Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਰੇਲਵੇ ਫਲਾਈ ਓਵਰ ਦੇ ਕੰਮ ਨੂੰ ਮੁਕੰਮਲ ਕਰਨ ਸਬੰਧੀ ਅਤੇ ਫਾਟਕ ਨੂੰ ਆਵਾਜਾਈ ਵਾਸਤੇ ਖੋਲ੍ਹਣ ਲਈ…

ਰੇਲਵੇ ਫਲਾਈ ਓਵਰ ਦੇ ਕੰਮ ਨੂੰ ਮੁਕੰਮਲ ਕਰਨ ਸਬੰਧੀ ਅਤੇ ਫਾਟਕ ਨੂੰ ਆਵਾਜਾਈ ਵਾਸਤੇ ਖੋਲ੍ਹਣ ਲਈ…

ਦੀਨਾਨਗਰ(ਸੁਰਿੰਦਰ ਸਿੰਘ ਸੋਨੀ)

ਰੇਲਵੇ ਫਲਾਈ ਓਵਰ ਦੇ ਕੰਮ ਨੂੰ ਮੁਕੰਮਲ ਕਰਨ ਸਬੰਧੀ ਅਤੇ ਫਾਟਕ ਨੂੰ ਆਵਾਜਾਈ ਵਾਸਤੇ ਖੋਲ੍ਹਣ ਲਈ ਸਟੇਸ਼ਨ ਮਾਸਟਰ ਨੂੰ ਦਿੱਤਾ ਮੰਗ ਪੱਤਰ

22,ਸਤੰਬਰ : ਰੇਲਵੇ ਫਲਾਈਓਵਰ ਦਾ ਕੰਮ ਮੁਕੰਮਲ ਨਾ ਹੋਣ ਸੰਬੰਧੀ ਅਤੇ ਫਾਟਕ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰਨ ਦੇ ਸੰਬੰਧ ਵਿਚ ਅਤੇ ਲੋਕਾਂ ਨੂੰ ਰੋਜ਼ਮਰ੍ਹਾ ਦੀ ਜ਼ਿੰਦਗੀ ਦੇ ਵਿੱਚ ਆ ਰਹੀਆਂ ਦਿੱਕਤਾਂ ਸਬੰਧੀ ਬਹਰਾਮਪੁਰ ਰੋਡ ਤੇ ਪੈਂਦੇ ਦੁਕਾਨਦਾਰਾਂ ਵੱਲੋਂ ਸਟੇਸ਼ਨ ਮਾਸਟਰ ਨੂੰ ਆਪਣਾ ਮੰਗ ਪੱਤਰ ਸੌਂਪ ਕੇ ਆਉਣ ਵਾਲੀਆਂ ਦਿੱਕਤਾਂ ਤੋਂ ਜਾਣੂ ਕਰਵਾਇਆ ਗਿਆ ਤਾਂ ਜੋ ਉਹ ਸਾਡੀਆਂ ਮੰਗਾਂ ਨੂੰ ਸਰਕਾਰ ਤਕ ਪਹੁੰਚਾ ਸਕਣ।ਤਕਰੀਬਨ ਪਿਛਲੇ ਤਿੰਨ ਸਾਲਾਂ ਤੋਂ ਬ੍ਰਹਮਪੁਰ ਰੋਡ ਤੇ ਚੱਲ ਰਹੇ ਰੇਲਵੇ ਫਲਾਈਓਵਰ ਦਾ ਕੰਮ ਅਜੇ ਤੱਕ ਪੰਜਾਹ ਪ੍ਰਤੀਸ਼ਤ ਹੀ ਹੋ ਪਾਇਆ ਹੈ।ਇਹ ਫਲਾਈਓਵਰ ਦਾ ਕੰਮ ਜਦੋਂ ਦਾ ਸ਼ੁਰੂ ਹੋਇਆ ਹੈ ਇਸ ਦਾ ਅਲਟੀਮੇਟਮ 14 ਮਹੀਨਿਆ ਦਾ ਸੀ 14 ਮਹੀਨਿਆਂ ਦੇ ਵਿੱਚ ਸਰਕਾਰ ਨੇ ਇਸ ਨੂੰ ਪੂਰਾ ਕਰਕੇ ਦੇਣਾ ਸੀ।ਪਰ ਇਸ ਨੂੰ ਚਾਲੂ ਕੀਤੀਆਂ ਹੋਇਆਂ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਅਜੇ ਤੱਕ ਵੀ ਕੰਮ ਜਿਉਂ ਦਾ ਤਿਉਂ ਹੀ ਹੈ।ਜਿਸ ਦੇ ਨਾਲ ਬਹਿਰਾਮਪੁਰ ਰੋਡ ਤੇ ਪੈਂਦੇ ਦੁਕਾਨਦਾਰ ਅਤੇ ਕਾਰੋਬਾਰੀਆਂ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ।ਜਿਨ੍ਹਾਂ ਦਾ ਕਾਰੋਬਾਰ ਲਗਪਗ ਖਤਮ ਹੀ ਹੋ ਚੁੱਕਾ ਹੈ ਕਿਉਂਕਿ ਪੁਲ ਦਾ ਕੰਮ ਚਾਲੂ ਹੋਣ ਕਾਰਨ ਰੇਲਵੇ ਫਾਟਕ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਗਿਆ ਹੈ। ਜਿੱਥੋਂ ਗੱਡੀ ਤਾਂ ਛੱਡੋ ਦੋ ਪਹੀਆ ਵਾਹਨ ਲੰਘਣ ਦਾ ਵੀ ਰਸਤਾ ਨਹੀਂ ਰੱਖਿਆ ਗਿਆ।ਜਿਸ ਦੇ ਨਾਲ ਆਉਣ ਜਾਣ ਵਾਲੇ ਲੋਕਾਂ ਨੂੰ ਜਿਹੜਾ ਰਸਤਾ ਇੱਕ ਕਿਲੋਮੀਟਰ ਵਿੱਚ ਤੈਅ ਕਰਨਾ ਪੈਂਦਾ ਸੀ ਉਹ ਹੁਣ ਤਕਰੀਬਨ ਛੇ ਕਿਲੋਮੀਟਰ ਦੇ ਦਾਇਰੇ ਨੂੰ ਕਵਰ ਕਰਕੇ ਜਾਣਾ ਪੈਂਦਾ ਹੈ।ਜਿਸ ਕਾਰਨ ਬਾਹਰੋਂ ਆਉਣ ਵਾਲੇ ਕਾਰੋਬਾਰੀਆਂ ਦਾ ਵਪਾਰ ਬਿਲਕੁਲ ਠੱਪ ਹੋ ਗਿਆ ਹੈ ਕਿਉਂਕਿ ਜਿਹੜੀਆਂ ਵੀ ਗੱਡੀਆਂ ਬਾਹਰੋਂ ਮਾਲ ਲੈ ਕੇ ਆਉਂਦੀਆਂ ਹਨ ਉਨ੍ਹਾਂ ਦਾ ਕਹਿਣਾ ਹੈ ਇਕ ਤਾਂ ਸਾਨੂੰ ਫੇਰ ਬੜਾ ਲੰਬਾ ਪੈਂਦਾ ਹੈ ਅਤੇ ਦੂਸਰਾ ਸਾਡੇ ਟਾਈਮ ਦੀ ਬਹੁਤ ਜ਼ਿਆਦਾ ਬਰਬਾਦੀ ਹੁੰਦੀ ਹੈ।ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸਾਨੂੰ ਦੁਕਾਨਾਂ ਤੋਂ ਗੁਜ਼ਾਰਾ ਕਰਨਾ ਔਖਾ ਹੋ ਗਿਆ ਹੈ ਕਿਉਂਕਿ ਹਰ ਰੋਜ਼ ਦੀਆਂ ਜ਼ਰੂਰਤਾਂ ਉਂਝ ਹੀ ਹਨ ਪਰ ਕਮਾਈ ਦਾ ਸਾਧਨ ਬਿਲਕੁਲ ਹੀ ਖ਼ਤਮ ਹੋ ਚੁੱਕਾ ਹੈ। ਕਈ ਵਾਰ ਡੀਸੀ ਸਾਹਿਬ ਗੁਰਦਾਸਪੁਰ ਆਪਣੇ ਦੌਰੇ ਦੌਰਾਨ ਲੋਕਾਂ ਨੂੰ ਵਿਸ਼ਵਾਸ ਦੁਆ ਕੇ ਗਏ ਸਨ ਕਿ ਇਹ ਕੰਮ ਜਲਦ ਹੀ ਕਰ ਦਿੱਤਾ ਜਾਵੇਗਾ ਪਰ ਕੰਮ ਕਰਨ ਦੀ ਰਫ਼ਤਾਰ ਵਿੱਚ ਕੋਈ ਵੀ ਵਾਧਾ ਨਹੀਂ ਕੀਤਾ ਗਿਆ ਸਗੋਂ ਫਾਟਕ ਬੰਦ ਕਰ ਕੇ ਲੋਕਾਂ ਦੀ ਮੁਸੀਬਤ ਵਿੱਚ ਹੋਰ ਇਜ਼ਾਫ਼ਾ ਕੀਤਾ ਗਿਆ ਹੈ।ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਦੁਕਾਨਦਾਰਾਂ ਨੇ ਆਪ ਸਰਕਾਰ ਦੇ ਅੱਗੇ ਵੀ ਆਪਣਾ ਦੁਖੜਾ ਸੁਣਾਇਆ ਜਿਸ ਤੋਂ ਬਾਅਦ ਪੰਜਾਬ ਬਿਜਲੀ ਬੋਰਡ ਦੇ ਮੰਤਰੀ ਈਟੀਓ ਹਰਭਜਨ ਸਿੰਘ ਨੇ ਦੀਨਾਨਗਰ ਰੇਲਵੇ ਫਲਾਈਓਵਰ ਤੇ ਪੁੱਜ ਕੇ ਲੋਕਾਂ ਨੂੰ ਉਸ ਭਾਸ਼ਨ ਦਿੱਤਾ ਕੀ ਇਹ ਕੰਮ ਅਕਤੂਬਰ ਦੋ ਹਜਾਰ ਬਾਈ ਤਕ ਮੁਕੰਮਲ ਕਰ ਦਿੱਤਾ ਜਾਏਗਾ ਅਤੇ ਸਰਕਾਰੀ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਕਿ ਅਕਤੂਬਰ ਮਹੀਨੇ ਤੋਂ ਪਹਿਲਾਂ ਇਹ ਕੰਮ ਮੁਕੰਮਲ ਹੋ ਜਾਣਾ ਚਾਹੀਦਾ ਹੈ, ਪਰ ਅਕਤੂਬਰ ਮਹੀਨਾ ਸ਼ੁਰੂ ਹੋਣ ਵਾਲਾ ਹੈ ਪਰ ਅਜੇ ਤਕ ਕੰਮ ਵਿੱਚ ਕੋਈ ਵੀ ਵਾਧਾ ਹੁੰਦਾ ਨਹੀਂ ਦਿਸ ਰਿਹਾ।ਜਿਸ ਕਰਕੇ ਲੋਕਾਂ ਦਾ ਕਹਿਣਾ ਹੈ ਕਿ ਸਾਡਾ ਪਿਛਲੀ ਸਰਕਾਰ ਅਤੇ ਇਸ ਸਰਕਾਰ ਦੋਵਾਂ ਤੋਂ ਭਰੋਸਾ ਉੱਠਦਾ ਜਾ ਰਿਹਾ ਹੈ।ਇਸੇ ਤਰ੍ਹਾਂ ਹੀ ਉਹ ਦੀਨਾਨਗਰ ਅਵਾਖਾ ਵਿੱਚ ਵਿੱਚ ਪੈਂਦੀ ਸਬਜ਼ੀ ਮੰਡੀ ਦਾ ਕਾਰੋਬਾਰ ਵੀ ਪੂਰੀ ਤਰ੍ਹਾਂ ਨਾਲ ਠੱਪ ਹੋ ਚੁੱਕਾ ਹੈ ਕਿਉਂਕਿ ਗੱਡੀਆਂ ਬਾਹਰੋਂ ਨਾ ਆਉਣ ਕਰਕੇ ਮੰਡੀ ਦਾ ਕਾਰੋਬਾਰ ਜ਼ੀਰੋ ਪ੍ਰਤੀਸ਼ਤ ਹੋ ਚੁੱਕਾ ਹੈ ਹੋਰ ਸਾਰਾ ਗ੍ਰਾਹਕ ਦੀਨਾਨਗਰ ਮੰਡੀ ਆਉਣ ਦੀ ਬਜਾਏ ਗੁਰਦਾਸਪੁਰ ਅਤੇ ਪਠਾਨਕੋਟ ਜਾਣਾ ਪਸੰਦ ਕਰਦਾ ਹੈ ਕਿਉਂਕਿ ਜਿਨ੍ਹਾਂ ਟਾਇਮ ਦੀਨਾਨਗਰ ਸਬਜ਼ੀ ਮੰਡੀ ਵਿੱਚ ਆਉਣ ਨੂੰ ਲੱਗਦਾ ਹੈ ਓਨੀ ਦੇਰ ਨੂੰ ਗਾਹਕ ਗੁਰਦਾਸਪੁਰ ਮੰਡੀ ਪਹੁੰਚ ਜਾਂਦਾ ਹੈ। ਦੀਨਾਨਗਰ ਤੋਂ ਗੁਰਦਾਸਪੁਰ ਦੀ ਮੰਡੀ ਵਿਚਕਾਰ ਕੋਈ ਫਾਟਕ ਨਹੀਂ ਹੈ ਅਤੇ ਗਾਹਕ ਨੂੰ ਆਉਣ ਜਾਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ।ਪਿਛਲੇ ਸ਼ਨੀਵਾਰ ਬਹਿਰਾਮਪੁਰ ਰੋਡ ਤੇ ਪੈਂਦੇ ਦੁਕਾਨਦਾਰਾਂ ਨੇ ਇਸ ਸਬੰਧੀ ਧਰਨਾ ਵੀ ਦਿੱਤਾ ਸੀ ਕਿ ਪੁਲ ਦਾ ਕੰਮ ਜਲਦੀ ਤੋਂ ਜਲਦੀ ਖਤਮ ਕੀਤਾ ਜਾਏ ਅਤੇ ਫਾਟਕ ਨੂੰ ਖੋਲ੍ਹਿਆ ਜਾਏ ਤਾਂ ਜੋ ਵਾਹਨ ਆਸਾਨੀ ਨਾਲ ਆ ਜਾ ਸਕਣ।ਉਨ੍ਹਾਂ ਦਾ ਕਹਿਣਾ ਹੈ ਕਿ ਅਗਰ ਇਸ ਸਮੱਸਿਆ ਦਾ ਹੱਲ ਜਲਦ ਤੋਂ ਜਲਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਨੈਸ਼ਨਲ ਹਾਈਵੇ ਤੇ ਧਰਨਾ ਲਾ ਕੇ ਆਵਾਜਾਈ ਨੂੰ ਠੱਪ ਕੀਤਾ ਜਾਏਗਾ।