Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਲੁਟੇਰੇ ਪਿੰਡ ਚੱਕਲਾਦੀਆਂ ’ਚ ਮੁਰਗੀ ਫਾਰਮ ਤੋਂ 400 ਤੋ ਵੱਧ ਦੇਸੀ ਮੁਰਗੀਆਂ ਚੋਰੀ ਕਰਕੇ ਹੋਏ ਰਫੂਚੱਕਰ,ਡੇਢ ਲੱਖ ਦਾ ਹੋਇਆ ਨੁਕਸਾਨ 

ਲੁਟੇਰੇ ਪਿੰਡ ਚੱਕਲਾਦੀਆਂ ’ਚ ਮੁਰਗੀ ਫਾਰਮ ਤੋਂ 400 ਤੋ ਵੱਧ ਦੇਸੀ ਮੁਰਗੀਆਂ ਚੋਰੀ ਕਰਕੇ ਹੋਏ ਰਫੂਚੱਕਰ,ਡੇਢ ਲੱਖ ਦਾ ਹੋਇਆ ਨੁਕਸਾਨ 

ਲੁਟੇਰੇ ਪਿੰਡ ਚੱਕਲਾਦੀਆਂ ’ਚ ਮੁਰਗੀ ਫਾਰਮ ਤੋ 400 ਤੋ ਵੱਧ ਦੇਸੀ ਮੁਰਗੀਆਂ ਚੋਰੀ ਕਰਕੇ ਹੋਏ ਰਫੂਚੱਕਰ,ਡੇਢ ਲੱਖ ਦਾ ਹੋਇਆ ਨੁਕਸਾਨ 

ਗੜ੍ਹਦੀਵਾਲਾ,30 ਜੁਲਾਈ (ਚੌਧਰੀ ): ਗੜ੍ਹਦੀਵਾਲਾ ਨਜ਼ਦੀਕ ਪਿੰਡ ਚੱਕਲਾਦੀਆਂ ’ਚ ਮੁਰਗੀ ਫਾਰਮ ਤੋ 400 ਤੋ ਵੱਧ ਦੇਸੀ ਮੁਰਗੇ ਲੁਟੇਰੇ ਚੋਰੀ ਕਰਕੇ ਲੈ ਗਏ ਹਨ,ਜਿਸ ਨਾਲ ਮੁਰਗੀ ਮਾਲਕ ਦਾ 2 ਲੱਖ ਦੇ ਕਰੀਬ ਨੁਕਸਾਨ ਹੋਣ ਦਾ ਸਮਾਚਾਰ ਹੈ। ਇਸ ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਪੋਲਟਰੀ ਫਾਰਮ ਦੇ ਮਾਲਕ ਪ੍ਰਿੰਸ ਮਿਨਹਾਸ ਪੁੱਤਰ ਭਰਤ ਸਿੰਘ ਵਾਸੀ ਚੱਕਲਾਦੀਆਂ ਕਿਹਾ ਕਿ ਮੇਰਾ ਮੁਰਗੀ ਫਾਰਮ ਪਿੰਡ ਤੋਂ ਬਾਹਰ ਦੁਸੜਕਾ ਤੋ ਢੋਲਬਾਹਾ ਲਿੰਕ ਰੋਡ ਤੇ ਫਾਰਮ ਹੈ ਤੇ ਬੀਤੀ ਰਾਤ 10ਵਜੇ ਦੇ ਕਰੀਬ ਆਪਣੇ ਰਖਵਾਲੇ ਨੂੰ ਇਸ ਫਾਰਮ ਤੇ ਛੱਡ ਗਿਆ ਸੀ। ਉਸ ਨੇ ਦੱਸਿਆ ਕਿ ਚੋਰ ਰਾਤ 3 ਵਜੇ ਦੇ ਕਰੀਬ ਮੇਰੇ ਫਾਰਮ ਤੇ ਆਏ ਤੇ ਆਉਦੀਆਂ ਹੀ ਚੋਰਾਂ ਨੇ ਪਹਿਲਾ ਮੇਰੇ ਰਖਵਾਲੇ ਦਾ ਦਰਵਾਜਾ ਬਾਹਰੋਂ ਬੰਦ ਕਰ ਦਿੱਤਾ, ਚੋਰਾਂ ਨੇ ਉਸ ਨੂੰ ਧਮਕੀ ਦਿੱਤੀ ਕਿ ਚੁੱਪ ਕਰਕੇ ਲੰਮਾ ਪੈ ਜਾ ਨਹੀਂ ਤਾਂ ਤੈਨੂੰ ਗੋਲੀਆਂ ਮਾਰ ਦਿਆਂਗੇ। ਫਿਰ ਚੋਰਾਂ ਨੇ ਮੁਰਗੀਆਂ ਦੇ ਦਰਵਾਜੇ ਦਾ ਜਿੰਦਰਾ ਤੋੜਕੇ ਭਾਰ ਢੋਣ ਵਾਲੇ ਵਾਹਨ’ਚ ਮੁਰਗਿਆ ਲੱਦਣੀਆਂ ਲੱਗ ਪਏ,ਪਰੰਤੂ ਮੁਰਗੀਆਂ ਦੀ ਅਵਾਜ ਆ ਰਹੀ ਸੀ,ਮੇਰਾ ਰਖਵਾਲਾ ਕੁੱਝ ਨਹੀ ਕਰ ਸਕਿਆ।ਤੜ੍ਹਕੇ 5 ਵਜੇ ਦੇ ਕਰੀਬ ਮੇਰੇ ਪਿੰਡ ਜੋਗਿੰਦਰ ਕੁਮਾਰ ਪੁੱਤਰ ਭਗਤ ਰਾਮ ਸੈਰ ਕਰਨ ਗਿਆ ਤਾ ਉਸ ਨੂੰ ਮੇਰੇ ਰਖਵਾਲੇ ਦੀ ਅਵਾਜ ਸੁਣਾਈ ਦਿੱਤੀ,ਫਿਰ ਜੋਗਿੰਦਰ ਕੁਮਾਰ ਨੇ ਰਖਵਾਲੇ ਦਾ ਦਰਵਾਜਾ ਖੋਲਿਆ,ਉਸ ਨੂੰ ਬਾਹਰ ਕੱਢਆ ਜੋਕਿ ਕਾਫੀ ਘਬਰਾਇਆ ਹੋਇਆ ਸੀ,ਜਿਸ ਨੇ ਮੈਨੂੰ ਚੋਰੀ ਦੀ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ। ਪ੍ਰਿੰਸ ਮਿਨਹਾਸ ਕਿਹਾ ਕਿ ਮੇਰਾ ਢੇਡ ਲੱਖ ਰੁਪਏ ਤੋ ਵੱਧ ਦਾ ਮਾਲ ਚੋਰ ਚੋਰੀ ਕਰਕੇ ਲੈ ਗਏ ਹਨ। ਪਿੰਸ ਮਿਨਹਾਸ ਨੇ ਇਸ ਚੋਰੀ ਸਬੰਧੀ ਲਿਖਤੀ ਸਿਕਾਇਤ ਪੁਲਸ ਚੌਕੀ ਦਿੱਤੀ ਹੈ। ਉਸ ਨੇ ਪੁਲਸ ਪ੍ਰਸਾਸਨ ਦੇ ਉਚੱ ਅਧਿਕਾਰੀਆਂ ਤੋ ਮੰਗ ਕੀਤੀ ਕਿ ਚੋਰਾਂ ਨੂੰ ਗ੍ਰਿਫਤਾਰ ਕਰਕੇ ਮੇਰੇ ਨੁਕਸਾਨ ਦੀ ਭਰਵਾਈ ਕਰਵਾਈ ਜਾਵੇ। ਇਸ ਮੌਕੇ ਤੇ ਰਤਨ ਸਿੰਘ,ਗਗਨਦੀਪ ਸਿੰਘ,ਰਘਵੀਰ ਸਿੰਘ,ਸ਼ਾਮ ਲਾਲ,ਪਿਆਰਾ ਲਾਲ,ਜੋਗਿੰਦਰ ਕੁਮਾਰ,ਦਰਸ਼ਨ ਸਿੰਘ,ਅਵਤਾਰ ਸਿੰਘ,ਹਰਮੇਸ ਕੁਮਾਰ ਪੰਚ,ਜਗਦੀਸ਼ ਸਿੰਘ,ਕੁਲਦੀਪ ਸਿੰਘ,ਸੁਭਾਸ ਸਿੰਘ,ਸ਼ਿਵ ਕੁਮਾਰ,ਗੋਪਾਲ ਸਿੰਘ ਆਦਿ ਹਾਜ਼ਰ ਸਨ।

ਫੋਟ : ਪੋਲਟਰੀ ਫਾਰਮ ਦਾ ਮਾਲਕ ਪ੍ਰਿੰਸ ਮਿਨਹਾਸ ਅਤੇ ਹੋਰ।