Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਖੇਤ ਵਿੱਚ ਲੱਗੇ ਪਪੂਲਰਾਂ ਨੂੰ ਸ਼ਰਾਰਤੀ ਅਨਸਰ ਵਲੋਂ ਵੱਢੇ ਜਾਣ ‘ਤੇ ਕਾਰਵਾਈ ਲਈ ਪੁਲਿਸ ਨੂੰ ਲਾਈ ਗੁਹਾਰ  

ਖੇਤ ਵਿੱਚ ਲੱਗੇ ਪਪੂਲਰਾਂ ਨੂੰ ਸ਼ਰਾਰਤੀ ਅਨਸਰ ਵਲੋਂ ਵੱਢੇ ਜਾਣ ‘ਤੇ ਕਾਰਵਾਈ ਲਈ ਪੁਲਿਸ ਨੂੰ ਲਾਈ ਗੁਹਾਰ  

ਖੇਤ ਵਿੱਚ ਲੱਗੇ ਪਪੂਲਰਾਂ ਨੂੰ ਸ਼ਰਾਰਤੀ ਅਨਸਰ ਵਲੋਂ ਵੱਢੇ ਜਾਣ ‘ਤੇ ਕਾਰਵਾਈ ਲਈ ਪੁਲਿਸ ਨੂੰ ਲਾਈ ਗੁਹਾਰ  

ਕਾਠਗਡ਼੍ਹ, (ਜਤਿੰਦਰ ਪਾਲ ਸਿੰਘ ਕਲੇਰ ) ਪਿੰਡ ਲੋਹਟ ਦੇ ਇੱਕ ਕਿਸਾਨ ਨੇ ਖੇਤ ਵਿੱਚ ਲਗਾਏ ਪਪੂਲਰਾਂ ਦੇ ਬੂਟਿਆਂ ਨੂੰ ਵੱਢਣ ਵਾਲੇ ਸ਼ਰਾਰਤੀ ਅਨਸਰ ‘ਤੇ ਕਾਰਵਾਈ ਕਰਨ ਲਈ ਪੁਲੀਸ ਨੂੰ ਗੁਹਾਰ ਲਗਾਈ ਹੈ ।
ਪਿੰਡ ਲੂਟ ਦੀ ਬਜ਼ੁਰਗ ਕਿਸਾਨ ਸਰਵਣ ਸਿੰਘ ਨੇ ਆਪਣੇ ਭਰੇ ਮਨ ਨਾਲ ਦੱਸਿਆ ਕਿ ਉਸ ਨੇ ਬੜੀ  ਮਿਹਨਤ ਨਾਲ ਆਪਣੇ  ਖੇਤ ਵਿਚ  ਪਪੂਲਰ ਦੇ ਬੂਟੇ ਲਗਾਏ ਸਨ ਜਿਨ੍ਹਾਂ ਨੂੰ ਉਹ ਪਾਣੀ ਵੀ ਕਿਸੇ ਦੀ  ਮੋਟਰ ਤੋਂ ਮੁੱਲ ਲੈ ਕੇ ਲਾ ਰਿਹਾ ਹੈ ਲੇਕਿਨ ਬੀਤੇ ਦਿਨੀਂ ਪੁੱਤਰਾਂ ਵਾਂਗ ਪਾਲੇ ਪਪੂਲਰਾਂ ਦੇ  ਬੂਟਿਆਂ ਨੂੰ  ਕੋਈ ਸ਼ਰਾਰਤੀ ਅਨਸਰ ਰਾਤ ਸਮੇਂ ਮੁੱਢ  ਕੋਲੋਂ ਤੇਜ਼ ਚੀਜ਼ ਨਾਲ ਵੱਢ ਜਾਂਦਾ ਹੈ । ਉਸ ਨੇ ਦੱਸਿਆ ਕਿ ਤਿੰਨ ਕੁ ਮਹੀਨੇ ਪਹਿਲਾਂ ਵੀ ਪਪੂਲਰ ਦੇ ਬੂਟੇ ਵੱਢੇ ਗਏ ਸਨ ਤੇ ਹੁਣ ਬੀਤੇ ਦਿਨੀਂ ਉਹ ਆਪਣੇ ਖੇਤ ਚੋਂ ਸ਼ਾਮ 6-7 ਵਜੇ ਦੇ ਕਰੀਬ ਘਰ ਨੂੰ ਗਿਆ ਲੇਕਿਨ ਜਦੋਂ ਸਵੇਰ ਸਮੇਂ ਉਸ ਦਾ ਲੜਕਾ  ਖੇਤ ਵੱਲ ਆਇਆ ਤਾਂ  ਪਪੂਲਰ ਦੇ ਦੋ ਬੂਟੇ ਮੁੱਢ ਤੋਂ ਵੱਢੇ ਪਏ ਮਿਲੇ ਜਦਕਿ ਤਿੰਨ ਨੂੰ ਹਿਲਾ ਦਿੱਤਾ ਹੋਇਆ ਸੀ ਜਿਨ੍ਹਾਂ ਨੂੰ ਦੇਖਦੇ ਉਹ ਹੱਕਾ ਬੱਕਾ ਰਹਿ ਗਿਆ ਕਿਸਾਨ ਸਰਵਣ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਇਕ ਲਿਖਤੀ ਸ਼ਿਕਾਇਤ ਵੀ ਉਨ੍ਹਾਂ ਨੇ ਪੁਲਸ ਨੂੰ ਕੀਤੀ ਹੈ ।ਉਨ੍ਹਾਂ ਪੁਲਸ  ਪ੍ਰਸ਼ਾਸਨ ਨੂੰ ਗੁਹਾਰ ਲਗਾਈ ਕਿ ਜੋ ਵੀ ਸ਼ਰਾਰਤੀ ਅਨਸਰ  ਬੂਟੇ ਵੱਢਦਾ ਹੈ ਉਸ ਦਾ ਪਤਾ ਲਗਾ ਕੇ ਬਣਦੀ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ