Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਹਲਕਾ ਵਿਧਾਇਕ ਜਸਬੀਰ ਰਾਜਾ ਨੇ ਗੜ੍ਹਦੀਵਾਲਾ ਵਿਖੇ ਜ਼ਿਲ੍ਹਾ ਯੂਥ ਵਿੰਗ ਦਫਤਰ ਦਾ ਕੀਤਾ ਉਦਘਾਟਨ 

ਹਲਕਾ ਵਿਧਾਇਕ ਜਸਬੀਰ ਰਾਜਾ ਨੇ ਗੜ੍ਹਦੀਵਾਲਾ ਵਿਖੇ ਜ਼ਿਲ੍ਹਾ ਯੂਥ ਵਿੰਗ ਦਫਤਰ ਦਾ ਕੀਤਾ ਉਦਘਾਟਨ 

ਹਲਕਾ ਵਿਧਾਇਕ ਜਸਬੀਰ ਰਾਜਾ ਨੇ ਗੜ੍ਹਦੀਵਾਲਾ ਵਿਖੇ ਜ਼ਿਲ੍ਹਾ ਯੂਥ ਵਿੰਗ ਦਫਤਰ ਦਾ ਕੀਤਾ ਉਦਘਾਟਨ 

ਨਿਰਧਾਰਤ ਸਮੇਂ ਤੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਇਸ ਦਫਤਰ ਵਿਖੇ ਸੁਣੀਆਂ ਜਾਣਗੀਆਂ : ਵਿਧਾਇਕ ਰਾਜਾ 

ਗੜ੍ਹਦੀਵਾਲਾ ,30 ਜੁਲਾਈ(ਚੌਧਰੀ / ਯੋਗੇਸ਼ ਗੁਪਤਾ) : ਜਿਲ੍ਹਾ ਹੁਸ਼ਿਆਰਪੁਰ ਦੇ ਯੂਥ ਵਿੰਗ ਦਾ ਦਫਤਰ ਆਮ ਆਦਮੀ ਪਾਰਟੀ ਅਤੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਤੇ ਜਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਚੌਧਰੀ ਰਾਜਵਿੰਦਰ ਸਿੰਘ ਰਾਜਾ ਦੀ ਅਗਵਾਈ ਹੇਠ ਚੌਧਰੀ ਮੁਹੱਲਾ ਗੜ੍ਹਦੀਵਾਲਾ ਵਿਖੇ ਖੋਲ੍ਹਿਆ ਗਿਆ।ਇਸ ਮੌਕੇ ਮੁੱਖ ਮਹਿਮਾਨ ਵਿਧਾਇਕ ਰਾਜਾ ਗਿੱਲ ਨੇ ਰੀਬਨ ਕੱਟ ਕੇ ਦਫ਼ਤਰ ਦਾ ਉਦਘਾਟਨ ਕੀਤਾ।ਉਨ੍ਹਾਂ ਕਿਹਾ ਕਿ ਇਸ ਦਫ਼ਤਰ ਵਿਚ ਜਿੱਥੇ ਜ਼ਿਲ੍ਹਾ ਯੂਥ ਵਿੰਗ ਨਾਲ ਜੁੜੇ ਤੇ ਜੁੜਨ ਵਾਲੇ ਨੌਜਵਾਨਾਂ ਦੀਆਂ ਸਮੱਸਿਆਵਾਂ ਹੱਲ ਕੀਤੀਆਂ ਜਾਣਗੀਆਂ ਉੱਥੇ ਕੰਢੀ ਤੇ ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕਾ ਵੱਡਾ ਹੋਣ ਕਰਕੇ ਲੋਕਾਂ ਨੂੰ ਟਾਂਡਾ ਵਿਖੇ ਜਾਣ ਦੀ ਔਖ ਹੁੰਦੀ ਸੀ।ਹੁਣ ਬਹੁਤ ਘੱਟ ਸਮੇਂ ਵਿੱਚ ਇਕ ਦੋ ਦਿਨ ਨਿਰਧਾਰਿਤ ਕੀਤੇ ਜਾਣਗੇ। ਇਨ੍ਹਾਂ ਦਿਨਾਂ ਚ ਉਹ ਖੁਦ ਦਫ਼ਤਰ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨਗੇ।ਇਸ ਮੌਕੇ ਜਿਲ੍ਹਾ ਯੂਥ ਪ੍ਰਧਾਨ ਚੌਧਰੀ ਰਾਜਾ ਨੇ ਕਿਹਾ ਕਿ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਗੜ੍ਹਦੀਵਾਲਾ ‘ਚ ਵੱਡੇ ਪੱਧਰ ਦਾ ਖੇਡ ਸਟੇਡੀਅਮ ਬਨਾਉਣ ਦੇ ਯਤਨ ਕੀਤੇ ਜਾ ਰਹੇ ਹਨ ਹਲਕਾ ਵਿਧਾਇਕ ਤੇ ਪਾਰਟੀ ਵੱਲੋਂ ਸ਼ਹਿਰ ਤੇ ਇਲਾਕਾ ਨਿਵਾਸੀਆਂ ਨੂੰ ਜਲਦੀ ਹੀ ਖੇਡ ਸਟੇਡੀਅਮ ਦਾ ਤੋਹਫਾ ਦਿੱਤਾ ਜਾਵੇਗਾ।ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਦਫ਼ਤਰ ਦੇ ਦਰਵਾਜੇ ਹਰ ਇਕ ਲਈ ਖੁੱਲ੍ਹੇ ਹਨ।ਨੌਜਵਾਨ ਕਿਸੇ ਵੀ ਪਾਰਟੀ ਨਾਲ ਸਬੰਧਤ ਹੋਣ ਬਿਨਾਂ ਕੋਈ ਵਿਤਕਰਾ ਕੀਤੇ ਸਭ ਨੂੰ ਸਨਮਾਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਮਸਲੇ ਹੱਲ ਕੀਤੇ ਜਾਣਗੇ।ਇਸ ਮੌਕੇ ਵਿਸ਼ੇਸ਼ ਤੌਰ ਤੇ ਜਿਲ੍ਹਾ ਸ਼ਹਿਰੀ ਪ੍ਰਧਾਨ ਕਰਮਜੀਤ ਕੌਰ, ਜਿਲ੍ਹਾ ਪ੍ਰਧਾਨ ਦਿਹਾਤੀ ਗੁਰਵਿੰਦਰ ਸਿੰਘ ਪਾਬਲਾ, ਜਿਲ੍ਹਾ ਹੁਸ਼ਿਆਰਪੁਰ ਸੈਕਟਰੀ ਜਸਪਾਲ ਸਿੰਘ ਚੇਚੀ,ਸੀਨੀਅਰ ਆਪ ਆਗੂ ਹਰਮੀਤ ਸਿੰਘ ਔਲਖ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਇਸ ਮੌਕੇ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਲਵਦੀਪ ਧੂਤ,ਈ ਓ ਨਗਰ ਕੌਂਸਲ  ਸਿਮਰਨ ਢੀਂਡਸਾ, ਕੌਂਸਲਰ ਚੌਧਰੀ ਪਰਮਜੀਤ ਕੌਰ,ਸਾਬਕਾ ਕੌਂਸਲਰ ਰਾਜੂ ਗੁਪਤਾ, ਸੁਖਵਿੰਦਰ ਕਾਲਕੱਟ, ਸਾਬਕਾ ਕੌਂਸਲਰ ਕਮਲੇਸ਼ ਰਾਣੋ,ਮਮਤਾ,ਕੁਲਦੀਪ ਸਿੰਘ ਮਿੰਟੂ, ਜਸਵਿੰਦਰ ਬਿੰਦੀ,ਨਿਸ਼ਾਨ ਸਿੰਘ,ਲਖਵਿੰਦਰ ਲੱਕੀ,ਹਰਜੀਤ ਭਾਟੀਆ, ਰੂਪ ਲਾਲ, ਜੱਗੀ ਐਮਸੀ, ਕੈਂਪ ਤਰਸੇਮ ਸਿੰਘ, ਡਾ ਜੌਹਲ,ਜਸਪਾਲ ਕਾਰੀ,ਕਰਮਵੀਰ, ਨਵੀ,ਅਵਤਾਰ ਜੇਈ,ਮੇਜਰ ਕੋਈ,ਸਰਕਲ ਇੰਚਾਰਜ ਟਾਂਡਾ ਪਰਮਜੀਤ ਸੈਣੀ ਗਿੱਲ,ਕਰਨ ਸਵਾਜਪੁਰ ਆਦਿ ਹਾਜਰ ਸਨ।

ਫੋਟੋ ਕੈਂਪਸ਼ਨ : ਉਦਘਾਟਨ ਕਰਦੇ ਹੋਏ ਵਿਧਾਇਕ ਰਾਜਾ ਗਿੱਲ ਤੇ ਹੋਰ