Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਮੱਲੇਵਾਲ ਦੀ ਟੀਮ ਨੇ ਪਿੰਡ ਤਲਵੰਡੀ ਜੱਟਾਂ ਵਾਲੀਬਾਲ ਟੂਰਨਾਮੈਂਟ ਤੇ ਕੀਤਾ ਕਬਜ਼ਾ

ਮੱਲੇਵਾਲ ਦੀ ਟੀਮ ਨੇ ਪਿੰਡ ਤਲਵੰਡੀ ਜੱਟਾਂ ਵਾਲੀਬਾਲ ਟੂਰਨਾਮੈਂਟ ਤੇ ਕੀਤਾ ਕਬਜ਼ਾ

ਗੜ੍ਹਦੀਵਾਲਾ 3 ਸਤੰਬਰ (ਚੌਧਰੀ) 

: ਸੰਤ ਬਾਬਾ ਹਰਨਾਮ ਸਿੰਘ ਸਪੋਰਟਸ ਕਲੱਬ ਅਤੇ ਐਨ ਆਰ ਆਈ ਵੀਰਾਂ ਵਲੋਂ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਪੱਧਰ ਤੇ ਪਹਿਲਾਂ ਵਾਲੀਬਾਲ ਟੂਰਨਾਮੈਂਟ ਬੜੀ ਧੂਮ ਧਾਮ ਨਾਲ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਦੇ ਵੱਖ-ਵੱਖ ਪਿੰਡਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਵਿਚ ਇਲਾਕੇ ਦੀ ਉਘੀਆਂ ਸ਼ਖਸ਼ੀਅਤਾਂ ਨੇ ਆਪਣੀ ਹਾਜਰੀ ਲਗਵਾਈ। ਇਸ ਟੂਰਨਾਮੈਂਟ ਵਿਚ ਪਿੰਡ ਪੱਧਰ ਦੀ ਅੰਡਰ 17 ਚ ਪਿੰਡ ਜਹੂਰਾ ਨੇ ਪਹਿਲਾਂ ਤੇ ਪਿੰਡ ਤਲਵੰਡੀ ਜੱਟਾਂ ਨੇ ਦੂਸਰਾ ਸਥਾਨ ਹਾਸਲ ਕੀਤਾ। ਉਪਨ ਪਿੰਡ ਪੱਧਰ ਦੀਆਂ ਟੀਮਾਂ ਦੇ ਮੁਕਾਬਲੇ ਦਾ ਫਾਈਨਲ ਮੈਚ ਮੱਲੇਵਾਲ ਅਤੇ ਪਿੰਡ ਗਿੱਲਾਂ ਦੀ ਟੀਮ ਵਿੱਚ ਖੇਡਿਆ ਗਿਆ। ਜਿਸ ਵਿੱਚ ਮੱਲੇਵਾਲ ਦੀ ਟੀਮ ਜੇਤੂ ਰਹੀ ਤੇ ਗਿੱਲਾਂ ਦੀ ਟੀਮ ਦੂਸਰੇ ਸਥਾਨ ਤੇ ਰਹੀ ਅਤੇ ਤੀਸਰੇ ਸਥਾਨ ਤੇ ਬੀਰਮਪੁਰ ਦੀ ਟੀਮ ਨੇ ਕਬਜ਼ਾ ਕੀਤਾ।।ਇਸ ਮੌਕੇ ਤੇ ਹਲਕਾ ਟਾਂਡਾ ਦੇ ਐਮਐਲਏ ਜਸਵੀਰ ਸਿੰਘ ਰਾਜਾ ਗਿੱਲ ਵਿਸ਼ੇਸ਼ ਤੌਰ ਤੇ ਖਿਡਾਰੀਆਂ ਨੂੰ ਹੌਸਲਾ ਅਫਜਾਈ ਅਤੇ ਖਿਡਾਰੀਆਂ ਨੂੰ ਇਨਾਮ ਤਕਸੀਮ  ਕੀਤੇ। ਇਸ ਮੌਕੇ ਉਨ੍ਹਾਂ ਇਨਾਮ ਵੰਡਣ ਮੌਕੇ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਪੰਜਾਬ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਓਪਨ ਦੀਆਂ ਜੇਤੂ ਟੀਮਾਂ ਨੂੰ ਪਿੰਡ ਦੇ ਸਰਪੰਚ ਅਤੇ ਬਾਬਾ ਦੀਪ ਸਿੰਘ ਸੇਵਾ ਦਲ ਸੋਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ ਨੇ ਜੇਤੂ ਟੀਮਾਂ ਨੂੰ ਨਗਦ ਇਨਾਮ ਅਤੇ ਟਰਾਫੀ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਤੇ ਸੋਸਾਇਟੀ ਦੇ ਮੁੱਖ ਸੇਵਾਦਾਰ ਮਨਜੋਤ ਸਿੰਘ ਤਲਵੰਡੀ, ਮਨਧੀਰ ਸਿੰਘ, ਅਤੇ ਭਾਰੀ ਗਿਣਤੀ ਵਿੱਚ ਦਰਸ਼ਕ ਅਤੇ ਪਿੰਡ ਵਾਸੀ ਹਾਜ਼ਰ ਸਨ।ਇਸ ਮੌਕੇ ਨਾਇਬ ਤਹਿਸੀਲਦਾਰ ਲਵਦੀਪ ਧੂਤ, ਐਸ ਐਚ ਓ ਗੜ੍ਹਦੀਵਾਲਾ ਗੁਰਸਾਹਿਬ ਸਿੰਘ, ਕੇਸ਼ਵ ਸੈਣੀ ਟਾਂਡਾ, ਗੁਰਵੀਰ ਸਿੰਘ ਚੌਟਾਲਾ, ਮੰਨਾ ਢਿੱਲੋਂ, ਰਾਜਾ ਗੋਂਦਪੁਰ, ਭਾਈ ਦਵਿੰਦਰ ਸਿੰਘ ਮੂਨਕ, ਕਾਨੂੰਨਗੋ ਮਨਪ੍ਰੀਤ ਸਿੰਘ, ਐਡਵੋਕੇਟ ਰਾਮ ਸਰੂਪ, ਜੰਗਵੀਰ ਸਿੰਘ ਚੌਹਾਨ, ਦਿਲਬਾਗ ਸਿੰਘ ਬੈਰਕਪੁਰ, ਦਰਸ਼ਪ੍ਰੀਤ ਸਿੰਘ ਢੱਟ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜਰ ਸਨ।

ਫ਼ੋਟੋ:  ਖਿਡਾਰੀਆਂ ਨੂੰ ਸਨਮਾਨਿਤ ਕਰਦੇ ਹੋਏ ਮਨਜੋਤ ਸਿੰਘ ਤਲਵੰਡੀ ਅਤੇ ਹਲਕਾ ਟਾਂਡਾ ਦੇ ਐਮਐਲਏ ਜਸਵੀਰ ਸਿੰਘ ਰਾਜਾ ਅਤੇ ਰਣਧੀਰ ਸਿੰਘ ਅਤੇ ਪਿੰਡ ਵਾਸੀ