Prime Punjab Times

Latest news
ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ
ADVERTISEMENT
You are currently viewing LATEST.. ਤੇਜ਼ਧਾਰ ਹਥਿਆਰਾ ਨਾਲ ਗੰਭੀਰ ਰੂਪ ਚ ਨੌਜਵਾਨ ਨੂੰ ਜ਼ਖਮੀ ਕਰਕੇ ਫਰਾਰ ਹੋਣ ਵਾਲਿਆਂ ਖਿਲਾਫ ਮਾਮਲਾ ਦਰਜ.. ਇੱਕ ਗ੍ਰਿਫਤਾਰ,ਨਜਾਇਜ ਅਸਲਾ ਹੋਇਆ ਬ੍ਰਾਮਦ

LATEST.. ਤੇਜ਼ਧਾਰ ਹਥਿਆਰਾ ਨਾਲ ਗੰਭੀਰ ਰੂਪ ਚ ਨੌਜਵਾਨ ਨੂੰ ਜ਼ਖਮੀ ਕਰਕੇ ਫਰਾਰ ਹੋਣ ਵਾਲਿਆਂ ਖਿਲਾਫ ਮਾਮਲਾ ਦਰਜ.. ਇੱਕ ਗ੍ਰਿਫਤਾਰ,ਨਜਾਇਜ ਅਸਲਾ ਹੋਇਆ ਬ੍ਰਾਮਦ

ਤੇਜ਼ਧਾਰ ਹਥਿਆਰਾ ਨਾਲ ਗੰਭੀਰ ਰੂਪ ਚ ਨੌਜਵਾਨ ਨੂੰ ਜ਼ਖਮੀ ਕਰਕੇ ਫਰਾਰ ਹੋਣ ਵਾਲਿਆਂ ਖਿਲਾਫ ਮਾਮਲਾ ਦਰਜ.. ਇੱਕ ਗ੍ਰਿਫਤਾਰ,ਨਜਾਇਜ ਅਸਲਾ ਹੋਇਆ ਬ੍ਰਾਮਦ

 ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਸਥਾਨਕ ਸ਼ਹਿਰ ਬਲਾਚੌਰ ਦੇ ਚੰਡੀਗੜ੍ਹ ਰੋਡ ਉਪਰ ਉਸ ਵੇਲੇ ਦਹਿਸਤ ਦਾ ਮਹੋਲ ਬਣ ਗਿਆ ਜਦੋਂ ਕ੍ਰੀਬ ਤਿੰਨ ਮੋਟਰ ਸਾਇਕਲ ਅਤੇ ਸਕੂਟਰੀ ਉਪਰ ਸਵਾਰ ਕ੍ਰੀਬ 8/9 ਕਿਰਪਾਨਾ ਅਤੇ ਹੋਰ ਤੇਜ਼ਧਾਰ ਹਥਿਆਰਾ ਨਾਲ ਲੈਂਸ ਹੋਏ ਨੌਜਵਾਨਾਂ ਨੇ ਇੱਕ ਫੁੱਟਵੇਅਰ ਦੀ ਦੁਕਾਨ ਵਿੱਚ ਦਾਖਲ ਹੋ ਕੇ ਇੱਕ ਵਿਅਕਤੀ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ।ਹਮਲਾਵਰਾਂ ਵਿੱਚੋਂ ਇੱਕ ਵਿਅਕਤੀ ਕੋਲ ਰਿਵਾਲਵਰ ਵੀ ਦੱਸਿਆ ਜਾ ਰਿਹਾ ਹੈ ਜਿਸ ਨੂੰ ਉਸ ਨੇ ਹਮਲੇ ਦੌਰਾਨ ਆਪਣੀ ਡੱਬ ਵਿੱਚੋ ਕੱਢ ਕੇ ਹਵਾ ਵਿੱਚ ਲਹਿਰਾਇਆ। ਜ਼ਖਮੀ ਨੌਜਵਾਨ ਨੂੰ ਇਲਾਜ਼ ਲਈ ਸਿਵਲ ਹਸਪਤਾਲ ਬਲਾਚੌਰ ਦਾਖਲ ਕਰਾਇਆ ਗਿਆ ਅਤੇ ਮੌਕੇ ਤੇ ਪੁੱਜੀ ਪੁਲਿਸ ਵਲੋਂ ਕਾਰਵਾਈ ਆਰੰਭ ਕਰ ਦਿੱਤੀ । ਬਲਾਚੌਰ ਦੇ ਵਾਰਡ ਨੰੰਬਰ 11 ਨਿਵਾਸੀ ਸਾਗਰ ਕੈਂਥ ਪੁੱਤਰ ਯਸ਼ਪਾਲ ਨੇ ਪੁਲਿਸ ਨੂੰ ਦਿੱਤੇ ਬਿਆਨਾ ਅਨੁਸਾਰ ਜਦੋਂ ਉਹ ਆਪਣੇ ਪਿਤਾ ਜਸਪਾਲ ਦੀ ਚੰਡੀਗੜ੍ਹ ਰੋਡ ਬਲਾਚੌਰ ਸਥਿਤ ਫੁੱਟਵੇਅਰ ਦੀ ਦੁਕਾਨ ਤੇ ਸੀ ਤਾਂ ਉਥੇ ਤਿੰਨ ਮੋਟਰ ਸਾਈਕਲਾਂ ਤੇ ਸਕੂਟਰੀ ਤੇ 8/9 ਵਿਅਕਤੀ ਆਪਣੇ ਹੱਥਾਂ ਵਿੱਚ ਤਲਵਾਰਾਂ ਤੇ ਗੰਢਾਸੀਆਂ ਲੈ ਕੇ ਆਏ ਤੇ ਦੁਕਾਨ ਅੰਦਰ ਦਾਖਲ ਹੋ ਕੇ ਉਸ ਤੇ ਹਮਲਾਵਰ ਹੋ ਗਏ । ਉਸ ਨੇ ਇਹ ਵੀ ਦੱਸਿਆ ਕਿ ਹਮਲੇ ਦੌਰਾਨ ਇੱਕ ਹਮਲਾਵਰ ਨੇ ਆਪਣੇ ਡੱਬ ਵਿੱਚੋ ਰਿਵਾਲਵਰ ਕੱਢ ਕੇ ਹਵਾ ਵਿੱਚ ਲਹਿਰਾਇਆ ਅਤੇ ਲਲਕਾਰਾ ਮਾਰਿਆ ਕਿ ਜੇਕਰ ਉਸ ਦੇ ਕੋਈ ਨੇੜੇ ਆਇਆ ਤਾਂ ਉਸ ਨੂੰ ਗੋਲੀ ਮਾਰ ਦਿਆਂਗਾ ।ਉਸ ਨੇ ਦੱਸਿਆ ਕਿ ਹਮਲਾਵਰ ਨੌਜਵਾਨਾਂ ਨੇ ਉਸ ਉਪਰ ਤੇਜਧਾਰ ਹਥਿਆਰਾ ਨਾਲ ਵਾਰ ਕੀਤੇ ਅਤੇ ਜਦੋਂ ਉਹ ਜਮੀਨ ਤੇ ਡਿੱਗ ਪਿਆ ਤਾਂ ਉਸ ਉਪਰ ਡੰਡੇ ਕਿਰਪਾਨਾ ਦੇ ਵਾਰ ਕੀਤੇ । ਉਸ ਦੇ ਪਿਤਾ ਜਸਪਾਲ ਨੇ ਰੋਲਾ ਪਾਇਆ ਜਿਸ ਤੇ ਆਸ ਪਾਸ ਦੇ ਲੋਕ ਇਕੱਠੇ ਹੋਣੇ ਸੁਰੂ ਹੋਏ ਜਿਨ੍ਹਾਂ ਨੂੰ ਵੇਖ ਹਮਲਾਵਰ ਮੋਟਰਸਾਈਕਲਾਂ ਸਕੂਟਰੀ ਤੇ ਸ਼ਹਿਰ ਵੱਲ ਨੂੰ ਭੱਜ ਗਏ ।
ਥਾਣਾ ਸਿਟੀ ਬਲਾਚੌਰ ਦੇ ਮੁੱਖੀ ਸਬ ਇੰਸਪੈਕਟਰ ਬਲਵਿੰਦਰ ਸਿੰਘ ਦੇ ਦੱਸਣ ਅਨੁਸਾਰ ਪੁਲਿਸ ਵਲੋਂ ਦਿਲਪ੍ਰੀਤ ਢਿੱਲੋ ਪੁੱਤਰ ਗੁਰਦੀਪ ਵਾਰਡ ਨੰਬਰ 4 ਬਲਾਚੌਰ,ਰਮਨ ਉਰਫ ਰੰਮੀ ਪੁੱਤਰ ਬਲਵੀਰ ਸਿੰਘ ਵਾਸੀ ਨੀਲੇਵਾੜੇ,ਬੁੱਗੀ ਪਿੰਡ ਮਹਿੰਦੀਪੁਰ, ਜਤਿਨ ਉਰਫ ਜੱਸਾ ਟੀਚਰ ਕਲੋਨੀ ਬਲਾਚੌਰ ਅਤੇ ਹੋਰ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰਕੇ ਤੁਰੰਤ ਕੀਤੀ ਗਈ ਕਰਵਾਈ ਦੌਰਾਨ ਰਮਨ ਉਰਫ ਰੰਮੀ ਪਿੰਡ ਨੀਲੇਵਾੜੇ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਨਿਸ਼ਾਨਦੇਹੀ ਉਪਰ ਪੁਲਿਸ ਵਲੋਂ ਰਿਵਾਲਵਰ ਬ੍ਰਾਮਦ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ।
ਫੋਟੋ: ਥਾਣਾ ਸਿਟੀ ਬਲਾਚੌਰ ਦੀ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਹਮਲਾਵਰ ।

error: copy content is like crime its probhihated