Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਤਹਿਸੀਲ ਕੰਪਲੈਕਸ ਬਲਾਚੌਰ ‘ਚ ਵਾਹਨਾਂ ਦੀ ਸੁਰੱਖਿਆ ਰੱਬ ਭਰੋਸੇ …

ਤਹਿਸੀਲ ਕੰਪਲੈਕਸ ਬਲਾਚੌਰ ‘ਚ ਵਾਹਨਾਂ ਦੀ ਸੁਰੱਖਿਆ ਰੱਬ ਭਰੋਸੇ …

ਤਹਿਸੀਲ ਕੰਪਲੈਕਸ ਬਲਾਚੌਰ ‘ਚ ਵਾਹਨਾਂ ਦੀ ਸੁਰੱਖਿਆ ਰੱਬ ਭਰੋਸੇ …

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਤਹਿਸੀਲ ਕੰਪਲੈਕਸ ਬਲਾਚੌਰ ‘ ਚ ਸਰਕਾਰ ਵੱਲੋਂ ਹਦਾਇਤਾਂ ਅਨੁਸਾਰ ਪਾਰਕਿੰਗ ਦਾ ਠੇਕਾ ਹਰ ਸਾਲ ਬੋਲੀ ਉਪਰ ਦਿੱਤਾ ਜਾਂਦਾ ਹੈ ਤਾਂ ਜੋ ਸਰਕਾਰ ਦੇ ਮਾਲੀਏ ਵਿੱਚ ਵਾਧਾ ਹੋਣ ਦੇ ਨਾਲ ਨਾਲ ਲੋਕਾਂ ਦੇ ਵਾਹਨਾਂ ਦੀ ਸੁਰੱਖਿਆ ਵੀ ਯਕੀਨੀ ਬਣ ਸਕੇ । ਮਗਰ ਜੇਕਰ ਤਹਿਸੀਲ ਕੰਪਲੈਕਸ ਦੀ ਪਾਰਕਿੰਗ ਵੱਲ ਧਿਆਨ ਮਾਰੀਏ ਤਾਂ ਠੇਕੇਦਾਰ ਵਲੋਂ ਲੋਕਾਂ ਤੋਂ ਪਾਰਕਿੰਗ ਦੀ ਫੀਸ ਤਾ ਵਸੂਲੀ ਜਾ ਰਹੀ ਹੈ ਮਗਰ ਕੀਮਤੀ ਵਾਹਨਾਂ ਦੀ ਸੁਰੱਖਿਆ ਰੱਬ ਭਰੋਸੇ ਹੀ ਵਿਖਾਈ ਦਿੰਦੀ ਹੈ । ਯਾਦ ਰਹੇ ਕਿ ਪਾਰਕਿੰਗ ‘ ਚ ਖੜੇ ਵਾਹਨਾ ਵਿਚਕਾਰ ਜਿੱਥੇ ਨੋਕੀਲੇ ਸਿੰਙੀ ਵਾਲੇ ਬੇਸਹਾਰਾ ਪਸ਼ੂ ਆਮ ਹੀ ਘੁੰਮਦੇ ਵੇਖੇ ਜਾ ਰਹੇ ਜਿਹੜੇ ਕਿਸੇ ਵੇਲੇ ਵੀ ਵਾਹਨਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ । ਬੀਤੇ ਦਿਨਾ ਵਿੱਚ ਪਾਰਕਿੰਗ ਅੰਦਰੋਂ ਅਤੇ ਬਾਹਰੋਂ ਵਾਹਨ ਵੀ ਚੋਰੀ ਹੋ ਚੁੱਕੇ ਹਨ । ਭਾਵੇਕਿ ਵਾਹਨ ਚੋਰੀ ਹੋਣ ਤੇ ਇੱਕ ਮਾਮਲੇ ਵਿੱਚ ਠੇਕੇਦਾਰ ਨੂੰ ਭੁਗਤਾਨ ਵੀ ਕਰਨਾ ਪਿਆ ਪਰ ਅਜਿਹੀ ਲਾਪਰਵਾਹੀ ਅੱਜ ਵੀ ਬਦਸਤੂਰ ਜਾਰੀ ਹੈ ।ਠੇਕੇਦਾਰ ਵਲੋਂ ਪਾਰਕਿੰਗ ਦੀ ਸੁਰੱਖਿਆ ਲਈ ਰੱਖੇ ਕਰਿੰਦੇ ਜਿੱਥੇ ਆਪਣੀ ਮਨਮਰਜ਼ੀ ਨਾਲ ਡਿਊਟੀ ਹੀ ਉਪਰ ਖੜਦੇ ਹਨ ਉਥੇ ਹੀ ਉਹ ਪਾਰਕਿੰਗ ਦੇ ਸਥਾਨ ਤੇ ਸਰਕਾਰੀ ਅਦਾਰੇ ਵਿੱਚ ਪਾਬੰਦੀ ਦੇ ਬਾਵਜੂਦ ਵੀ ਸ਼ਰ੍ਹੇਆਮ ਬੀੜੀ ਪੀਣ ਦਾ ਅਨੰਦ ਮਾਣਦੇ ਆਮ ਵੇਖੇ ਜਾਂਦੇ ਹਨ । ਲੋਕਾ ਦਾ ਕਹਿਣਾ ਹੈ ਕਿ ਪਾਰਕਿੰਗ ਵਿੱਚ ਇਧਰ ਉਧਰ ਖਿੱਲਰੇ ਵਾਹਨਾ ਤੋਂ ਇੰਝ ਜਾਪਦਾ ਹੈ ਕਿ ਠੇਕੇਦਾਰ ਵੱਲੋਂ ਸਿਰਫ਼ ਤੇ ਸਿਰਫ਼ ਅੰਦਰ ਆਉਣ ਵਾਲੇ ਵਾਹਨ ਚਾਲਕਾਂ ਤੋਂ ਪਾਰਕਿੰਗ ਫੀਸ ਇਕੱਠੀ ਕਰਨਾ ਹੀ ਹੈ ਜਦ ਕਿ ਵਾਹਨਾ ਦੀ ਸੁਰੱਖਿਆ ਰੱਬ ਭਰੋਸੇ ਹੀ ਹੁੰਦੀ ਹੈ।ਇੱਧਰ ਉੱਧਰ ਖਿੱਲਰ ਕੇ ਖੜੇ ਵਾਹਨਾਂ ਕਾਰਨ ਕਈ ਵਾਰ ਅੱਗੇ ਪਿੱਛੇ ਲੱਗੀਆਂ ਗੱਡੀਆਂ ਕਾਰਨ ਦੂਸਰੇ ਵਾਹਨ ਚਾਲਕਾਂ ਨੂੰ ਆਪਣੀ ਗੱਡੀ ਪਾਰਕਿੰਗ ‘ ਚ ਕੱਢਣਾ ਮੁਸੀਬਤ ਬਣ ਜਾਂਦਾ ਹੈ । ਇਸ ਦੇ ਨਾਲ ਹੀ ਦੂਜੇ ਪਾਸੇ ਤਹਿਸੀਲ ਕੰਪਲੈਕਸ ਦੀ ਪਾਰਕਿੰਗ ਦੇ ਵਿਚਕਾਰ ਘੁੰਮ ਰਹੇ ਪਸ਼ੂ ਜਿਹੜੇ ਕਿ ਕਿਸੇ ਵੀ ਸਮੇਂ ਜਿੱਥੇ ਆਉਣ ਜਾਣ ਵਾਲੇ ਲੋਕਾਂ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੇ ਹਨ ਉੱਥੇ ਹੀ ਇਨ੍ਹਾਂ ਦੀ ਆਪਸੀ ਟਕਰਾਅ ਕਾਰਨ ਪਾਰਕਿੰਗ ‘ ਚ ਖੜ੍ਹੇ ਵਾਹਨਾਂ ਨੂੰ ਵੀ ਨੁਕਸਾਨ ਪੁੱਜ ਦਾ ਖਤਰਾ ਬਣਿਆ ਰਹਿੰਦਾ ਹੈ । ਇਹ ਸਭ ਵੇਖਦੇ ਹੋਏ ਵੀ ਪਾਰਕਿੰਗ ਠੇਕੇਦਾਰ ਵੱਲੋਂ ਇਨ੍ਹਾਂ ਪਸ਼ੂਆਂ ਨੂੰ ਬਾਹਰ ਕੱਢਣ ਦਾ ਕੋਈ ਵੀ ਉਪਰਾਲਾ ਨਹੀਂ ਕੀਤਾ ਜਾ ਰਿਹਾ ਹੈ ਬਲਕਿ ਮੂਕ ਦਰਸ਼ਕ ਬਣ ਕਿਸੇ ਵੱਡੀ ਅਣਸੁਖਾਵੀਂ ਘਟਨਾ ਦੇ ਇੰਤਜ਼ਾਰ ‘ ਚ ਜਾਪਦਾ ਹੈ ।

ਫੋਟੋ : ਤਹਿਸੀਲ ਕੰਪਲੈਕਸ ਬਲਾਚੌਰ ਦੀ ਪਾਰਕਿੰਗ ‘ ਚ ਖੜੇ ਵਾਹਨ ਵਿਚਕਾਰ ਬੇਸਹਾਰਾ ਨੋਕੀਲੇ ਸਿੰਘਾਂ ਵਾਲਾ ਢੱਠਾ ਘੁੰਮਦਾ ਹੋਇਆ ।

( ਇਸ ਸਬੰਧ ਵਿੱਚ ਐਸਡੀਐਮ ਬਲਾਚੌਰ ਸੂਬਾ ਸਿੰਘ ਵਲੋਂ ਦੱਸਿਆ ਕਿ ਕਚਹਿਰੀ ਦਾ ਮੇਨ ਗੇਟ ਲਗਾਇਆ ਜਾ ਰਿਹਾ ਹੈ ਜਿਸ ਕਾਰਨ ਪਸ਼ੂਆਂ ਦੇ ਅੰਦਰ ਦਾਖਲ ਹੋਣ ਵਿੱਚ ਰੋਕ ਲੱਗੇਗੀ ।

( ਇਸ ਸੰਬੰਧ ਵਿਚ ਯਾਦ ਪਾਰਕਿੰਗ ਠੇਕੇਦਾਰ ਗੁਰਪ੍ਰੀਤ ਸਿੰਘ ਮਹਾਲੋ ਨਾਲ ਗੱਲ ਕੀਤੀ ਤਾਂ ਉਸਨੇ ਆਖਿਆ ਕਿ ਉਹਨਾ ਵਲੋਂ ਕਹਿਚਰੀ ਅੰਦਰ ਆ ਰਹੇ ਪਸ਼ੂਆਂ ਨੂੰ ਵਾਰ ਵਾਰ ਬਾਹਰ ਵੀ ਕੱਢਿਆ ਜਾ ਰਿਹਾ ਹੈ , ਮਗਰ ਫਿਰ ਵੀ ਇਹ ਮੁੜ ਅੰਦਰ ਆ ਜਾਂਦੇ ਹਨ । ਉਹਨਾਂ ਵਲੋਂ ਪਾਰਕਿੰਗ ਵਿੱਚ ਵਾਹਨਾ ਨੂੰ ਸਹੀ ਤਰੀਕੇ ਨਾਲ ਲਗਾਇਆ ਜਾਂਦਾ ਹੈ ਕਿ ਫਿਰ ਵੀ ਕੋਈ ਨਾ ਕੋਈ ਵਿਚ ਵਿਚਾਲੇ ਗੱਡੀ ਖੜੀ ਕਰਕੇ ਆਪਣੇ ਕੰਮ ਕਰਾਉਣ ਚਲਾ ਜਾਂਦਾ ਹੈ ।ਉਸ ਵਲੋਂ ਪਾਰਕਿੰਗ ਨੂੰ ਸਹੀ ਤਰੀਕੇ ਨਾਲ ਹੀ ਲਗਾਇਆ ਜਾਂਦਾ ਹੈ । ਉਹਨਾਂ ਆਖਿਆ ਕਿ ਜਦ ਸਰਕਾਰਾ ਇਹਨਾਂ ਪਸ਼ੂਆਂ ਦੀ ਰੱਖ ਰਖਾਵ ਲਈ ਟੈਕਸ ਇਕੱਠਾ ਕਰਦੀਆਂ ਹਨ ਤਾਂ ਅਜਿਹੇ ਵਿੱਚ ਉਹਨਾ ਅਦਾਰਿਆ ਅਤੇ ਗਊਸ਼ਾਲਾ ਵਾਲਿਆ ਨੂੰ ਇਹ ਦੇ ਰੱਖ ਰਖਾਵ ਵੱਲ ਧਿਆਨ ਦੇਣਾ ਚਾਹੀਦਾ ਹੈ ।