Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਸਿਹਤ ਮੰਤਰੀ ਨੇ ਸ਼ਿਵਕਰਨ ਚੇਚੀ ਨਾਲ ਕੀਤਾ ਅਫਸੋਸ ਪ੍ਰਗਟ

ਸਿਹਤ ਮੰਤਰੀ ਨੇ ਸ਼ਿਵਕਰਨ ਚੇਚੀ ਨਾਲ ਕੀਤਾ ਅਫਸੋਸ ਪ੍ਰਗਟ

ਸਿਹਤ ਮੰਤਰੀ ਨੇ ਸ਼ਿਵਕਰਨ ਚੇਚੀ ਨਾਲ ਕੀਤਾ ਅਫਸੋਸ ਪ੍ਰਗਟ

ਬਲਾਚੌਰ /ਕਾਠਗੜ੍ਹ (ਜਤਿੰਦਰ ਪਾਲ ਸਿੰਘ ਕਲੇਰ ) ਮਾਂ ਦਾ ਦਾ ਰੁਤਬਾ ਪ੍ਰਮਾਤਮਾ ਤੋਂ ਵੀ ਉੱਚਾ ਹੁੰਦਾ ਹੈ ਤੇ ਮਾਂ ਦੀ ਸਿੱਖਿਆ ਹੀ ਇਨਸਾਨ ਨੂੰ ਵੱਡਾ ਰੁਤਬਾ ਦੁਆ ਸਕਦੀ ਹੈ ,ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋਡ਼ੇਮਾਜਰਾ ਨੇ ਆਮ ਆਦਮੀ ਪਾਰਟੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਸ਼ਿਵਕਰਨ ਚੇਚੀ ਦੇ ਘਰ ਪਹੁੰਚ ਕੇ ਉਨ੍ਹਾਂ ਦੀ ਮਾਤਾ ਸਵਰਗਵਾਸੀ ਦਰਸ਼ਨਾ ਦੇਵੀ ਦੇ ਅਕਲਾ ਚਲਾਣਾ ਕਰਨ ਤੇ ਅਫਸੋਸ ਕਰਨ ਮੌਕੇ ਕਹੇ।ਉਨ੍ਹਾਂ ਨੇ ਮਾਤਾ ਦਰਸ਼ਨਾ ਦੇਵੀ ਦੀ ਮੌਤ ਨੂੰ ਪਰਿਵਾਰ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਤੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਮੁੱਚੀ ਆਮ ਆਦਮੀ ਪਾਰਟੀ ਸ਼ਿਵਕਰਨ ਚੇਚੀ ਜੀ ਦੇ ਨਾਲ ਖੜੀ ਹੈ।ਇਸ ਮੌਕੇ ਹਲਕਾ ਬਲਾਚੌਰ ਤੋ ਵਿਧਾਇਕਾ ਸ੍ਰੀਮਤੀ ਸੰਤੋਸ਼ ਕਟਾਰੀਆ ਨੇ ਕਿਹਾ ਕਿ ਸ਼ਿਵਕਰਨ ਚੇਚੀ ਨੂੰ ਇਸ ਰੁਤਬੇ ਤੱਕ ਪਹੁੰਚਾਉਣ ਵਿੱਚ ਮਾਤਾ ਜੀ ਦਾ ਵੱਡਾ ਯੋਗਦਾਨ ਹੈ।ਇਸ ਮੌਕੇ ਰੋਪੜ ਤੋਂ ਹਲਕਾ ਵਿਧਾਇਕ ਸ੍ਰੀ ਦਿਨੇਸ਼ ਚੱਢਾ,ਆਮ ਆਦਮੀ ਪਾਰਟੀ ਪੰਜਾਬ ਦੇ ਸਪੋਕਸਮੈਨ ਸਤਨਾਮ ਜਲਾਲਪੁਰ, ਅਸ਼ੋਕ ਕਟਾਰੀਆ,ਸੇਠੀ ਉਧਨਵਾਲ ,ਹੇਮ ਰਾਜ ਕਿਸਾਣਾ,ਰਾਮ ਨਾਥ, ਰਾਮਦਾਸ ਚੇਚੀ, ਓਮ ਪ੍ਰਕਾਸ਼, ਅਸ਼ੋਕ ਕੁਮਾਰ, ਹਰਮੇਸ਼ ਲਾਲ ਮਹੈਸੀ, ਸੂਬੇਦਾਰ ਪਰਮਿੰਦਰ ਚੇਚੀ,ਮੌਹਣ ਲਾਲ ਆਦਿ ਹਾਜਰ ਸਨ। ਕੈਪਸ਼ਨ: ਸਿਹਤ ਮੰਤਰੀ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਧਾਨ ਸ਼ਿਵਕਰਨ ਚੇਚੀ ਨਾਲ ਅਫ਼ਸੋਸ ਕਰਨ ਵੇਲੇ ਦਾ ਦ੍ਰਿਸ਼