Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪਿਓ ਪੁੱਤ ਚਾਇਨਾ ਡੋਰ ਦੀ ਲਪੇਟ ‘ਚ ਆਏ,ਪੁੱਤ ਗੰਭੀਰ ਜਖਮੀ,ਪਿਓ ਬਾਲ ਬਾਲ ਬਚਿਆ 

ਪਿਓ ਪੁੱਤ ਚਾਇਨਾ ਡੋਰ ਦੀ ਲਪੇਟ ‘ਚ ਆਏ,ਪੁੱਤ ਗੰਭੀਰ ਜਖਮੀ,ਪਿਓ ਬਾਲ ਬਾਲ ਬਚਿਆ 

ਦੌਸੜਕਾ / ਗੜ੍ਹਦੀਵਾਲਾ (ਚੌਧਰੀ) 

30 ਜਨਵਰੀ : ਚਾਇਨਾ ਡੋਰ ਵੇਚਣ ਵਾਲਿਆਂ ਦੇ ਖਿਲਾਫ ਪੁਲਿਸ ਪ੍ਰਸ਼ਾਸਨ ਕਾਫੀ ਹੱਦ ਤੱਕ ਨਕੇਲ ਕਸਦੀ ਨਜਰ ਆਈ ਹੈ। ਇੱਥੇ ਤੱਕ ਕਿ ਚਾਇਨਾ ਡੋਰ ਵੇਚਣ ਤੇ ਫੜੇ ਜਾਣ ਤੇ ਪੁਲਿਸ ਪ੍ਰਸ਼ਾਸਨ ਵਲੋਂ ਪਰਚਾ ਵੀ ਦਰਜ ਕਰਨ ਦਾ ਵੀ ਪ੍ਰਵਧਾਨ ਰੱਖਿਆ ਗਿਆ ਸੀ ਪਰ ਫਿਰ ਕੁਝ ਲੋਕਾਂ ਵਲੋਂ ਬੇਖੌਫ ਚਾਇਨਾ ਡੋਰ ਵੇਚ ਰਹੇ ਹਨ । ਜਿਸ ਦੀ ਇੱਕ ਉਦਾਹਰਣ ਉਦੋਂ ਸਾਹਮਣੇ ਆਈ ਜਦੋਂ ਇੱਕ ਨੌਜਵਾਨ ਚਾਇਨਾ ਡੋਰ ਦੀ ਲਪੇਟ ਆਉਣ ਨਾਲ ਗੰਭੀਰ ਜਖਮੀ ਹੋ ਗਿਆ। ਪ੍ਰਮਾਤਮਾ ਦਾ ਸ਼ੁਕਰ ਹੈ ਕਿ ਉਸ ਦੀ ਜਾਨ ਬਚ ਗਈ।

ਮਿਲੀ ਜਾਣਕਾਰੀ ਅਨੁਸਾਰ ਗੋਪੀ ਪੁੱਤਰ ਨਿੰਦਰ ਵਾਸੀ ਧੂਤਕਲਾਂ ਜੋ ਕਿ ਬੀਤੇ ਦਿਨ ਆਪਣੇ ਪਿਤਾ ਨਾਲ ਆਪਣੇ ਰਿਸ਼ਤੇਦਾਰ ਦੇ ਘਰੋਂ ਦੁੱਖ ਸਾਂਝਾ ਕਰਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਧੂਤਕਲਾਂ ਪਰਤ ਰਹੇ ਸਨ ਜਦੋਂ ਉਹ ਜਲੰਧਰ ਦਸੂਹਾ ਹਾਈਵੇ ਤੇ ਚੌਲਾਂਗ ਦੇ ਨਜਦੀਕ ਪੁਜੇ ਤਾਂ ਚਾਈਨਾ ਡੋਰ ਦੀ ਲਪੇਟ ਵਿਚ ਆ ਗਏ। ਜਿਸ ਨਾਲ ਪੁੱਤ ਦੀਆਂ ਅੱਖਾਂ ਤੇ ਚਾਇਨਾ ਡੋਰ ਦੇ ਨਾਲ ਗਹਿਰਾ ਕੱਟ ਲੱਗ ਗਿਆ ਅਤੇ ਉਸਦੇ ਪਿਤਾ ਬਾਲ ਬਾਲ ਬਚ ਗਏ। ਪਿਤਾ ਵਲੋਂ ਪੁੱਤਰ ਗੋਪੀ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ ਗਿਆ। ਡਾਕਟਰ ਵਲੋਂ ਉਸ ਤੇ ਕਾਫੀ ਟਾਂਕੇ ਲਗਾਏ ਗਏ ਹਨ।