Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਬੱਬੂ ਰਾਣਾ ਮੌਜੂਦਾ ਤੇ ਪੰਮੀ ਰਾਣਾ ਸਾਬਕਾ ਕੌਂਸਲਰ ਦਾ ਆਪ ਵਿੱਚ ਸ਼ਾਮਲ ਹੋਣਾ ਮਤਲਬ ਕਾਂਗਰਸ ਤੇ ਅਕਾਲੀ ਦਲ ਦਾ ਹਾਸ਼ੀਏ ਤੇ ਜਾਣਾ : ਸੰਤੋਸ਼ ਕਟਾਰੀਆ

ਬੱਬੂ ਰਾਣਾ ਮੌਜੂਦਾ ਤੇ ਪੰਮੀ ਰਾਣਾ ਸਾਬਕਾ ਕੌਂਸਲਰ ਦਾ ਆਪ ਵਿੱਚ ਸ਼ਾਮਲ ਹੋਣਾ ਮਤਲਬ ਕਾਂਗਰਸ ਤੇ ਅਕਾਲੀ ਦਲ ਦਾ ਹਾਸ਼ੀਏ ਤੇ ਜਾਣਾ : ਸੰਤੋਸ਼ ਕਟਾਰੀਆ

ਬੱਬੂ ਰਾਣਾ ਮੌਜੂਦਾ ਤੇ ਪੰਮੀ ਰਾਣਾ ਸਾਬਕਾ ਕੌਂਸਲਰ ਦਾ ਆਪ ਵਿੱਚ ਸ਼ਾਮਲ ਹੋਣਾ ਮਤਲਬ ਕਾਂਗਰਸ ਤੇ ਅਕਾਲੀ ਦਲ ਦਾ ਹਾਸ਼ੀਏ ਤੇ ਜਾਣਾ : ਸੰਤੋਸ਼ ਕਟਾਰੀਆ

ਬਲਾਚੌਰ,1ਅਗਸਤ (ਜਤਿੰਦਰ ਪਾਲ ਸਿੰਘ ਕਲੇਰ ) ਬਲਾਚੌਰ ਸ਼ਹਿਰ ਦੀਆਂ ਰਾਜਪੂਤ ਬਰਾਦਰੀ ਦੀਆਂ ਨਾਮਵਾਰ ਸ਼ਖ਼ਸੀਅਤਾਂ ਬੱਬੂ ਰਾਣਾ ਕੌਂਸਲਰ ਕਾਂਗਰਸ ਪਾਰਟੀ ,ਪੰਮੀ ਰਾਣਾ ਸਾਬਕਾ ਕੌਂਸਲਰ ਅਕਾਲੀ ਦਲ,ਮੰਗਤ ਰਾਣਾ ਯੂਥ ਨੇਤਾ ਕਾਂਗਰਸ ਪਾਰਟੀ ਨੇ ਰਵਾਇਤੀ ਪਾਰਟੀਆਂ ਦਾ ਖਹਿੜਾ ਛੱਡ ਆਮ ਆਦਮੀ ਪਾਰਟੀ ਦਾ ਬੀਬੀ ਸੰਤੋਸ਼ ਕਟਾਰੀਆ ਹਲਕਾ ਵਿਧਾਇਕ ਬਲਾਚੌਰ ਦੀ ਹਾਜ਼ਰੀ ਵਿੱਚ ਪੱਲਾ ਫੜਿਆ।ਇਸ ਮੌਕੇ ਬੀਬੀ ਸੰਤੋਸ਼ ਕਟਾਰੀਆ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦਾ ਸਮੂਹਿਕ ਰੂਪ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਾ ਇਹ ਦਰਸਾਉਂਦਾ ਹੈ ਕਿ ਜਨਤਾ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਜੋ ਸਰਕਾਰ ਚੱਲ ਰਹੀ ਹੈ ਉਹ ਦੀਆਂ ਲੋਕ ਹਿਤੈਸ਼ੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਪੰਜਾਬ ਸਰਕਾਰ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਜ਼ਮੀਨੀ ਪੱਧਰ ਤੇ ਕੰਮ ਕਰ ਰਹੀ ਹੈ ਜਦੋਂ ਕਿ ਵਿਰੋਧੀ ਪਾਰਟੀਆਂ ਬੁਖਲਾਹਟ ਵਿੱਚ ਆ ਚੁੱਕੀਆਂ ਹਨ ਕਿ ਉਨ੍ਹਾਂ ਨੇ ਸੱਤਰ ਸਾਲਾਂ ਤੋਂ ਜੋ ਲੁੱਟ ਖਸੁੱਟ ਕੀਤੀ ਹੈ ਆਮ ਆਦਮੀ ਪਾਰਟੀ ਉਨ੍ਹਾਂ ਸਾਰਿਆਂ ਦਾ ਹਿਸਾਬ ਕਿਤਾਬ ਲਵੇਗੀ ਤੇ ਜਨਤਾ ਨੂੰ ਜ਼ਮੀਨੀ ਪੱਧਰ ਤੇ ਹਰ ਇਕ ਸਹੂਲਤ ਮੁਹੱਈਆ ਕਰਵਾਏਗੀ।ਬੀਬੀ ਸੰਤੋਸ਼ ਕਟਾਰੀਆ ਨੇ ਸ਼ਾਮਲ ਹੋਏ ਨੇਤਾਵਾਂ ਤੇ ਸੈਂਕੜੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਮਫਲਰ ਪਾ ਕੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਤੇ ਸਾਰਿਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ ਇਸ ਮੌਕੇ ਸ਼ਿਵਕਰਨ ਚੇਚੀ, ਚੰਦਰਮੋਹਨ ਜੇਡੀ, ਬਿੱਟਾ ਰਾਣਾ,ਸ਼ਾਲੂ ਸੋਨੀ,ਹਨੀ ਡੱਬ, ਪਰਵੀਨ ਪੁਰੀ,ਜਸਵਿੰਦਰ ਸਿਆਨ,ਰਾਮਾ ਧੀਮਾਨ, ਰਾਮਪਾਲ ਮੈਹਸ਼ੀ ਤੇ ਸਮੂਹਿਕ ਰੂਪ ਵਿੱਚ ਰਾਜਪੂਤ ਬਰਾਦਰੀ ਦੇ ਲੋਕ ਹਾਜ਼ਰ ਸਨ।