Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਸੁਨਿਹਰਾ ਭਾਰਤ ਰਜਿ: ਦੇ ਪੰਜਵੇ ਖੂਨਦਾਨ ਕੈਂਪ ਵਿਚ 50 ਯੂਨਿਟ ਖੂਨ ਇਕੱਤਰਤ*

ਸੁਨਿਹਰਾ ਭਾਰਤ ਰਜਿ: ਦੇ ਪੰਜਵੇ ਖੂਨਦਾਨ ਕੈਂਪ ਵਿਚ 50 ਯੂਨਿਟ ਖੂਨ ਇਕੱਤਰਤ*

ਬਟਾਲਾ(ਅਵਿਨਾਸ਼ ਸ਼ਰਮਾ )

*ਉੱਘੇ ਕਾਰੋਬਾਰੀ ਤਿਲਕ ਰਾਜ ਅਗਰਵਾਲ ਅਤੇ ਚਮੜੀ ਰੋਗਾਂ ਦੇ ਮਾਹਿਰ ਡਾਕਟਰ ਅਮਰਬੀਰ ਸਿੰਘ ਬੋਪਾਰਾਏ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ*

*ਵਿਧਾਇਕ ਸ਼ੇਰੀ ਕਲਸੀ ਦੇ ਭਰਾ ਸਰਪੰਚ ਤਰੁਣ ਕਲਸੀ ਨੇ ਖੁਦ ਖ਼ੂਨ ਦਾਨ ਕਰ ਦਿੱਤਾ ਨੌਜਵਾਨ ਪੀੜ੍ਹੀ ਨੂੰ ਸਮਾਜ ਭਲਾਈ ਕੰਮਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਦਾ ਸੁਨੇਹਾ*

: ਸੁਨਿਹਰਾ ਭਾਰਤ ਰਜਿ : ਪੰਜਾਬ ਯੂਨਿਟ ਗੁਰਦਾਸਪੁਰ ਦੀ ਟੀਮ ਵਲੋ ਪੰਜਵਾਂ ਖੂਨ ਦਾਨ ਕੈਂਪ ਸਥਾਨਕ ਆਰ ਪੀ ਅਗਰਵਾਲ ਪ੍ਰਾਇਮਰੀ ਸਕੂਲ ਵਿਖੇ ਲਗਾਇਆ ਗਿਆ ਜਿਸ ਵਿਚ ਟੀਮ ਮੈਂਬਰਾਂ ਦੀ ਅਣਥੱਕ ਮਿਹਨਤ ਸਦਕਾ 50 ਯੂਨਿਟ ਖੂਨ ਇਕਤਰਤ ਹੋਇਆ ਜਿਸ ਨੂੰ ਮਾਤਾ ਸੁਲੱਖਣੀ ਦੇਵੀ ਸਿਵਲ ਹਸਪਤਾਲ ਬਟਾਲਾ ਦੀ ਬਲਡ ਬੈਂਕ ਟੀਮ ਦੇ ਸਪੁਰਦ ਕੀਤਾ ਗਿਆ। ਇਸ ਮੌਕੇ ਤੇ ਉੱਘੇ ਕਾਰੋਬਾਰੀ ਅਤੇ ਸਮਾਜ ਤਿਲਕ ਰਾਜ ਅਗਰਵਾਲ ਅਤੇ ਸਰਕਾਰੀ ਕਾਲਜ ਫਰੀਦਕੋਟ ਤੋਂ ਚਮੜੀ ਰੋਗਾਂ ਦੇ ਮਾਹਿਰ ਡਾਕਟਰ ਅਮਰਬੀਰ ਸਿੰਘ ਬੋਪਾਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਬਟਾਲਾ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੇਰੀ ਕਲਸੀ ਦੇ ਭਰਾ ਤਰੁਣ ਕਲਸੀ ਨੇ ਵਿਸੇਸ਼ ਤੋਰ ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਤਿਲਕ ਰਾਜ ਅਗਰਵਾਲ ਨੇ ਸੰਬੋਧਨ ਦੌਰਾਨ ਕਿਹਾ ਕਿ ਖੂਨ ਦਾਨ ਇਕ ਮਹਾਨ ਦਾਨ ਹੈ ਜਿਸ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਉਨ੍ਹਾਂ ਵਲੋ ਸੁਨਿਹਰਾ ਭਾਰਤ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸੰਸਥਾ ਦੁ ਦੀ ਵਿੱਤੀ ਮਦਦ ਕਰ ਭਵਿੱਖ ਲਈ ਸ਼ੁੱਭ ਇੱਛਾਵਾਂ ਦਿੱਤੀਆਂ। ਇਸ ਮੌਕੇ ਤੇ ਡਾਕਟਰ ਅਮਰਬੀਰ ਸਿੰਘ ਬੋਪਾਰਾਏ ਨੇ ਕਿਹਾ ਕਿ ਸੁਨਿਹਰਾ ਭਾਰਤ ਦੀ ਟੀਮ ਵਲੋ ਜਿਸ ਉਤਸ਼ਾਹ ਨਾਲ ਇਹ ਖੂਨ ਦਾਨ ਕੈਂਪ ਲਗਾਇਆ ਹੈ ਉਸ ਲਈ ਸਾਰੀ ਟੀਮ ਵਧਾਈ ਦੀ ਪਾਤਰ ਹੈ। ਡਾਕਟਰ ਬੋਪਾਰਾਏ ਨੇ ਕਿਹਾ ਕਿ ਸੁਨਿਹਰਾ ਭਾਰਤ ਦੇ ਇਸ ਉਪਰਾਲੇ ਨਾਲ ਸਮਾਜ ਵਿਚ ਭਾਈਚਾਰਕ ਸਾਂਝ ਦਾ ਸੁਨੇਹਾ ਜਾਂਦਾ ਹੈ ਜੌ ਕਿ ਪ੍ਰਸੰਸ਼ਾ ਯੋਗ ਹੈ। ਇਸ ਦੌਰਾਨ ਬਟਾਲਾ ਵਿਧਾਇਕ ਅਮਨਸ਼ੇਰ ਸਿੰਘ ਸ਼ੇਰੀ ਕਲਸੀ ਦੇ ਭਰਾ ਸਰਪੰਚ ਤਰੁਣ ਕਲਸੀ ਨੇ ਵਿਸੇਸ਼ ਤੋਰ ਤੇ ਸ਼ਿਰਕਤ ਕੀਤੀ ਅਤੇ ਆਪ ਖੂਨ ਦਾਨ ਕਰਕੇ ਨੌਜਵਾਨ ਪੀੜ੍ਹੀ ਨੂੰ ਸਮਾਜ ਭਲਾਈ ਕੰਮਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਣ ਦਾ ਸੁਨੇਹਾ ਦਿੱਤਾ। ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਸੁਨੀਲ ਸਰੀਨ ਅਤੇ ਕੌਂਸਲਰ ਵਿਜੈ ਕੁਮਾਰ ਬਿੱਲੂ ਵਲੋ ਵੀ ਖੂਨ ਦਾਨ ਕਰਨ ਵਾਲੇ ਨੌਜਵਾਨਾਂ ਨੂੰ ਅਜਿਹੇ ਬੇਕ ਉਪਰਾਲਿਆਂ ਵਿਚ ਸਹਿਯੋਗ ਦੇਣ ਲਈ ਪ੍ਰੇਰਿਤ ਕੀਤਾ।ਇਸ ਮੌਕੇ ਤੇ ਸੁਨਿਹਰਾ ਭਾਰਤ ਰਜਿ: ਦੇ ਪੰਜਾਬ ਪ੍ਰਧਾਨ ਜੋਗਿੰਦਰ ਅੰਗੂਰਾਲਾ ਨੇ ਕਿਹਾ ਕਿ ਸੰਸਥਾ ਵਲੋ ਭਵਿੱਖ ਵਿਚ ਵੀ ਅਜਿਹੇ ਸਮਾਜ ਭਲਾਈ ਉਪਰਾਲੇ ਜਾਰੀ ਰਹਿਣਗੇ। ਸੰਸਥਾ ਦੇ ਜਿਲਾ ਪ੍ਰਧਾਨ ਰਵੀ ਭੂਸ਼ਨ ਸ਼ਰਮਾ ਵਲੋ ਕੈਂਪ ਵਿੱਚ ਸਹਿਯੋਗ ਦੇਣ ਲਈ ਸਮੂਹ ਡੋਨਰਾਂ ਦਾ ਧੰਨਵਾਦ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਅਨੁਸਾਸ਼ਨ ਕਮੇਟੀ ਦੇ ਚੇਅਰਮੈਨ ਈਸ਼ੂ ਰਾਂਚਲ ਵਲੋ ਬਾਖੂਬੀ ਨਿਭਾਈ ਗਈ। ਕੈਂਪ ਨੂੰ ਕਾਮਯਾਬ ਬਣਾਉਣ ਲਈ ਐਚ ਡੀ ਐੱਫ ਸੀ ਬੈਂਕ ਵਲੋ ਵੀ ਸਹਿਯੋਗ ਦਿੱਤਾ ਗਿਆ।ਇਸ ਮੌਕੇ ਤੇ ਸੀਨੀਅਰ ਮੀਤ ਪ੍ਰਧਾਨ ਮੈਨੇਜਰ ਅੱਤਰ ਸਿੰਘ, ਜਨਰਲ ਸਕੱਤਰ ਲਵਲੀ ਕੁਮਾਰ, ਉਪ ਪ੍ਰਧਾਨ ਗੁਰਵਿੰਦਰ ਸ਼ਰਮਾ, ਉਪ ਪ੍ਰਧਾਨ ਅਸ਼ਵਨੀ ਕੁਮਾਰ ਹੈਪੀ ਟੋਕਾ, ਬਲਡ ਇੰਚਾਰਜ ਮਨੀਸ਼ ਤ੍ਰੇਹਨ , ਲੀਗਲ ਅਡਵਾਈਜ਼ਰ ਅਮਨਦੀਪ ਸਿੰਘ , ਕੈਸ਼ੀਅਰ ਅਮਿਤ ਹਾਂਡਾ, ਰਾਹੁਲ ਵਿਜ, ਮਹਿੰਦਰ ਪਾਲ , ਪਰਜਿਤ ਕੁਮਾਰ, ਆਪ ਆਗੂ ਮਾਨਿਕ ਮਹਿਤਾ , ਆਪ ਆਗੂ ਤਿਲਕ ਰਾਜ, ਵਿਸ਼ਵਾਸ ਫਾਊਂਡੇਸ਼ਨ ਦੇ ਪ੍ਰਧਾਨ ਸ਼ੰਮੀ ਕਪੂਰ,ਰਵਿੰਦਰਜੀਤ ਸਿੰਘ ਪੰਨੂ ਲੈਕਚਰਾਰ, ਰਜਿੰਦਰ ਜੰਭਾ , ਮਨਜੋਤ ਮੋਤੀ, ਮਨਦੀਪ ਰਿੰਕੂ ਚੌਧਰੀ, ਹਰਪ੍ਰੀਤ ਮਠਾਰੂ, ਜੋਤੀ ਚੌਧਰੀ ਆਦਿ ਹਾਜ਼ਿਰ ਸਨ।*

error: copy content is like crime its probhihated