Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਸਿੱਧੂ ਮੂਸੇ ਵਾਲੇ ਦਾ ਕਤਲ ਪੰਜਾਬ ਸਰਕਾਰ ਦੀ ਨਾਲਾਇਕੀ :  ਜਸਵੀਰ ਸਿੰਘ ਗੜ੍ਹੀ

ਸਿੱਧੂ ਮੂਸੇ ਵਾਲੇ ਦਾ ਕਤਲ ਪੰਜਾਬ ਸਰਕਾਰ ਦੀ ਨਾਲਾਇਕੀ :  ਜਸਵੀਰ ਸਿੰਘ ਗੜ੍ਹੀ

ਸਿੱਧੂ ਮੂਸੇ ਵਾਲੇ ਦਾ ਕਤਲ ਪੰਜਾਬ ਸਰਕਾਰ ਦੀ ਨਾਲਾਇਕੀ :  ਜਸਵੀਰ ਸਿੰਘ ਗੜ੍ਹੀ

ਬਸਪਾ ਨੇ ਕਤਲ ਲਈ ਆਪ ਸਰਕਾਰ ਦੀ ਫੋਕੀ ਵਾਹ ਵਾਹ ਨੂੰ ਜਿੰਮੇਵਾਰ ਦੱਸਿਆ

ਜਲੰਧਰ /ਚੰਡੀਗੜ੍ਹ (ਜਤਿੰਦਰ ਪਾਲ ਸਿੰਘ ਕਲੇਰ ) : ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਿੱਧੂ ਮੂਸੇ ਵਾਲੇ ਦਾ ਅਜਾਈਂ ਜੀਵਨ ਖਤਮ ਹੋ ਜਾਣਾ ਪ੍ਰਸ਼ੰਸਕਾਂ ਤੇ ਪੰਜਾਬੀਆਂ ਲਈ ਅਸਹਿ ਤੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸਿੱਧੂ ਮੂਸੇ ਵਾਲੇ ਦੇ ਕਤਲ ਦੀ ਸਿੱਧੀ ਜਿੰਮੇਵਾਰ ਆਪ ਪਾਰਟੀ ਦੀ ਸਰਕਾਰ ਹੈ। ਭਗਵੰਤ ਮਾਨ ਸਰਕਾਰ ਨੇ ਫੋਕੀ ਸ਼ੋਹਰਤ ਦੇ ਚੱਕਰ ਵਿਚ ਪੰਜਾਬ ਦੀਆਂ ਪ੍ਰਮੁੱਖ ਸਖਸ਼ੀਅਤਾਂ ਦੀ ਸੁਰੱਖਿਆਂ ਨੂੰ ਘਟਾਉਣਾ ਤੇ ਮੀਡੀਆ ਵਿੱਚ ਖ਼ਬਰ ਦੇ ਰੂਪ ਵਿਚ ਨਸ਼ਰ ਕਰਨਾ ਹੀ ਇਸ ਕਤਲ ਲਈ ਜਿੰਮੇਵਾਰ ਹੈ। ਆਪ ਕਨਵੀਨਰ ਕੇਜਰੀਵਾਲ ਦੀਆਂ ਨੀਤੀਆ ਨਾਲ ਪੰਜਾਬ ਸਰਕਾਰ ਦੀ ਕਾਨੂੰਨ ਵਿਵਸਥਾ ਚਰਮਰਾ ਗਈ ਹੈ। ਸਿਰਫ 75 ਦਿਨਾਂ ਦੀ ਭਗਵੰਤ ਮਾਨ ਸਰਕਾਰ ਵਿਚ 28ਕਤਲ, 24 ਕਿਸਾਨ ਖ਼ੁਦਕੁਸ਼ੀਆਂ, 61 ਨੌਜਵਾਨਾਂ ਦੀਆਂ ਖ਼ੁਦਕੁਸ਼ੀਆਂ ਹੋ ਚੁੱਕੀਆਂ ਹਨ। ਪਟਿਆਲੇ ਕਾਲੀ ਮਾਤਾ ਮੰਦਿਰ ਵਿਚ ਹਿੰਦੂ ਸਿੱਖ ਵਿਵਾਦ ਦੇ ਆਪਸੀ ਝਗੜੇ ਨਾਲ ਜ਼ਹਿਰੀਲੇ ਬੀਜ ਬੀਜੇ ਜਾ ਚੁੱਕੇ ਹਨ। ਮੋਹਾਲੀ ਦੇ ਇੰਟੈਲੀਜੈਂਸ ਦੇ ਦਫਤਰ ਤੇ ਰਾਕੇਟ ਲਾਂਚਰ ਨਾਲ ਗਰਨੇਡ ਹਮਲਾ ਹੋ ਚੁੱਕਾ ਹੈ। ਕੱਬਡੀ ਖਿਡਾਰੀ ਸੰਦੀਪ ਅੰਬੀਆਂ ਤੇ ਧਰਮਿੰਦਰ ਸਿੰਘ ਦਾ ਕਤਲ ਹੋਇਆ ਹੈ। ਚਿੱਟਾ ਤੇ ਹੋਰ ਵਿਕਦੇ ਨਸ਼ੇ ਸਰੇਆਮ ਵੀਡਿਓ ਵਾਇਰਲ ਹੋ ਚੁੱਕਿਆ ਹਨ। ਇਹ ਸਭ ਤਾਂ ਸਰਕਾਰ ਦੀ ਨਾਲਾਇਕੀ ਦੇ ਟ੍ਰੇਲਰ ਹਨ।

ਸ ਗੜ੍ਹੀ ਨੇ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦਿਆ ਕਿਹਾ ਕਿ ਪੰਜਾਬ ਪੁਲਿਸ ਤਾਂ ਕੇਜਰੀਵਾਲ ਦੀਆਂ ਬਦਲਾ ਲਊ ਨੀਤੀਆਂ ਪੂਰੀਆਂ ਕਰਨ ਲਈ ਦਿੱਲੀ ਜਾਕੇ ਕਦੀ ਅਲਕਾ ਲਾਂਬਾ, ਕਦੀ ਕੁਮਾਰ ਵਿਸ਼ਵਾਸ ਤੇ ਕਦੀ ਤੇਜਿੰਦਰ ਬੱਗਾ ਨੂੰ ਗ੍ਰਿਫਤਾਰ ਕਰਨ ਜਾਂਦੀ ਹੈ। ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਪੁਲਿਸ ਦੀ ਲਾਲ ਪੱਗ ਨੂੰ ਵੀ ਹਰਿਆਣਾ ਸਰਕਾਰ ਨੇ ਥਾਣੇ ਬਿਠਾ ਲਿਆ ਤੇ ਪੁਲਿਸ ਤੇ ਹੀ ਕੇਸ ਦਰਜ ਕਰ ਦਿੱਤਾ। ਪੰਜਾਬ ਦੀ ਭਗਵੰਤ ਮਾਨ ਸਰਕਾਰ ਦਾ ਹਰਾ ਪੈੱਨ ਸਿਰਫ ਨਿੱਜੀ ਬਦਲਾਖੋਰੀ ਨਾਲ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਸੁਰੱਖਿਆਂ ਛਤਰੀ ਤੋਂ ਬਾਹਰ ਕਰਕੇ ਗੁੰਡਾਂ ਅਨਸਰਾਂ ਅੱਗੇ ਗੋਲੀਆਂ ਦਾ ਸ਼ਿਕਾਰ ਹੋਣ ਲਈ ਖੁੱਲਾ ਛੱਡ ਰਿਹਾ ਹੈ।