ਮੁਫਤ ਮੈਡੀਕਲ ਚੈੱਕਅਪ ਕੈਂਪ ਦੌਰਾਨ 110 ਮਰੀਜ਼ਾ ਦੀ ਕੀਤੀ ਜਾਂਚਨ
ਨਵਾਂਸ਼ਹਿਰ (ਜਤਿੰਦਰ ਪਾਲ ਸਿੰਘ ਕਲੇਰ ) : ਲਾਇਨਜ਼ ਕਲੱਬ ਨਵਾਂਸ਼ਹਿਰ ਐਕਟਿਵ ਦੇ ਸਹਿਯੋਗ ਨਾਲ ਗੋਡੇ ਅਤੇ ਜੋੜਾ ਦੀਆਂ ਸਮੱਸਿਆਵਾਂ ਦਾ ਮੁਫ਼ਤ ਜਾਂਚ ਕੈਂਪ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਆਈਵੀ ਹਸਪਤਾਲ ਨਵਾਂਸ਼ਹਿਰ ਵਿਖੇ ਲਗਾਇਆ ਗਿਆ। ਜਿਸ ਵਿਚ 110 ਮਰੀਜ਼ਾ ਦੀ ਜਾਂਚ ਕੀਤੀ ਗਈ।ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਲਾਇਨ ਐੱਸਪੀ ਸੌਂਧੀ ਅੇਤ ਲਾਇਨ ਰਛਪਾਲ ਸਿੰਘ ਬੱਚਾ ਜੀਬੀ ਦਾ ਸਮਾਗਮ ਵਿੱਚ ਪੁੱਜਣ ‘ਤੇ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਐੱਸਪੀ ਸੌਂਧੀ ਅਤੇ ਰਛਪਾਲ ਸਿੰਘ ਬੱਚਾ ਜੀਬੀ ਨੇ ਕਿਹਾ ਕਿ ਲੋਕਾਈ ਦੀ ਭਲਾਈ ਲਈ ਲਾਇਨਜ਼ ਕਲੱਬ ਨਵਾਂਸ਼ਹਿਰ ਐਕਟਿਵ ਅਤੇ ਆਈਵੀ ਹਸਪਤਾਲ ਨਵਾਂਸ਼ਹਿਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਇਸ ਤਰਾਂ ਦੇ ਮੁਫ਼ਤ ਜਾਂਚ ਕੈਂਪ ਲਗਾਏ ਜਾਣ ਤਾਂ ਜੋ ਹੋਰ ਲੋਕ ਵੀ ਇਸ ਦਾ ਬਣਦਾ ਲਾਭ ਪ੍ਰਾਪਤ ਕਰ ਸਕਣ। ਆਈਵੀ ਹਸਪਤਾਲ ਦੇ ਜੀਐਮ ਡਾ. ਸਚਿਨ ਸੂਦ ਦੀ ਅਗਵਾਈ ਹੇਠ ਲਗਾਏ ਇਸ ਕੈਂਪ ਵਿਚ ਡਾ. ਭਾਨੂੰ ਪ੍ਰਤਾਪ ਸਿੰਘ ਸਲੂਜਾ ਨੇ ਮਰੀਜ਼ਾ ਦੀ ਜਾਂਚ ਕੀਤੀ। ਉਨ੍ਹਾਂ ਮਰੀਜ਼ਾ ਨੂੰ ਡਾਕਟਰੀ ਸਲਾਹ ਅਤੇ ਫਿਜੀਓਥੈਰਪੀ ਕਰਵਾਉਣ ਲਈ ਵੀ ਸਲਾਹ ਦਿੱਤੀ ਗਈ। ਮਾਰਕੀਟਿੰਗ ਮੈਨੇਜਰ ਹਿੰਮਤ ਘਈ ਨੇ ਦੱਸਿਆ ਕਿ ਆਈਵੀ ਹਸਪਤਾਲ ਵੱਲੋਂ ਮਰੀਜ਼ਾ ਦੇ ਟੈਸਟ ਵੀ ਸਸਤੇ ਰੇਟਾਂ ਤੇ ਕੀਤੇ ਗਏ। ਇਸ ਕੈਂਪ ਵਿਚ ਲਾਇਨਜ਼ ਕਲੱਬ ਨਵਾਂਸ਼ਹਿਰ ਐਕਟਿਵ ਦੇ ਪ੍ਰਧਾਨ ਤਰਲੋਚਨ ਸਿੰਘ, ਸੀਨੀਅਰ ਵਾਈਸ ਪ੍ਰਧਾਨ ਪ੍ਰਦੀਪ ਭਨੋਟ, ਸਕੱਤਰ ਵਿਜੇ ਕੁਮਾਰ ਜੋਤੀ, ਪੀਆਰਓ ਲਖਵੀਰ ਸਿੰਘ, ਖ਼ਜ਼ਾਨਚੀ ਬਲਵੀਰ ਸਿੰਘ, ਮੈਂਬਰ ਤਾਰੀ ਲੋਧੀਪੁਰੀਆ, ਮੈਂਬਰ ਜਸਵਿੰਦਰ ਕੌਰ ਗੁਣਾਚੌਰ, ਅਜੈ ਭਾਰਤੀ, ਵਿਨੈ ਗਾਬਾ, ਭੁਪਿੰਦਰ ਸਿੰਘ, ਨਰੇਸ਼ ਕੁਮਾਰ, ਬਲਦੀਪ ਕੁਮਾਰ, ਗੁਰਦੀਪ ਸਿੰਘ, ਦਵਿੰਦਰ ਗਿੱਲ ਸਮੇਤ ਹੋਰਨਾਂ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਬਣਦਾ ਸਹਿਯੋਗ ਦਿੱਤਾ।








