Prime Punjab Times

Latest news
ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ ਸੀ.ਐਚ.ਸੀ ਭੂੰਗਾ ਵਿਖੇ ਪਰਿਵਾਰ ਨਿਯੋਜਨ ਕੈਂਪ ਲਗਾਇਆ ਗਿਆ ਸ਼ਾਮਚੁਰਾਸੀ ਨਗਰ ਕੌਂਸਲ ਦੀਆਂ ਚੋਣਾਂ 13 ਜੂਨ ਨੂੰ, ਸ਼ਨੀਵਾਰ ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ *ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਨੇ ਐਮਰਜੈਂਸੀ ਮੀਟਿੰਗ ਕਰ ਕੀਤਾ ਵੱਡੇ ਸੰਘਰਸ਼ ਦਾ ਐਲਾਨ* ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਨੈਤਿਕ ਸਿੱਖਿਆ ਇਮਤਿਹਾਨ ਵਿੱਚ ਮਾਰੀਆਂ ਮੱਲਾਂ ਗੜ੍ਹਦੀਵਾਲਾ ਦੇ 11 ਵਾਰਡਾਂ ’ਚੋਂ 7 ’ਚ ਆਪ, 3 ’ਚ ਕਾਂਗਰਸ ਪਾਰਟੀ ਤੇ 01 ਆਜ਼ਾਦ ਉਮੀਦਵਾਰ ਜੇਤੂ..   ਛੇ ਥਾਵਾਂ ‘ਤੇ ਹੋਵੇਗੀ ਨਗਰ ਕੌਂਸਲਾਂ ਦੀਆਂ ਵੋਟਾਂ ਦੀ ਗਿਣਤੀ: ਡਿਪਟੀ ਕਮਿਸ਼ਨਰ
ADVERTISEMENT
You are currently viewing ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 150ਵਾਂ ਦਿਨ ਪਿੰਡ ਜੜਾਹਾਂ ਤੇ ਸ਼ੇਖ ਦੌਲਤ ਨੇ ਹਾਜ਼ਰੀ ਭਰੀ 

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 150ਵਾਂ ਦਿਨ ਪਿੰਡ ਜੜਾਹਾਂ ਤੇ ਸ਼ੇਖ ਦੌਲਤ ਨੇ ਹਾਜ਼ਰੀ ਭਰੀ 

ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਦਾ 150ਵਾਂ ਦਿਨ ਪਿੰਡ ਜੜਾਹਾਂ ਤੇ ਸ਼ੇਖ ਦੌਲਤ ਨੇ ਹਾਜ਼ਰੀ ਭਰੀ 

ਆਖ਼ਰ ਸਰਕਾਰਾਂ ਬੰਦੀ ਸਿੰਘਾਂ ਨੂੰ ਜੇਲ੍ਹਾਂ ‘ਚ ਧੱਕੇ ਨਾਲ ਕਿਉਂ ਡੱਕੀ ਬੈਠੀਆਂ ਹਨ : ਦੇਵ ਸਰਾਭਾ  

ਹੁਸ਼ਿਆਰਪੁਰ /ਸਰਾਭਾ  20 ਜੁਲਾਈ  (ਤਰਸੇਮ ਦੀਵਾਨਾ ) ਗ਼ਦਰ ਪਾਰਟੀ ਦੇ ਨਾਇਕ ਬਾਲਾ ਜਰਨੈਲ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੱਦੀ ਪਿੰਡ ਸਰਾਭਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥਕ ਮੋਰਚਾ ਭੁੱਖ ਹਡ਼ਤਾਲ ਦੇ 150ਵਾਂ ਦਿਨ ਪੂਰਾ ਹੋਇਆ। ਜਸਪਾਲ ਸਿੰਘ ਹੇਰਾਂ  ਦੀ ਸਰਪ੍ਰਸਤੀ ਹੇਠ ਚੱਲ ਰਹੇ ਮੋਰਚੇ ‘ਚ ਅੱਜ ਪਿੰਡ ਜੜਾਹਾਂ ਤੋਂ ਜਥੇਦਾਰ ਅਮਰ ਸਿੰਘ ਜੜ੍ਹਾਹਾਂ, ਸੁਖਪਾਲ ਸਿੰਘ ਫੱਲੇਵਾਲ, ਪਲਵਿੰਦਰ ਸਿੰਘ ਜੁੜਾਹਾਂ ਅਤੇ ਪਿੰਡ ਸ਼ੇਖ਼ ਦੌਲਤ ਤੋਂ ਸਰਪੰਚ ਸ਼ਮਸ਼ੇਰ ਸਿੰਘ ਸ਼ੇਖ਼ ਦੌਲਤ ,ਸੁਖਦੇਵ ਸਿੰਘ ਸ਼ੇਖ ਦੌਲਤ, ਗੁਰਦੀਪ ਸਿੰਘ ਸਿਵੀਆ, ਜਸਵੰਤ ਸਿੰਘ ਸ਼ੇਖ ਦੌਲਤ, ਹਰਜੀਤ ਸਿੰਘ ਸ਼ੇਖ ਦੌਲਤ,ਬਲੌਰ ਸਿੰਘ ਸ਼ੇਰਪੁਰ ਖੁਰਦ, ਕਰਮਜੀਤ ਸਿੰਘ ਸ਼ੇਖ ਦੌਲਤ,ਜਥੇਦਾਰ ਗੁਰਮੀਤ ਸਿੰਘ ਢੱਟ ਆਦਿ ਬਲਦੇਵ ਸਿੰਘ ਦੇਵ ਸਰਾਭਾ ਨਾਲ ਭੁੱਖ ਹਡ਼ਤਾਲ ਤੇ ਬੈਠੇ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਦੇਵ ਸਿੰਘ ਦੇਵ ਸਰਾਭਾ ਨੇ ਆਖਿਆ ਕਿ ਹੁਣ ਅਸੀਂ  ਉਸ ਜੁਝਾਰੂ ਸਿੱਖ ਕੌਮ ਨੂੰ ਕੀ ਆਖੀਏ ਕਿ ਸੰਘਰਸ਼ ਕਰੋ ਜਿਨ੍ਹਾਂ ਦੇ ਸਿੱਖ ਇਤਿਹਾਸ ਦਾ ਹਰ ਰੋਜ਼ ਸ਼ਹੀਦੀ ਦਿਹਾੜਾ ਹੁੰਦਾ ਹੈ । ਜੇਕਰ ਅੱਜ ਸਿੱਖ ਨੌਜਵਾਨ ਜੁਝਾਰੂ ਬੱਚੇ ਆਪਣੇ ਸਿੱਖ ਇਤਿਹਾਸ ਨੂੰ ਨਹੀਂ ਪੜ੍ਹਨਗੇ ਤਾਂ ਇਸ ਵਿੱਚ ਕਸੂਰ ਉਨ੍ਹਾਂ ਦੇ ਮਾਪਿਆਂ ਦਾ ਹੀ ਹੋਵੇਗਾ ਜਿਨ੍ਹਾਂ ਨੇ ਸਾਡੇ ਗੁਰੂਆਂ, ਸ਼ਹੀਦਾਂ, ਪੀਰਾਂ, ਭਗਤਾਂ ਦੀ ਜੀਵਨੀ ਤੋਂ ਆਪਣੇ ਬੱਚਿਆਂ ਨੂੰ ਜਾਣੂ ਨਹੀਂ ਕਰਵਾਇਆ। ਫੇਰ ਸਾਡੇ ਨੌਜਵਾਨਾਂ ਨੂੰ ਕਿਵੇਂ ਪਤਾ ਲੱਗੇਗਾ ਕਿ ਆਖ਼ਰ ਗ਼ਦਰੀ ਬਾਬੇ ਅਤੇ ਕੂਕਾ ਲਹਿਰ ਦੇ ਜੁਝਾਰੂ ਕੌਣ ਸਨ ਤੇ ਕੌਣ ਹਨ ਬੰਦੀ ਸਿੰਘ ਆਖ਼ਰ ਕਿਨ੍ਹਾਂ ਲਈ ਜੁਝਾਰੂ ਸਿੰਘ ਆਪਣੀ ਜ਼ਿੰਦਗੀ ਜੇਲ੍ਹਾਂ ਚ ਬਤੀਤ ਕਰ ਰਹੇ ਹਨ। ਆਜ਼ਾਦ ਭਾਰਤ ਦੇ ਸੰਵਿਧਾਨ ਮੁਤਾਬਕ ਸਜ਼ਾ ਪੂਰੀ ਹੋਣ ਤੇ ਕਿਉਂ ਰਿਹਾਅ ਨਹੀਂ ਕੀਤੋ ਜਾਂਦੇ ਜੁਝਾਰੂ ਸਿੰਘ ਆਖ਼ਰ ਸਰਕਾਰਾਂ ਬੰਦੀ ਸਿੰਘਾਂ ਨੂੰ ਜੇਲ੍ਹਾਂ ‘ਚ ਧੱਕੇ ਨਾਲ ਕਿਉਂ ਡੱਕੀ ਬੈਠੀਆਂ ਹਨ । ਜਦ ਕੇ ਸਮੇਂ ਦੀਆਂ ਸਰਕਾਰਾਂ ਦਾ ਇਹ ਜ਼ੋਰ ਲੱਗਿਆ ਹੋਇਆ ਹੈ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਰਾਹ ਪਾ ਕੇ ਇਨ੍ਹਾਂ ਪੰਜਾਬ ਦੇ ਅਣਖੀ ਸਿੱਖਾਂ ਨੂੰ ਗੁਲਾਮ ਬਣਾਇਆ ਜਾ ਸਕੇ ਪਰ ਬ੍ਰਾਹਮਣਵਾਦ ਸੋਚ ਰੱਖਣ ਵਾਲੇ ਸਰਕਾਰਾਂ ਦੇ ਲੀਡਰ ਇਹ ਭੁੱਲ ਗਏ ਕਿ ਇਹ ਕੌਮ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸਾਜੀ ਹੋਈ ਕੌਮ ਹੈ ਇਨ੍ਹਾਂ ਨੂੰ ਗ਼ੁਲਾਮ ਬਣਾਉਣਾ ਹਿੰਦੂ ਤਵਿਆਂ ਦੇ ਵੱਸ ਦੀ  ਗੱਲ ਨਹੀਂ। ਉਨ੍ਹਾਂ ਨੇ ਆਖਰ ਵਿੱਚ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਿੱਖ ਇਤਿਹਾਸ ਵੱਧ ਤੋਂ ਵੱਧ ਪੜ੍ਹਨ ਤਾਂ ਉਨ੍ਹਾਂ ਨੂੰ ਪਤਾ ਲੱਗ ਸਕੇ ਆਖ਼ਰ   ਕਿਨ੍ਹਾਂ ਨੇ ਦਿੱਲੀ ਵਿਖੇ ਸਾਡੇ ਗਲਾਂ ਵਿੱਚ ਟਾਇਰ ਪਾ ਕੇ ਜਿਊਂਦਿਆਂ ਨੂੰ ਸਾਡ਼ਿਆ ਆਖਿਰ ਕਿਉਂ ਜਵਾਨੀ ਦੀ ਦਹਿਲੀਜ਼ ਤੇ ਪੈਰ ਧਰਨ ਵਾਲੇ  ਨੌਜਵਾਨਾਂ ਨੂੰ ਝੂਠੇ ਮਕਾਬਲੇ ਬਣਾ ਕੇ ਮੌਤ ਦੇ ਘਾਟ ਉਤਾਰਿਆ। ਪੰਜਾਬ ਦੀ ਧਰਤੀ ਤੇ ਖ਼ੂਨ ਦੀ ਹੋਲੀ ਖੇਡਣ ਵਾਲੇ ਨਿਕੰਮੇ ਲੀਡਰਾਂ ਨੂੰ ਸੋਧਾ ਲਾਉਣ ਵਾਲੇ ਜੁਝਾਰੂ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਕੇ ਅੱਜ ਵੀ  ਜੇਲ੍ਹਾਂ ਵਿੱਚ ਬੰਦ ਹਨ ਉਨ੍ਹਾਂ ਨੂੰ ਰਿਹਾਅ ਕਰਵਾਉਣ ਲਈ ਇਕੱਠੇ ਹੋਵੋ ਤਾਂ ਜੋ ਉਨ੍ਹਾਂ ਨੂੰ ਜਲਦ ਰਿਹਾਅ ਕਰਵਾ ਸਕੀਏ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਵਾਲੇ ਪਾਪੀਆਂ ਨੂੰ ਸਖਤ ਸਜ਼ਾਵਾਂ ਦਿਵਾ ਸਕੀਏ।ਇਸ ਸਮੇਂ ਸਰਪੰਚ ਸ਼ਮਸ਼ੇਰ ਸਿੰਘ ਸ਼ੇਖਦੌਲਤ ਜਥੇਦਾਰ ਅਮਰ ਸਿੰਘ ਜੁੜਾਹਾਂ ਨੇ ਆਖਿਆ ਕਿ ਅਸੀਂ ਪੰਥ ਦਰਦੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਸਮੁੱਚੀ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਸਰਾਭਾ ਵਿਖੇ ਪੰਥਕ ਮੋਰਚਾ ਭੁੱਖ ਹਡ਼ਤਾਲ ਚ ਹਾਜ਼ਰੀ ਜ਼ਰੂਰ ਦੇਣ ਤਾਂ ਜੋ ਸਿੱਖ ਕੌਮ ਦੀਆਂ ਹੱਕੀ ਮੰਗਾਂ ਜਲਦ ਫਤਿਹ ਕਰ ਸਕੀਏ  ।ਇਸ ਮੌਕੇ ਸਰਪੰਚ ਜਗਤਾਰ ਸਿੰਘ ਸਰਾਭਾ,ਬਲਦੇਵ ਸਿੰਘ ਈਸ਼ਨਪੁਰ,ਕੁਲਦੀਪ ਸਿੰਘ ਕਿਲਾ ਰਾਏਪੁਰ,ਗੁਲਜ਼ਾਰ ਸਿੰਘ ਮੋਹੀ, ਹਰਬੰਸ ਸਿੰਘ ਪੰਮਾ ਹਿੱਸੋਵਾਲ,ਬੂਟਾ ਸਿੰਘ ਸਰਾਭਾ,ਅੱਛਰਾ ਸਿੰਘ ਸਰਾਭਾ ਮੋਟਰਜ਼,ਸੁਖਦੇਵ ਸਿੰਘ ਸਰਾਭਾ ਆਦਿ ਹਾਜ਼ਰੀ ਭਰੀ।

ਫੋਟੋ ਮੁਨੀਰ

error: copy content is like crime its probhihated