ਸਾਬਕਾ ਸਰਪੰਚ ਮੋਹਨ ਲਾਲ ਨੇ ਸੰਤੋਸ਼ ਕਟਾਰੀਆ ਦੀ ਅਗਵਾਈ ਵਿੱਚ ਫੜ੍ਹਿਆ ਆਪ ਦਾ ਪੱਲਾ ….
ਬਲਾਚੌਰ, 24 ਜੁਲਾਈ ( ਜਤਿੰਦਰ ਪਾਲ ਸਿੰਘ ਕਲੇਰ ) ਅਕਾਲੀ ਦਲ ਨੂੰ ਉਸ ਵੇਲੇ ਬਹੁਤ ਵੱਡਾ ਝਟਕਾ ਲੱਗਾ ਜਦੋਂ ਮੰਡ ਖੇਤਰ ਵਿਚੋਂ ਪਿੰਡ ਹਸਨਪੁਰ ਕਲਾਂ ਤੋਂ ਸਾਬਕਾ ਸਰਪੰਚ ਮੋਹਨ ਲਾਲ ਆਪਣੇ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕਹਿ ਆਮ ਆਦਮੀ ਪਾਰਟੀ ਵਿੱਚ ਬੀਬੀ ਸੰਤੋਸ਼ ਕਟਾਰੀਆ ਹਲਕਾ ਵਿਧਾਇਕ ਦੀ ਅਗਵਾਈ ਵਿਚ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।
ਇਸ ਮੌਕੇ ਬੀਬੀ ਸੰਤੋਸ਼ ਕਟਾਰੀਆ ਨੇ ਮੋਹਨ ਲਾਲ ਸਾਬਕਾ ਸਰਪੰਚ ਨੂੰ ਆਮ ਆਦਮੀ ਪਾਰਟੀ ਦਾ ਮਫਲਰ ਪਾ ਕੇ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਕਿਹਾ ਮੋਹਨ ਲਾਲ ਜੀ ਦਾ ਆਮ ਆਦਮੀ ਪਾਰਟੀ ਸਵਾਗਤ ਕਰਦੀ ਹੈ ਅਤੇ ਇਨ੍ਹਾਂ ਨੂੰ ਆਮ ਆਦਮੀ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਏਗਾ
ਇਸ ਮੌਕੇ ਅਸ਼ੋਕ ਕਟਾਰੀਆ, ਪ੍ਰੇਮ ਚੰਦ ਭੀਮਾ,ਜੱਸੀ ਖੇਪੜ ਅਤੇ ਬਹੁਤ ਸਾਰੇ ਪਿੰਡ ਵਾਸੀ ਹਾਜ਼ਰ ਸਨ।








