Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਗੈਂਗਸਟਰ ਰਣਜੋਧ ਬਬਲੂ ਪੁਲੀਸ ਮੁਕਾਬਲੇ ਪਿੱਛੋਂ ਹੋਇਆ ਗ੍ਰਿਫ਼ਤਾਰ….

ਗੈਂਗਸਟਰ ਰਣਜੋਧ ਬਬਲੂ ਪੁਲੀਸ ਮੁਕਾਬਲੇ ਪਿੱਛੋਂ ਹੋਇਆ ਗ੍ਰਿਫ਼ਤਾਰ….

ਬਟਾਲਾ (ਅਵਿਨਾਸ਼ ਸ਼ਰਮਾ)

ਗੈਂਗਸਟਰ ਰਣਜੋਧ ਬਬਲੂ ਪੁਲੀਸ ਮੁਕਾਬਲੇ ਪਿੱਛੋਂ ਹੋਇਆ ਗ੍ਰਿਫ਼ਤਾਰ

5 ਘੰਟੇ ਚੱਲੇ ਸਰਚ ਆਪ੍ਰੇਸ਼ਨ ਬਾਅਦ ਕੀਤਾ ਕਾਬੂ

ਬਟਾਲਾ ਪੁਲਿਸ ਵੱਲੋਂ ਡਰੋਨ ਅਤੇ ਦੂਰਬੀਨ ਨਾਲ ਸਥਿਤੀ ਦਾ ਕੀਤਾ ਪਤਾ

8 ਅਕਤੂਬਰ  :- ਨਜ਼ਦੀਕੀ ਪਿੰਡ ਕੋਟਲਾ ਮੋਜਾ ਸਿੰਘ ਵਿਖੇ ਗੈਂਗਸਟਰਾਂ ਅਤੇ ਪੁਲਸ ਵਿਚ ਮੁਕਾਬਲੇ ਤੋਂ ਬਾਅਦ ਇਕ ਗੈਂਗਸਟਰ ਨੂੰ ਪੁਲਸ ਵੱਲੋਂ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਨਕਾਰੀ ਅਨਸਾਰ ਨਜਦੀਕੀ ਥਾਣਾ ਰੰਗੜ ਨੰਗਲ ਦੇ ਪਿੰਡ ਕੋਟਲਾ ਮੋਜਾ ਸਿੰਘ ਵਿੱਚ ਗੈਂਗਸਟਰ ਰਣਜੋਧ ਬਬਲੂ ਆਪਣੀ ਪਤਨੀ ਤੇ ਬੱਚੇ ਦੇ ਨਾਲ ਆਇਆ ਸੀ ਕਿ ਪੁਲਸ ਦੀ ਗੱਡੀ ਦੇਖ ਕੇ ਖੇਤਾਂ ਵਿੱਚ ਲੁੱਕ ਗਿਆ। ਪੁਲਸ ਪਾਰਟੀ ਨੇ ਗੈਂਗਸਟਾਰ ਬਬਲੂ ਨੂੰ ਖੇਤਾਂ ਵਿੱਚ ਹੀ ਘੇਰਾ ਪਾ ਲਿਆ। ਇਸ ਮੌਕੇ ਸਐੱਸਪੀ ਬਟਾਲਾ ਜਤਿੰਦਰ ਸਿੰਘ ਭਾਰੀ ਪੁਲਸ ਫੋਰਸ ਨਾਲ ਮੋਕੇ ਤੇ ਪਿੰਡ ਪਹੁੰਚੇ ਅਤੇ ਗੈਂਗਸਟਰ ਬਬਲੂ ਨੂੰ ਆਤਮ ਸਮਰਪਣ ਕਰਨ ਬਾਰੇ ਕਿਹਾ ਪਰ ਬੱਬਲੂ ਵੱਲੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਬਬਲੂ ਕੋਲ ਦੋ ਪਿਸਤੌਲਾਂ ਸਨ ਜਿਸ ਨਾਲ ਉਸਨੇ ਪੁਲਿਸ ਪਾਰਟੀ ਉਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਮਾਦ ਦੇ ਖੇਤਾਂ ਵਿੱਚ ਵਰ ਗਿਆ। ਪੁਲੀਸ ਵੱਲੋਂ ਵੀ ਜਵਾਬੀ ਫਾਇਰਿੰਗ ਕੀਤੀ ਗਈ। ਪੁਲਿਸ ਵਲੋਂ ਡਰੋਨ ਅਤੇ ਦੂਰਬੀਨ ਦੀ ਮਦਦ ਨਾਲ ਗੈਗਸਟਾਰ ਬਬਲੂ ਉਤੇ ਪੂਰੀ ਨਜ਼ਰ ਰੱਖਦੇ ਹੋਏ ਸਥਿਤੀ ਦਾ ਪਤਾ ਕੀਤਾ ਗਿਆ। ਪੁਲਸ ਵਲੋਂ ਬੁਲਟ ਪਰੂਫ਼ ਗੱਡੀਆਂ ਅਤੇ ਬੁਲਟ ਪਰੂਫ ਜੈਕਟਾਂ ਦੀ ਮਦਦ ਨਾਲ ਮੌਕੇ ਤੇ ਮੌਜੂਦ ਕਮਾਂਡੋ ਫੋਰਸ ਨੇ ਸਰਚ ਆਪ੍ਰੇਸ਼ਨ ਕੀਤਾ ਗਿਆ। ਇਸ ਮੌਕੇ ਗੈਂਗਸਟਰ ਬਬਲੂ ਅਤੇ ਪੁਲੀਸ ਪਾਰਟੀ ਵੱਲੋਂ ਮੁਕਾਬਲੇ ਦੋਰਾਨ ਪੰਜਾਹ ਤੋਂ ਸੱਠ ਰਾਊਂਡ ਗੋਲੀਆਂ ਚਲਾਈਆਂ ਗਈਆਂ ਅਤੇ ਅਖੀਰ ਵਿੱਚ ਚਾਰ ਤੋਂ ਪੰਜ ਘੰਟਿਆਂ ਦੇ ਮੁਕਾਬਲੇ ਤੋਂ ਬਾਅਦ ਗੈਂਗਸਟਰ ਰਣਜੋਧ ਬਬਲੂ ਨੂੰ ਪੁਲਸ ਵੱਲੋਂ ਪੂਰੀ ਮੁਸ਼ੱਕਤ ਨਾਲ ਗ੍ਰਿਫ਼ਤਾਰ ਕਰ ਲਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਗੈਂਗਸਟਰ ਰਣਜੋਧ  ਬਬਲੂ ਦੇ ਪੈਰ ਵਿੱਚ ਗੋਲੀ ਲੱਗੀ ਹੈ। ਜ਼ਿਕਰਯੋਗ ਹੈ ਕਿ ਗੈਂਗਸਟਰ ਰਣਜੋਧ ਬਬਲੂ ਉੱਪਰ ਪਹਿਲਾਂ ਹੀ ਅੰਮ੍ਰਿਤਸਰ ਅਤੇ ਬਟਾਲਾ ਵਿਚ ਦਰਜਨ ਦੇ ਕਰੀਬ ਮੁਕੱਦਮੇ ਚੱਲ ਰਹੇ ਹਨ ਅਤੇ ਪੁਲੀਸ ਨੂੰ ਪਹਿਲਾਂ ਹੀ ਕਈ ਕੇਸਾਂ ਵਿਚ ਲੋੜੀਂਦਾ ਸੀ।