Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਹੈਰੋਇਨ,ਅਫ਼ੀਮ,ਭੁੱਕੀ,ਪਾਬੰਦੀ ਸ਼ੂਦਾ ਗੋਲੀਆਂ,ਡੱਰਗ ਮੰਨੀ ,ਕੰਪਿਊਟਰ ਕੰਡਾ ਅਤੇ ਨਾਜਾਇਜ ਸ਼ਰਾਬ ਸਮੇਤ 5 ਕਾਬੂ

ਹੈਰੋਇਨ,ਅਫ਼ੀਮ,ਭੁੱਕੀ,ਪਾਬੰਦੀ ਸ਼ੂਦਾ ਗੋਲੀਆਂ,ਡੱਰਗ ਮੰਨੀ ,ਕੰਪਿਊਟਰ ਕੰਡਾ ਅਤੇ ਨਾਜਾਇਜ ਸ਼ਰਾਬ ਸਮੇਤ 5 ਕਾਬੂ

ਗੁਰਦਾਸਪੁਰ (ਅਸ਼ਵਨੀ) 

ਹੈਰੋਇਨ,ਅਫ਼ੀਮ,ਭੁੱਕੀ,ਪਾਬੰਦੀ ਸ਼ੂਦਾ ਗੋਲੀਆਂ,ਡੱਰਗ ਮੰਨੀ ,ਕੰਪਿਊਟਰ ਕੰਡਾ ਅਤੇ ਨਾਜਾਇਜ ਸ਼ਰਾਬ ਸਮੇਤ 5 ਕਾਬੂ

31 ਅਕਤੂਬਰ : ਪੁਲਿਸ ਜਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾ ਦੀ ਪੁਲੀਸ ਵਲੋ 5 ਵਿਅਕਤੀਆਂ ਨੂੰ 6 ਗ੍ਰਾਮ ਹੈਰੋਇਨ , 1 ਕਿਲੋ 5 ਸੋ ਗ੍ਰਾਮ ਅਫ਼ੀਮ , ਇਕ ਸੋ ਪਾਬੰਦੀ ਸ਼ੂਦਾ ਗੋਲੀਆਂ , ਤਿੰਨ ਕਿਲੋ ਭੁੱਕੀ , ਇਕ ਕੰਪਿਊਟਰ ਕੰਡਾ , 26250 ਮਿਲੀ ਲੀਟਰ ਨਾਜਾਇਜ਼ ਸ਼ਰਾਬ ਅਤੇ 24400 ਰੁਪਏ ਡੱਰਗ ਮੰਨੀ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਸਹਾਇਕ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪਿੰਡ ਗੁਣੀਆਂ ਚੁਰਸਤੇ ਤੋਂ ਗੁਰਮੁੱਖ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਗੁਣੀਆਂ ਨੂੰ ਸ਼ੱਕ ਪੈਣ ਉੱਪਰ ਕਾਬੂ ਕਰਕੇ ਇਸ ਦੀ ਸੂਚਨਾ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਦਿੱਤੀ ਜਿਸ ਤੇ ਕਾਰਵਾਈ ਕਰਦੇ ਹੋਏ ਸਹਾਇਕ ਸਬ ਇੰਸਪੈਕਟਰ ਹਰਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਗੁਰਮੁੱਖ ਸਿੰਘ ਦੀ ਤਲਾਸ਼ੀ ਕੀਤੀ ਤਾਂ 1 ਗ੍ਰਾਮ ਹੈਰੋਇਨ ਬਰਾਮਦ ਹੋਈ ।
ਸਹਾਇਕ ਸਬ ਇੰਸਪੈਕਟਰ ਹਰਪ੍ਰੀਤਮ ਸਿੰਘ ਪੁਲਿਸ ਸਟੇਸ਼ਨ ਕਾਹਨੂੰਵਾਨ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਨਹਿਰ ਭੱਟੀਆ ਤੋਂ ਅਮਨਦੀਪ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਅੋਲਖ ਕਲਾਂ ਨੂੰ ਸ਼ੱਕ ਪੈਣ ਉੱਪਰ ਮੋਟਰ-ਸਾਈਕਲ ਨੰਬਰ ਪੀ ਬੀ 06 ਏ 8567 ਸਮੇਤ ਕਾਬੂ ਕਰਕੇ ਇਸ ਦੀ ਸੂਚਨਾ ਪੁਲਿਸ ਸਟੇਸ਼ਨ ਕਾਹਨੂੰਵਾਨ ਦਿੱਤੀ ਜਿਸ ਤੇ ਕਾਰਵਾਈ ਕਰਦੇ ਹੋਏ ਸਬ ਇੰਸਪੈਕਟਰ ਜਗਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੋਕਾ ਤੇ ਪੁੱਜ ਕੇ ਕਾਬੂ ਕੀਤੇ ਅਮਨਦੀਪ ਸਿੰਘ ਦੀ ਤਲਾਸ਼ੀ ਕੀਤੀ ਤਾਂ 5 ਗ੍ਰਾਮ ਹੈਰੋਇਨ ਬਰਾਮਦ ਹੋਈ ।
ਸਬ ਇੰਸਪੈਕਟਰ ਦਵਿੰਦਰ ਸਿੰਘ ਪੁਲਿਸ ਸਟੇਸ਼ਨ ਧਾਰੀਵਾਲ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਸਪੈਸ਼ਲ ਤਲਾਸ਼ੀ ਅਪ੍ਰੈਸ਼ਨ ਕਰਦੇ ਹੋਏ ਆਸ਼ੀਸ਼ ਉਰਫ ਆਸ਼ੂ ਪੁੱਤਰ ਸੂਚਾ ਮਸੀਹ ਵਾਸੀ ਡੱਡਵਾ ਦੇ ਘਰ ਰੇਡ ਕਰਕੇ ਆਸ਼ੀਸ ਉਰਫ ਆਸ਼ੂ ਨੂੰ ਸ਼ੱਕ ਪੈਣ ਉੱਪਰ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ ਬਰਾਮਦ ਮੋਮੀ ਲਿਫਾਫੇ ਨੂੰ ਚੈੱਕ ਕੀਤਾ ਤਾਂ 100 ਪਾਬੰਦੀ ਸ਼ੂਦਾ ਗੋਲੀਆਂ ਅਤੇ 96 ਸੋ ਰੁਪਏ ਡੱਰਗ ਮੰਨੀ ਬਰਾਮਦ ਹੋਈ ।
ਸਹਾਇਕ ਸਬ ਇੰਸਪੈਕਟਰ ਕਰਣੈਲ ਸਿੰਘ ਪੁਲਿਸ ਸਟੇਸ਼ਨ ਬਹਿਰਾਮਪੁਰ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਸਾਂਸੀਆ ਮੁੱਹਲਾ ਬਹਿਰਾਮਪੁਰ ਤੋਂ ਸਰੋਜ ਬਾਲਾ ਪਤਨੀ ਰਾਕੇਸ਼ ਕੁਮਾਰ ਵਾਸੀ ਬਹਿਰਾਮਪੁਰ ਨੂੰ ਸ਼ੱਕ ਪੈਣ ਉਪਰ ਕਾਬੂ ਕਰਕੇ ਸਰੋਜ ਬਾਲਾ ਤੋਂ ਬਰਾਮਦ ਪਲਾਸਟਿਕ ਕੈਨ ਨੂੰ ਚੈੱਕ ਕੀਤਾ ਤਾਂ 26250 ਮਿਲੀ ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਹੋਈ ।
ਸਬ ਇੰਸਪੈਕਟਰ ਰਾਮੇਸ਼ ਕੁਮਾਰ ਪੁਲਿਸ ਸਟੇਸ਼ਨ ਸਦਰ ਗੁਰਦਾਸਪੁਰ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੁੱਖਬਰ ਖਾਸ ਦੀ ਸੂਚਨਾ ਤੇ ਨਿਸ਼ਾਨ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਹੇਮਰਾਜਪੁਰ ਦੇ ਘਰ ਰੇਡ ਕਰਕੇ ਨਿਸ਼ਾਨ ਸਿੰਘ ਨੂੰ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ ਇਕ ਕਿਲੋ 5 ਸੋ ਗ੍ਰਾਮ ਅਫ਼ੀਮ , 3 ਕਿਲੋ ਭੁੱਕੀ ਚੂਰਾ ਪੋਸਤ ਇਕ ਕੰਪਿਊਟਰ ਕੰਡਾ ਅਤੇ 14800 ਰੁਪਏ ਡੱਰਗ ਮੰਨੀ ਬਰਾਮਦ ਹੋਈ ।

error: copy content is like crime its probhihated