Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਭੇਦਭਰੇ ਹਲਾਤਾਂ ਵਿਚ ਖੇਤਾਂ ਚੋਂ ਨੌਜਵਾਨ ਦੀ ਮਿਲੀ ਲਾਸ਼ 

ਭੇਦਭਰੇ ਹਲਾਤਾਂ ਵਿਚ ਖੇਤਾਂ ਚੋਂ ਨੌਜਵਾਨ ਦੀ ਮਿਲੀ ਲਾਸ਼ 

ਟਾਂਡਾ ਉੜਮੁੜ / ਦਸੂਹਾ (ਚੌਧਰੀ) 

ਭੇਦਭਰੇ ਹਲਾਤਾਂ ਵਿਚ ਖੇਤਾਂ ਚੋਂ ਨੌਜਵਾਨ ਦੀ ਮਿਲੀ ਲਾਸ਼ 

21 ਸਤੰਬਰ : ਪਿੰਡ ਬੈਂਚਾਂ ਵਾਸੀ ਨੌਜਵਾਨ ਦੀ ਲਾਸ਼ ਅੱਜ ਸੇਵੇਰੇ ਪਿੰਡ ਨਜ਼ਦੀਕ ਗੰਨੇ ਦੇ ਖੇਤ ਵਿੱਚੋਂ ਮਿਲੀ | ਭੇਦਭਰੇ ਹਲਾਤਾਂ ਵਿਚ ਮੌਤ ਦਾ ਸ਼ਿਕਾਰ ਹੋਏ ਨੌਜਵਾਨ ਦੀ ਪਛਾਣ ਦਲਜੀਤ ਸਿੰਘ ਪੁੱਤਰ ਜਰਨੈਲ ਸਿੰਘ ਦੇ ਰੂਪ ਵਿਚ ਹੋਈ ਹੈ | ਟਾਂਡਾ ਪੁਲਸ ਨੇ ਮ੍ਰਿਤਿਕ ਨੌਜਵਾਨ ਦੇ ਪਿਤਾ ਦੇ ਬਿਆਨ ਦੇ ਅਧਾਰ ਤੇ 174 ਸੀ.ਆਰ.ਪੀ.ਸੀ. ਤਹਿਤ ਕਾਰਵਾਈ ਕੀਤੀ ਹੈ|ਆਪਣੇ ਬਿਆਨ ਵਿਚ ਜਰਨੈਲ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਬੀਤੀ ਸਵੇਰ ਆਪਣੇ ਬੱਚਿਆਂ ਨੂੰ ਲੈਣ ਆਪਣੇ ਸਹੁਰਿਆਂ ਦੇ ਐਕਟਿਵਾ ਤੇ ਗਿਆ ਸੀ | ਰਾਤ ਤੱਕ ਵਾਪਸ ਨਾ ਆਉਣ ਤੇ ਉਨ੍ਹਾਂ ਉਸਦੀ ਭਾਲ ਕੀਤੀ |

ਅੱਜ ਸਵੇਰੇ ਸੂਚਨਾ ਮਿਲਣ ਤੇ ਜਦੋ ਉਨ੍ਹਾਂ ਪਿੰਡ ਤੋਂ ਕਲੋਆ ਜਾਂਦੇ ਕੱਚੇ ਰਾਹ ਤੇ ਗੰਨੇ ਦੇ ਖੇਤ ਵਿਚ ਜਾ ਕੇ ਵੇਖਿਆ ਗਿਆ ਤਾਂ ਦਲਜੀਤ ਸਿੰਘ ਮੂਧੇ ਮੂਹ ਡਿੱਗਿਆ ਹੋਇਆ ਸੀ ਉਸਦੇ ਕੰਨਾਂ ਅਤੇ ਮੂੰਹ ਵਿੱਚੋਂ ਖੂਨ ਨਿਕਲਿਆ ਹੋਇਆ ਸੀ ਅਤੇ ਉਸਦੀ ਮੌਤ ਹੋ ਚੁੱਕੀ ਸੀ|ਮੌਤ ਦਾ ਸ਼ਿਕਾਰ ਨੌਜਵਾਨ ਟੈਕਸੀ ਚਾਲਕ ਸੀ |

ਫੋਟੋ : ਦਲਜੀਤ ਸਿੰਘ ਦੀ ਫਾਈਲ ਫੋਟੋ