Prime Punjab Times

Latest news
*ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ਵੱਲੋਂ ਪਲੇਠਾ ਆਨਲਾਈਨ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ* ਪਾਂਡਵ ਸਰੋਵਰ ਮੰਦਰ ਵਿਖੇ ਮਾਂ ਬਗਲਾ ਮੁਖੀ, ਮਾਂ ਗਾਇਤਰੀ ਤੇ ਸੂਰਜ ਭਗਵਾਨ ਦੇ ਮੰਦਰਾਂ ਦਾ ਹੋਵੇਗਾ ਨਵ ਨਿਰਮਾਣ ਅਚਲੇਸ਼ਵਰ ਧਾਮ ਤੋਂ ਗੂੰਜਿਆ ਨਸ਼ਾ ਮੁਕਤੀ ਦਾ ਸੰਦੇਸ਼, ਬਟਾਲਾ ਤੋਂ ਫਤਿਹਗੜ੍ਹ ਚੂੜੀਆਂ ਤੱਕ ਕੱਢੀ ਯਾਤਰਾ ਖ਼ਾਲਸਾ ਕਾਲਜ ਵਿਖੇ 'ਵਿਸ਼ਵ ਓਜ਼ੋਨ ਦਿਵਸ' ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ... KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ  ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ
ADVERTISEMENT
You are currently viewing *ਮਾਮਲਾ ਲੱਗ ਰਹੇ ਮੋਬਾਇਲ ਫੋਨ ਟਾਵਰ ਦਾ*

*ਮਾਮਲਾ ਲੱਗ ਰਹੇ ਮੋਬਾਇਲ ਫੋਨ ਟਾਵਰ ਦਾ*

ਹੁਸ਼ਿਆਰਪੁਰ (ਤਰਸੇਮ ਦੀਵਾਨਾ)

*ਮਾਮਲਾ ਲੱਗ ਰਹੇ ਮੋਬਾਇਲ ਫੋਨ ਟਾਵਰ ਦਾ*

*ਪੰਡੋਰੀ ਬੀਬੀ ਵਿਖੇ ਸਥਿਤੀ ਬਣੀ ਤਣਾਅਪੂਰਨ*

17 ਅਕਤੂਬਰ :  ਥਾਣਾ ਮੇਹਟੀਆਣਾ ਅਧੀਨ ਪੈਂਦੇ ਪਿੰਡ ਪੰਡੋਰੀ ਬੀਬੀ ਵਿਖੇ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਦੋਂ ਪਿੰਡ ਵਾਸੀਆਂ ਨੇ ਪਿੰਡ ਵਿੱਚ ਲੱਗ ਰਹੇ ਨਿੱਜੀ ਕੰਪਨੀ ਦੇ ਮੋਬਾਇਲ ਟਾਵਰ ਦਾ ਵਿਰੋਧ ਕਰਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਦੋਂ ਮੋਬਾਇਲ ਟਾਵਰ ਲਗਾਉਣ ਲਈ ਠੇਕੇਦਾਰ ਦੇ ਕਰਿੰਦੇ ਟਾਵਰ ਦਾ ਸਾਮਾਨ ਲੈ ਕੇ ਪਿੰਡ ਵਿਚ ਪਹੁੰਚੇ ਤਾਂ ਪਿੰਡ ਵਾਸੀਆਂ ਤੇ ਟਾਵਰ ਦੇ ਕਰਿੰਦਿਆਂ ਵਿਚਕਾਰ ਟਕਰਾਅ ਹੋਣੋਂ ਵਾਲ ਵਾਲ ਬਚਿਆ।

          ਪਿੰਡ ਦੇ ਸਰਪੰਚ ਅਮਰ ਸਿੰਘ ਤੇ ਸਾਬਕਾ ਸਰਪੰਚ ਨੌਹਰੀਆ ਰਾਮ ਨੇ ਟਾਵਰ ਬਣਾਉਣ ਵਾਲੇ ਠੇਕੇਦਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਸ ਨੇ ਟਾਵਰ ਲਗਾਉਣ ਦੀ ਨੀਅਤ ਨਾਲ ਉਸ ਜਗ੍ਹਾ ਤੇ ਲੱਗੇ ਬੋਹੜ ਦੇ ਪੁਰਾਣੇ ਹਰੇ ਭਰੇ ਦਰੱਖਤ ਦੇ ਤਣੇ ਬੀਤੀ ਰਾਤ ਬਿਨਾਂ ਕਿਸੇ ਮਨਜ਼ੂਰੀ ਦੇ ਕੱਟ ਦਿੱਤੇ। ਹੋਰ ਪਿੰਡ ਵਾਸੀਆਂ ਨੇ ਕਿਹਾ ਕਿ 15 ਕੁ ਦਿਨ ਪਹਿਲਾਂ ਵੀ ਟਾਵਰ ਲਗਾਉਣ ਦਾ ਵਿਰੋਧ ਕੀਤਾ ਗਿਆ ਸੀ। ਜਿਸ ਦੀ ਲਿਖਤੀ ਸ਼ਿਕਾਇਤ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਤੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਵੀ ਦਿੱਤੀ ਜਾ ਚੁੱਕੀ ਹੈ। ਜਿਸ ਦੀ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਪ੍ਰੰਤੂ ਟਾਵਰ ਦੇ ਠੇਕੇਦਾਰ ਵੱਲੋਂ ਬਿਨਾਂ ਪਿੰਡ ਦੀ ਗ੍ਰਾਮ ਪੰਚਾਇਤ ਨੂੰ ਦੱਸੇ ਧੱਕੇ ਨਾਲ ਟਾਵਰ ਦਾ ਕੰਮ ਸ਼ੁਰੂ ਕਰਵਾ ਦਿੱਤਾ। ਜਿਸ ਦਾ ਪਿੰਡ ਵਾਸੀਆਂ ਵੱਲੋਂ ਮੁੜ ਤੋਂ ਵਿਰੋਧ ਕੀਤਾ ਗਿਆ।

       ਥਾਣਾ ਮੇਹਟੀਆਣਾ ਤੋਂ ਏ.ਐੱਸ.ਆਈ. ਜਸਵਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਮੌਕੇ ਤੇ ਪਹੁੰਚ ਕੇ ਸਥਿਤੀ ਤੇ ਕਾਬੂ ਪਾਇਆ ਅਤੇ ਠੇਕੇਦਾਰ ਦੇ ਕਰਿੰਦਿਆਂ ਨੂੰ ਹਾਲ ਦੀ ਘੜੀ ਕੰਮ ਰੋਕਣ ਲਈ ਕਹਿ ਕੇ ਪਿੰਡ ਵਾਸੀਆਂ ਨੂੰ ਸ਼ਾਂਤ ਕੀਤਾ। ਏ.ਐੱਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਦਿੱਤੀ ਸ਼ਿਕਾਇਤ ਡੀ.ਐੱਸ.ਪੀ. ਦਵਿੰਦਰ ਸਿੰਘ ਕੋਲ ਸੁਣਵਾਈ ਅਧੀਨ ਹੈ। ਜਿਸ ਤੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ। ਅਫ਼ਸਰਾਂ ਵੱਲੋਂ ਫ਼ੈਸਲਾ ਆਉਣ ਤੇ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।

         ਇਸ ਵਿਰੋਧ ਪ੍ਰਦਰਸ਼ਨ ਮੌਕੇ ਹਾਜ਼ਰ ਮੇਹਰ ਚੰਦ ਸਿੱਧੂ, ਕੈਪਟਨ ਜਗਿੰਦਰ ਪਾਲ, ਜਸਵਿੰਦਰ ਕੌਰ ਪੰਚ, ਸਤਪਾਲ ਸਿੱਧੂ, ਸੰਸਾਰ ਚੰਦ, ਮੱਖਣ ਲਾਲ, ਬਨਾਰਸੀ ਦਾਸ, ਹਰਭਜਨ ਕੌਰ, ਸੁਰਿੰਦਰ ਕੌਰ, ਅੰਮ੍ਰਿਤਾ ਰਾਣੀ, ਅਨੀਤਾ ਰਾਣੀ, ਸੁਮਨ ਕੌਰ, ਗੁਰਦੇਵ ਕੌਰ, ਗਿਆਨ ਕੌਰ ਆਦਿ ਨੇ ਮੋਬਾਇਲ ਟਾਵਰ ਨਾ ਲਗਾਉਣ ਦੀ ਪ੍ਰਸ਼ਾਸਨ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ।

ਕੈਪਸ਼ਨ : ਮੋਬਾਇਲ ਕੰਪਨੀ ਦੀ ਧੱਕੇਸ਼ਾਹੀ ਦੇ ਵਿਰੋਧ ਚ ਨਾਅਰੇਬਾਜ਼ੀ ਕਰਦੇ ਪਿੰਡ ਵਾਸੀ ।