬਰਾਬਰੀ ਸਮਾਜਿਕ ਆਰਥਿਕ ਤੇ ਸਨਮਾਣ ਪਾਉਣ ਲਈ ਬਹੁਜਨ ਸਮਾਜ ਦੀਆ ਔਰਤਾਂ ਨੇ ਆਪਣੇ ਜੀਵਨ ਵਿਚ ਬਹੁਤ ਕਰੜੀ ਮਿਹਨਤ ਕਰਕੇ ਆਪਣੇ ਪਰਿਵਾਰਾਂ ਦੀ ਪਰਵਿਸ ਕਰਨ ਵਿਚ ਆਪਣੀ ਕੀਮਤੀ ਜਿੰਦਗੀ ਦੀ ਅਹੁਤੀ ਪਾਈ ਹੈ ਬਹੁਜਨ ਸਮਾਜ ਦੀਆ ਔਰਤਾਂ ਦੇ ਪਰਿਵਾਰ ਜਿਥੇ ਸਮਾਜ ਵਿਚ ਮਨੁੱਖ ਦਾ ਮਨੁੱਖ ਨਾਲ ਸਹੀ ਨਾ ਵਰਤਾਰੇ ਦਾ ਦਂਸ ਜੁਗਾਂ ਤੋਂ ਝੱਲਦੀਆਂ ਆ ਰਹੀ ਹੈ ਉਥੇ ਸਮਾਜ ਤੇ ਸਰਕਾਰਾਂ ਦੀ ਨਾ ਬਰਾਬਰੀ ਸਿਹਤ ਸਿੱਖਿਆ ਤੇ ਆਰਥਿਕ ਪੱਖੋਂ ਉਪਰ ਚੁੱਕਣ ਲਈ ਲੋੜੀਦੇ ਉਪਰਾਲੇ ਨਹੀਂ ਕੀਤੇ ਏਹ ਵਿਚਾਰ ਪ੍ਰਸਿੱਧ ਸਮਾਜ ਸੇਵਿਕਾ ਮੈਡਮ ਨਿਰਮਲਜੀਤ ਕੌਰ ਚੈਅਰਪਰਸਨ ਪਬਲਿਕ ਵਿਕਾਸ ਕੌਂਸਲ ਐਨ ਜੀ ਓ ਨੇ ਆਪਣੇ ਮੁਖਾਬਿੰਦ ਚੋ ਕਹੇ।ਉਹਨਾਂ ਕਿਹਾ ਕੇ ਮੌਜੂਦਾ ਦੌਰ ਵਿਚ ਕੇਵਲ ਆਰਥਿਕ ਬਰਾਬਰੀ ਹੀ ਨਹੀਂ ਬਲਕਿ ਹਰ ਤਰਾਂ ਦੀ ਬਰਾਬਰੀ ਦੇ ਸੰਕਲਪ ਨੂੰ ਆਪਣਾ ਕੇ ਹਰ ਪੱਧਰ ਉਤੇ ਹਕੀਕੀ ਬਰਾਬਰੀ ਦੇਣ ਦੀ ਲੋੜ ਹੈ ਸਮਾਜ ਵਿਚ ਲਿੰਗ ਗੈਰ ਬਰਾਬਰੀ ਜਾਤ ਪਾਤ ਦੀ ਗੈਰ ਬਰਾਬਰੀ ਸ਼ਹਿਰ ਤੇ ਪਿੰਡਾਂ ਦੇ ਪੜ੍ਹੇ ਲਿਖੇ ਤੇ ਅਨਪੜ ਤੇ ਹਰੇਕ ਉਮਰ ਦਾ ਧੰਨ ਦੌਲਤ ਹਰੇਕ ਇਨਸਾਨ ਦੀ ਬਰਾਬਰ ਵੰਡ ਨਾ ਕਰਨਾ ਗੈਰ ਬਰਾਬਰੀ ਹੈ।ਪੰਜਾਬ ਦੇ ਦਲਿਤਾਂ ਦੀ ਕੁਲ ਅਬਾਦੀ 32(31.94)ਫੀਸਦੀ ਦੇ ਕਰੀਬ ਹੈ ਪਿੰਡਾਂ ਵਿਚ ਦਲਿਤਾਂ ਦੀ ਅਬਾਦੀ ਕਰੀਬ 37.46ਫੀਸਦੀ ਹੈ ਇਸ ਤਰਾਂ ਦਲਿਤ ਔਰਤਾਂ ਦੀ ਅਬਾਦੀ ਅੱਧ ਦੇ ਕਰੀਬ ਹੈ,ਸਮਾਜਿਕ ਖੇਤਰਾਂ,ਨੌਕਰੀ ਪੇਸ਼ਾ ਹਕੀਕਤ ਵਿਚ ਫ਼ੈਸਲਾਕੁਨ ਭੂਮਿਕਾ ਵਿਚ ਇਹਨਾਂ ਦਲਿਤ ਔਰਤਾਂ ਦਾ ਪ੍ਰਭਾਵ ਨਾ ਮਾਤਰ ਦੇ ਬਰਾਬਰ ਹੈ ਕਾਰਨ ਉਹ ਸਾਰਾ ਜੀਵਨ ਸੰਘਰਸ ਸਕਤੀ ਆਪਣੇ ਪਰਿਵਾਰ ਨੂੰ ਗਰੀਬੀ ਚੋ ਉਭਾਰਨ ਲਈ ਹੀ ਲਗਾ ਦਿਦਿਆਂ ਹਨ ਉਹਨਾਂ ਨੂੰ ਬਹੁਤ ਘੱਟ ਮੌਕੇ ਅੱਗੇ ਨਿਕਲਣ ਲਈ ਮਿਲਦੇ ਹਨ।ਬੇਸ਼ਕ ਸਰਕਾਰ ਨੇ ਔਰਤਾਂ ਦਾ 50%ਰਾਖਵਾਂਕਰਨ ਪੰਚਾਇਤੀ ਢਾਂਚੇ ਵਿਚ ਸਰਪੰਚਾਂ,ਪੰਚ ਚੈਅਰਪਰਸਨ ਆਦਿ ਅਹੁਦਿਆਂ ਵਿਚ ਰਖਿਆ ਪਰ ਉਹਨਾਂ ਦੀ ਅਹੁਦੇ ਤੇ ਬਣੇ ਰਹਿਣ ਤੱਕ ਸੀਮਤ ਪਾਵਰਾ ਹਨ,ਜੇਕਰ ਸਰਕਾਰਾਂ ਦਲਿਤ ਸਮਾਜ ਨੂੰ ਦਿਲੋਂ ਉਪਰ ਚੁੱਕਣਾ ਚਾਹੁੰਦੀਆਂ ਹਨ ਤਾਂ ਦਲਿਤਾਂ ਦੇ ਹੱਕ ਦੀ ਬਣਦੀ ਜਮੀਨ ਹਰੇਕ ਪਰਿਵਾਰ ਦੀ ਮੁੱਖੀ ਔਰਤ ਦੇ ਨਾਮ ਕਰੇ ਜਿਸ ਨਾਲ ਨਾ ਬਰਾਬਰਤਾ ਦੀ ਫਿਨ ਨੂੰ ਇਸ ਕਾਰਜ ਨਾਲ ਮਿੱਧਿਆ ਜਾ ਸਕਦਾ ਕਿਸੇ ਵੀ ਪਰਿਵਾਰ ਦਾ ਔਰਤ ਤਰੱਕੀ ਦਾ ਮਾਰਗ ਦਰਸ਼ਨ ਹਨ ਔਰਤਾਂ ਦੀ ਬੇਹਤਰਤਾ ਨਾਲ ਹੀ ਤਰੱਕੀ ਦੀਆ ਪੋੜੀਆਂ ਨੂੰ ਚੜਿਆ ਜਾ ਸਕਦਾ ਹੈ।

error: copy content is like crime its probhihated