Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਦੇ ਆਪਣੇ ਜੱਦੀ ਪਿੰਡ ਪੁੱਜਣ ਤੇ ਪਿੰਡ ਵਾਸੀਆਂ ਨੇ ਕੀਤਾ ਭਰਵਾਂ ਸਵਾਗਤ,ਵਿਆਹ ਵਰਗਾਂ ਬਣਿਆ ਮਹੌਲ 

ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਦੇ ਆਪਣੇ ਜੱਦੀ ਪਿੰਡ ਪੁੱਜਣ ਤੇ ਪਿੰਡ ਵਾਸੀਆਂ ਨੇ ਕੀਤਾ ਭਰਵਾਂ ਸਵਾਗਤ,ਵਿਆਹ ਵਰਗਾਂ ਬਣਿਆ ਮਹੌਲ 

ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਦੇ ਆਪਣੇ ਜੱਦੀ ਪਿੰਡ ਪੁੱਜਣ ਤੇ ਪਿੰਡ ਵਾਸੀਆਂ ਨੇ ਕੀਤਾ ਭਰਵਾਂ ਸਵਾਗਤ, ਵਿਆਹ ਵਰਗਾਂ ਬਣਿਆ ਮਹੌਲ 

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਵਿਧਾਨ ਸਭਾ ਹਲਕਾ ਗੜਸ਼ੰਕਰ ਤੋਂ ਦੂਜੀ ਵਾਰੀ ਜੇਤੂ ਰਹੇ ਜੈ ਕਿਸ਼ਨ ਸਿੰਘ ਰੌੜੀ ਦੀਆਂ ਆਮ ਆਦਮੀ ਪਾਰਟੀ ਵਿੱਚ ਚੰਗੀਆਂ ਸੇਵਾਵਾਂ ਨੂੰ ਵੇਖਦੇ ਹੋਏ ਪਾਰਟੀ ਹਾਈ ਕਮਾਂਡ ਵਲੋਂ ਉਨ੍ਹਾਂ ਨੂੰ ਡਿਪਟੀ ਸਪੀਕਰ ਲਗਾਉਣ ਤੇ ਜਿੱਥੇ ਹਲਕਾ ਗੜਸੰਕਰ ਦੇ ਲੋਕਾਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਉਥੇ ਹੀ ਸਬ ਡਵੀਜ਼ਨ ਬਲਾਚੌਰ ‘ ਚ ਪੈਂਦੇ ਇੱਕ ਛੋਟੀ ਜਿਹੀ ਅਬਾਦੀ ਵਾਲੇ ਪਿੰਡ ਦੇ ਜਮਪਲ ਜੈ ਕਿਸ਼ਨ ਸਿੰਘ ਰੌੜੀ ਵਲੋਂ ਪੰਜਾਬ ਵਿਧਾਨ ਸਭਾ ਵਿੱਚ ਇੱਕ ਵੱਡੀ ਪੁਲਾਂਘ ਪੁੱਟ ਕੇ ਬਲਾਚੌਰ ਇਲਾਕੇ ਦੇ ਲੋਕਾਂ ਦਾ ਵੀ ਮਾਨ ਵਧਾਇਆ ਹੈ । ਅੱਜ ਉਹਨਾ ਦੇ ਆਪਣੇ ਜੱਦੀ ਪਿੰਡ ਪੁੱਜਣ ਤੇ ਨਗਰ ਨਿਵਾਸੀਆ ਵਲੋਂ ਭਰਵਾਂ ਸਵਾਗਤ ਕੀਤਾ ਗਿਆ । ਇਸ ਮੌਕੇ ਉਹਨਾ ਗੁਰੂਦੁਆਰਾ ਵਿਖੇ ਸਿਰਕਤ ਕਰਕੇ ਆਪਣਾ ਸੀਸ ਵਾਹਿਗੁਰੂ ਅੱਗੇ ਝੁਕਾ ਕੇ ਨਤਮਸਤਕ ਹੋਏ ਅਤੇ ਵਾਹਿਗੁਰੂ ਜੀ ਦੇ ਸੁਕਰਾਨੇ ਵਜੋਂ ਅਰਦਾਸ ਸਮਾਗਮ ਵਿੱਚ ਹਿੱਸਾ ਲਿਆ । ਪੰਜਾਬ ਪੁਲਿਸ ਦੀ ਟੁਕੜੀ ਵਲੋਂ ਉਹਨਾਂ ਨੂੰ ਗਾਰਡ ਆਫ ਆਨਰ ਨਾਲ ਸਲਾਮੀ ਭੇਂਟ ਕੀਤਾ ਗਿਆ ਅੱਜ ਪਿੰਡ ਰੌੜੀ ਵਿਖੇ ਉਹਨਾਂ ਦੇ ਪੁੱਜਣ ਤੇ ਵਿਆਹ ਵਰਗਾਂ ਮਹੌਲ ਵੇਖਣ ਨੂੰ ਮਿਲਿਆ । ਇਸ ਮੌਕੇ ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਵਲੋਂ ਆਪਣੇ ਸੰਬੋਧਨ ਦੀ ਸ਼ੁਰੂਆਤ ਵਿੱਚ ਪਾਰਟੀ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਂਜਰੀਵਾਲ , ਸ.ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ ਅਤੇ ਉਹਨਾਂ ਆਖਿਆ ਕਿ ਪਾਰਟੀ ਵਲੋ ਜਿਹੜੀ ਜਿੰਮੇਵਾਰੀ ਉਹਨਾ ਨੂੰ ਸੌਂਪੀ ਗਈ ਹੈ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਲੋਕਾਂ ਦੇ ਹਿੱਤਾ ਲਈ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ ।

ਕੰਢੀ ਖੇਤਰ ਦੇ ਲੋਕਾਂ ਦੀ ਪਾਣੀ ਦੀ ਸਮੱਸਿਆ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਹੱਲ … ਜੈ ਕਿਸ਼ਨ ਸਿੰਘ ਰੌੜੀ 

ਡਿਪਟੀ ਸਪੀਕਰ ਨੇ ਕਿਹਾ ਕਿ ਇਲਾਕਾ ਕੰਢੀ ਖੇਤਰ ਵਿੱਚ ਪੈਂਦਾ ਹੋਣ ਕਾਰਨ ਲੋਕਾਂ ਨੂੰ ਸਾਫ ਪਾਣੀ ਦੀ ਜੋ ਪਿਛਲੇ ਲੰਮੇ ਦੀ ਸਮੱਸਿਆ ਹੈ ਦਾ ਪਹਿਲ ਦੇ ਆਧਾਰ ਤੇ ਪ੍ਰੋਜੈਕਟ ਲਿਆ ਕੇ ਹੱਲ ਕਰਨਗੇ ਤਾਂ ਜੋ ਲੋਕਾਂ ਨੂੰ ਸਾਫ ਸੁਥਰਾ ਸਵੱਛ ਪਾਣੀ ਮਿਲ ਸਕੇ । ਉਹਨਾਂ ਆਖਿਆ ਕਿ ਕੰਢੀ ਕੈਨਾਲ ਦਾ ਜੋ ਮਸਲਾ ਪਿਛਲੇ ਲੰਮੇ ਸਮੇਂ ਤੋਂ ਲਟਕਦਾ ਆ ਰਿਹਾ ਹੈ ਉਹ ਜਲਦੀ ਹੀ ਇਸ ਮਸਲੇ ਨੂੰ ਵੀ ਹੱਲ ਕਰਾਉਣਗੇ ਤਾਂ ਜੋ ਕੰਢੀ ਖੇਤਰ ਦੇ ਪਾਣੀ ਵਿਹੋਣੇ ਜਿੰਮੀਦਾਰਾਂ ਨੂੰ ਇਸ ਦਾ ਲਾਭ ਪ੍ਰਾਪਤ ਹੋ ਸਕੇ ।

ਸਿੱਖਿਆ ਅਤੇ ਸਿਹਤ ਵਿੱਚ ਸੁਧਾਰ ਲਿਆਉਣ ਲਈ ਉਹਨਾ ਸਰਕਾਰ ਦੀਆਂ ਯੋਜਨਾਵਾਂ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵਲੋ ਗੜਸ਼ੰਕਰ ਕ੍ਰੀਬ 96 ਅਤੇ ਬਲਾਚੌਰ ਨੂੰ ਕ੍ਰੀਬ 90 ਨਵੇਂ ਅਧਿਆਪਕ ਦਿੱਤੇ ਜਾ ਚੁੱਕੇ ਹਨ ਜਿਸ ਕਾਰਨ ਕਾਫੀ ਹੱਦ ਤੱਕ ਅਧਿਆਪਕਾ ਦੀ ਕਮੀ ਪੂਰੀ ਕੀਤੀ ਗਈ ਹੈ । ਉਹਨਾਂ ਆਖਿਆ ਕਿ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਪੰਜਾਬ ਸਰਕਾਰ ਵਲੋਂ ਹਰ ਜ਼ਿਲੇ ਵਿੱਚ ਇੱਕ ਮਿੰਨੀ ਪੀਜੀਆਈ ਬਣਾਇਆ ਜਾਵੇਗਾ ਅਤੇ ਇਸ ਦੇ ਨਾਲ ਨਾਲ ਮੁਹੱਲਾ ਕਲੀਨਿਕਾ ਨੂੰ ਵੀ ਹਰੀ ਝੰਡੀ ਦਿੱਤੀ ਗਈ ਹੈ ਜਿਸ ਨਾਲ ਗਰੀਬ ਅਤੇ ਜਰੂਰਤ ਮੰਦ ਲੋਕਾਂ ਨੂੰ ਸਿਹਤ ਸਹੂਲਤਾ ਵਿੱਚ ਵੱਡੀ ਰਾਹਤ ਮਿਲੇਗੀ ।ਉਹਨਾ ਬੰਗਾ ਟੂ ਸ੍ਰੀ ਆਨੰਦਪੁਰ ਸਾਹਿਬ ਦੀ ਸੜਕ ਦੇ ਨਵੀਨੀ ਕਰਨ ਦੀ ਗੱਲ ਕਰਦਿਆਂ ਆਖਿਆ ਕਿ ਇਸ ਸੜਕ ਦਾ ਕੰਮ ਬਰਸਾਤ ਕਾਰਨ ਸ਼ੁਰੂ ਨਹੀ ਕੀਤਾ ਗਿਆ ਹੈ , ਮਗਰ ਜਲਦੀ ਹੀ ਇਸ ਸੜਕ ਦੇ ਕੰਮ ਨੂੰ ਨੇਪਰੇ ਚੜਾ ਕੇ ਲੋਕਾਂ ਨੂੰ ਧਾਰਮਿਕ ਸਥਾਨਾ ਉਪਰ ਨਤਮਸਤਕ ਹੋਣ ਲਈ ਆਉਣ ਜਾਣ ਦੇ ਸਫਰ ਨੂੰ ਬੇਹਤਰ ਬਣਾਇਆ ਜਾਵੇਗਾ । ਇਸ ਮੌਕੇ ਕਾਮਰੇਡ ਮਹਾਂ ਸਿੰਘ ਰੌੜੀ ਅਤੇ ਹੋਰ ਵੱਡੀ ਗਿਣਤੀ ਬੁਲਾਰਿਆ ਵਲੋ ਵੀ ਜੈ ਕਿਸ਼ਨ ਸਿੰਘ ਰੌੜੀ ਦੇ ਆਪਣੇ ਜੱਦੀ ਪਿੰਡ ਪੁੱਜਣ ਤੇ ਜੀਆਇਆ ਕਿਹਾ ਗਿਆ ।

ਫੋਟੋ : (1) ਡਿਪਟੀ ਸਪੀਕਰ ਜੈ ਕਿਸ਼ਨ ਸਿੰਘ ਰੌੜੀ ਆਪਣੇ ਜੱਦੀ ਪਿੰਡ ਰੌੜੀ ਪੁੱਜਣ ਤੇ ਉਹਨਾ ਨੂੰ ਹਾਰ ਪਹਿਨਾ ਕੇ ਸਵਾਗਤ ਕਰਦੇ ਹੋਏ ਪਿੰਡ ਵਾਸੀ,ਗਾਰਡ ਆਫ ਆਨਰ ਤੋਂ ਸਲਾਮੀ ਲੈਂਦੇ ਹੋਏ ।