Prime Punjab Times

Latest news
ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ... DAV ਪਬਲਿਕ ਸਕੂਲ ਗੜਦੀਵਾਲਾ ਦੇ ਸੀ.ਬੀ.ਐਸ.ਈ ਬੋਰਡ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਖ਼ਾਲਸਾ ਕਾਲਜ ਵਿਖੇ 'ਭਾਰਤੀ ਗਿਆਨ ਪ੍ਰਣਾਲੀ' ਤਹਿਤ ਗਣਿਤ ਵਿਭਾਗ ਵੱਲੋਂ ਵਿਸ਼ੇਸ਼ ਲੈਕਚਰ ਕਰਵਾਇਆ ਗਿਆ KMS ਕਾਲਜ ਦੇ ਬੀ.ਸੀ.ਏ ਪੰਜਵੇਂ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ – ਪ੍ਰਿੰਸੀਪਲ ਡਾ. ਮਾਨਵ ਸੈਣੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 150 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਕੀਤਾ ਉਦਘਾਟਨ
ADVERTISEMENT
You are currently viewing ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਗੜ੍ਹਦੀਵਾਲਾ ਨੇ ਇਕ ਹੋਰ ਮਾਤਾ ਨੂੰ…

ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਗੜ੍ਹਦੀਵਾਲਾ ਨੇ ਇਕ ਹੋਰ ਮਾਤਾ ਨੂੰ…

ਗੜ੍ਹਦੀਵਾਲਾ(ਚੌਧਰੀ) 

ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਗੜ੍ਹਦੀਵਾਲਾ ਨੇ ਇਕ ਹੋਰ ਮਾਤਾ ਨੂੰ ਪਰਿਵਾਰ ਨਾਲ ਮਿਲਾਇਆ

2 ਅਕਤੂਬਰ : ਅੱਜ ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵੱਲੋਂ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ ਲਾਪਤਾ ਹੋਈ ਭੈਣ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ। ਇਸ ਮੌਕੇ ਤੇ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਦੱਸਿਆ ਕਿ ਇਹ ਮਾਤਾ ਪਿੰਡ ਸਰਹਾਲਾ ਤੋਂ ਲਾਵਾਰਸ ਹਾਲਤ ਵਿੱਚ ਮਿਲੀ ਸੀ। ਇਸ ਦੀ ਇੱਤਲਾਹ ਪਿੰਡ ਵਾਸੀਆਂ ਵੱਲੋਂ ਸੁਸਾਇਟੀ ਨੂੰ ਦਿੱਤੀ ਗਈ ਸੀ। ਸੁਸਾਇਟੀ ਵੱਲੋਂ ਇਸ ਮਾਤਾ ਨੂੰ ਗੁਰੂ ਆਸਰਾ ਸੇਵਾ ਘਰ ਕੇ ਲਿਆਂਦਾ ਗਿਆ। ਇਹ ਮਾਤਾ ਆਪਣੇ ਬਾਰੇ ਕੁਝ ਵੀ ਸਹੀ ਨਹੀਂ ਦੱਸ ਰਹੀ ਸੀ। ਇਸ ਮਾਤਾ ਦਾ ਇਲਾਜ ਕਰਵਾਇਆ ਗਿਆ ਅਤੇ ਕੁਝ ਸਮਾਂ ਦਵਾਈ ਖਾਣ ਤੋਂ ਬਾਅਦ ਹੀ ਆਪਣਾ ਪਤਾ ਪਿੰਡ ਪੰਡੋਰੀ ਗੁਰਦਾਸਪੁਰ ਦੱਸਿਆ । ਸੋਸ਼ਲ ਮੀਡੀਆ ਰਾਹੀਂ ਵੀ ਇਸ ਮਾਤਾ ਦੇ ਪਰਿਵਾਰ ਤੱਕ ਪਹੁੰਚ ਕੀਤੀ ਗਈ। ਸਾਰੀ ਤਬਦੀਲ ਕਰਨ ਤੇ ਪਤਾ ਚੱਲਿਆ ਕਿ ਮਾਤਾ ਦਾ ਇਕ 18 ਸਾਲਾ ਲੜਕਾ ਵੀ ਹੈ ਦਿਮਾਗੀ ਤੌਰ ਤੇ ਪ੍ਰੇਸ਼ਾਨ ਹੈ। ਅੱਜ ਪਿੰਡ ਦੇ ਮੌਜੂਦਾ ਸਰਪੰਚ ਅਮਰਜੀਤ ਸਿੰਘ ਵੱਲੋਂ ਆਪਣੇ ਲੜਕੇ ਬਲਜੀਤ ਸਿੰਘ ਨੂੰ ਇਸ ਮਾਤਾ ਨੂੰ ਲੈਣ ਲਈ ਗੁਰੂ ਆਸਰਾ ਸੇਵਾ ਘਰ ਵਿਖੇ ਭੇਜਿਆ ਅਤੇ ਮਾਤਾ ਨੂੰ ਬਲਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਪਿੰਡ ਪੰਡੋਰੀ ਗੁਰਦਾਸਪੁਰ ਦੇ ਸਹੀ ਸਲਾਮਤ ਮਾਤਾ ਨੂੰ ਹਵਾਲੇ ਕਰ ਦਿੱਤਾ। ਇਸ ਮੌਕੇ ਤੇ ਬਲਜੀਤ ਸਿੰਘ ਵੱਲੋਂ ਸੁਸਾਇਟੀ ਦਾ ਬਹੁਤ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ, ਕੈਸ਼ੀਅਰ ਪ੍ਰਸ਼ੋਤਮ ਸਿੰਘ, ਜਸਵਿੰਦਰ ਸਿੰਘ, ਸਾਬੀ, ਮਨਵੀਰ ਸਿੰਘ ਅਤੇ ਸੁਸਾਇਟੀ ਦੇ ਹੋਰ ਮੈਂਬਰ ਹਾਜ਼ਰ ਸਨ।

ਫੋਟੋ : ਮਾਤਾ ਨੂੰ ਪਰਿਵਾਰ ਨਾਲ ਮਲਾਉਂਦੇ ਹੋਏ ਮਨਜੋਤ ਸਿੰਘ ਤਲਵੰਡੀ ਤੇ ਹੋਰ।

error: copy content is like crime its probhihated