Prime Punjab Times

Latest news
ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ, ਗੜ੍ਹਦੀਵਾਲਾ ਵਿਖੇ ਇੰਟਰ ਹਾਊਸ ਭਾਸ਼ਣ ਮੁਕਾਬਲਾ ਕਰਵਾਇਆ ਗਿਆ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ...
ADVERTISEMENT
You are currently viewing ਦੌਸੜਕਾ : ਸਾਵਧਾਨ.. ਠੱਗੀ ਮਾਰਨ ਦੀ ਆਈ ਨਵੀਂ ਤਰਕੀਬ.. ! ਅਖੇ ਤੁਹਾਡੀਆਂ ਕੰਨਾਂ ਦੀਆਂ ਵਾਲੀਆਂ ਦੋ ਦੀਆਂ ਚਾਰ ਹੋ ਜਾਣਗੀਆਂ

ਦੌਸੜਕਾ : ਸਾਵਧਾਨ.. ਠੱਗੀ ਮਾਰਨ ਦੀ ਆਈ ਨਵੀਂ ਤਰਕੀਬ.. ! ਅਖੇ ਤੁਹਾਡੀਆਂ ਕੰਨਾਂ ਦੀਆਂ ਵਾਲੀਆਂ ਦੋ ਦੀਆਂ ਚਾਰ ਹੋ ਜਾਣਗੀਆਂ

ਦੌਸੜਕਾ : ਸਾਵਧਾਨ.. ਠੱਗੀ ਮਾਰਨ ਦੀ ਆਈ ਨਵੀਂ ਤਰਕੀਬ.. ! ਅਖੇ ਤੁਹਾਡੀਆਂ ਕੰਨਾਂ ਦੀਆਂ ਵਾਲੀਆਂ ਦੋ ਦੀਆਂ ਚਾਰ ਹੋ ਜਾਣਗੀਆਂ

ਗੜਦੀਵਾਲਾ 1 ਜੂਨ(ਚੌਧਰੀ) : ਇਹ ਘਟਨਾ ਬੀਤ ਗਏ ਪਰਸੋਂ ਦੁਪਹਿਰੇ ਦੀ ਹੈ ਜਾਨਿ 30 ਜੂਨ ਨੂੰ ਇਥੋਂ ਦੇ ਪਿੰਡ ਧੂਤਕਲਾਂ ਦੌਸੜਕਾ ਦੀ ਹੈ ਦੋ ਔਰਤਾਂ ਚੰਨਣ ਕੌਰ ਪਤਨੀ ਜੋਗਿੰਦਰਪਾਲ ਅਤੇ ਗਰਮੀਤ ਕੌਰ ਸਪੁੱਤਰੀ ਵਿੱਦਿਆ ਪ੍ਰਕਾਸ਼ ਆਪਣੀ ਬੁਢਾਪਾ ਪੈਨਸ਼ਨ ਲੈਣ ਗ੍ਰਾਮੀਣ ਬੈਂਕ ਵਿੱਚ ਜਾਂਦੀਆਂ ਹਨ।ਜਦੋਂ ਉਹ ਆਪਣੀ ਪੈਨਸ਼ਨ ਵਾਪਸ ਲੈ ਕੇ ਆ ਰਹੀਆਂ ਸਨ ਤਾਂ ਇੱਕ ਚਿੱਟ ਕੱਪੜੀਆ ਦਸਤਾਰ ਬੰਨ੍ਹੀ ਠੱਗੀ ਮਰਨ ਵਾਲਾ ਬੰਦਾ ਉਨ੍ਹਾਂ ਦੇ ਨਾਲ ਨਾਲ ਤੁਰ ਪੈਂਦਾ ਹੈ। ਉਹ ਉਨ੍ਹਾਂ ਨਾਲ ਧਾਰਮਿਕ ਗੱਲਾਂ ਕਰਕੇ ਸਾਂਝ ਪੈਦਾ ਕਰ ਲੈਂਦਾ ਹੈ ਤੇ ਰਾਹ ਵਿੱਚ ਜਾਂਦਿਆਂ ਇੱਕ ਜਗ੍ਹਾ ਇਕੱਠੇ ਬੈਠ ਜਾਂਦੇ ਹਨ ਉਨ੍ਹਾਂ ਦੇ ਬੈਠਦਿਆਂ ਸਾਰ ਹੀ ਪਿੱਛਿਓਂ ਇੱਕ ਮੋਟਰਸਾਈਕਲ ਤੇ ਇਕ ਨੌਜਵਾਨ ਤੇ ਇਕ ਔਰਤ ਆਉਂਦੀ ਹੈ ਜੋ ਆ ਕੇ ਉਸ ਚਿੱਟ ਕੱਪੜੀਏ ਦੇ ਪੈਰੀਂ ਹੱਥ ਲਾ ਕੇ ਮਾਣ ਸਤਿਕਾਰ ਕਰਦੀ ਹੈ ਤੇ ਉਸ ਦੇ ਲਾਗੇ ਬੈਠ ਜਾਂਦੇ ਹਨ ਉਹ ਔਰਤ ਜਿਹੜੀ ਪਿੱਛਿਓਂ ਆਈ ਸੀ ਉਸ ਨੇ ਆਪਣੀਆਂ ਬਾਲੀਆਂ ਲਾਹ ਕੇ ਉਸ ਚਿੱਟ ਕੱਪੜੀਏ ਨੂੰ ਦੇ ਦਿੱਤੀਆਂ ਅਤੇ ਕਿਹਾ ਕਿ ਬਾਬਾ ਜੀ ਇਨ੍ਹਾਂ ਨੂੰ ਦੁੱਗਣੀਆਂ ਕਰ ਦਿਓ ?ਬਾਬੇ ਨੇ ਉਹ ਵਾਲੀਆਂ ਲੈ ਲਈਆਂ ਤਾਂ ਉਹਨੂੰ ਇੱਕ ਪੁੜੀ ਦਿੱਤੀ ਅਤੇ ਕਿਹਾ ਇਹ ਘਰ ਜਾ ਕੇ ਨਹਾ ਕੇ ਪੁੜੀ ਨੂੰ ਖੋਲ੍ਹ ਦਿਓ ਜਿਸ ਚ ਤੁਹਾਨੂੰ ਬਾਲੀਆਂ ਦੁੱਗਣੀਆਂ ਮਿਲਣਗੀਆਂ ।ਇਸ ਕੌਤਕ ਨੂੰ ਦੇਖ ਕੇ ਚੰਨਣ ਕੌਰ ਤੇ ਗੁਰਮੀਤ ਕੌਰ ਵੀ ਪ੍ਰਭਾਵਿਤ ਹੋ ਗਈਆਂ ਤੇ ਉਨ੍ਹਾਂ ਨੇ ਵੀ ਆਪਣੀਆਂ ਦੋਵੇਂ ਵਾਲੀਆਂ ਉਸ ਵਿਅਕਤੀ ਨੂੰ ਦੇ ਦਿੱਤੀਆਂ । ਉਨ੍ਹਾਂ ਨੂੰ ਵੀ ਉਸ ਨੇ ਇਸੇ ਤਰ੍ਹਾਂ ਕਿਹਾ ਕਿ ਘਰ ਜਾ ਕੇ ਨਹਾ ਕੇ ਇਹ ਪੁੜੀ ਨੂੰ ਖੋਲ੍ਹੋਗੇ ਤਾਂ ਤੁਹਾਨੂੰ ਬਾਲੀਆਂ ਦੁੱਗਣੀਆਂ ਮਿਲਣਗੀਆਂ । ਉਹ ਘਰ ਪਹੁੰਚਿਆ ਘਰ ਜਾ ਕੇ ਇਹ ਸਭ ਕੁਝ ਕੀਤਾ ਪਰ ਜਦੋਂ ਇਹ ਪੁੜੀਆਂ ਖੁੱਲ੍ਹੀਆਂ ਤਾਂ ਵਿੱਚੋ ਬਜਰੀ ਨਿਕਲੀ। ਉਨ੍ਹਾਂ ਦੋਨਾਂ ਔਰਤਾਂ ਹੁਣ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਹੀਆਂ ਹਨ ਕਿਉਂਕਿ ਬਾਲੀਆਂ ਪਨਤਾਲੀ ਤੋਂ ਪੰਜਾਹ ਹਜ਼ਾਰ ਦੇ ਕਰੀਬ ਕੀਮਤ ਦੀਆਂ ਸਨ। ਉਨ੍ਹਾਂ ਨੇ ਇਹ ਘਟਨਾ ਕਾਮਰੇਡ ਹਰਬੰਸ ਸਿੰਘ ਧੂਤ ਰਾਹੀਂ ਪੱਤਰਕਾਰਾਂ ਨਾਲ ਸਾਂਝੀ ਕੀਤੀ ਬਿਲਕੁਲ ਇਸੇ ਤਰ੍ਹਾਂ ਦੀ ਘਟਨਾ ਪਿਛਲੇ ਸਮੇਂ ਗੜਦੀਵਾਲਾ ਵਿੱਚ ਵੀ ਵਾਪਰ ਗਈ ਸੀ ਪਰ  ਜਿਸਦਾ ਅਜੇ ਤੱਕ ਇਸ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਘਟਨਾ ਨਾਲ ਆਮ ਔਰਤਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਸਰਕਾਰ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਵੀ ਕੋਈ ਵਿਸ਼ੇਸ਼ ਉਪਰਾਲੇ ਕੀਤੇ ਜਾਣ।

ਫੋਟੋ : ਪਿੰਡ ਧੂਤਕਲਾਂ ਦੀਆਂ ਔਰਤਾਂ ਚੰਨਣ ਕੌਰ ਗੁਰਮੀਤ ਕੌਰ ਆਪਣੀ ਹੱਡ ਬੀਤੀ ਸੁਣਾਉਂਦਿਆਂ ਹੋਈਆਂ

error: copy content is like crime its probhihated