Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਜੇਕਰ ਜਲਦ ਹੀ ਬਿਜਲੀ ਸੰਕਟ ਖਤਮ ਨਾ ਹੋਇਆ ਤਾਂ ਵਿੱਢਾਗੇ ਸੰਘਰਸ਼ …ਔਜ਼ਲਾ

ਜੇਕਰ ਜਲਦ ਹੀ ਬਿਜਲੀ ਸੰਕਟ ਖਤਮ ਨਾ ਹੋਇਆ ਤਾਂ ਵਿੱਢਾਗੇ ਸੰਘਰਸ਼ …ਔਜ਼ਲਾ

ਜੇਕਰ ਜਲਦ ਹੀ ਬਿਜਲੀ ਸੰਕਟ ਖਤਮ ਨਾ ਹੋਇਆ ਤਾਂ ਵਿੱਢਾਗੇ ਸੰਘਰਸ਼ …ਔਜ਼ਲਾ

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਬਿਜਲੀ ਦੀ ਮਾੜੀ ਸਪਲਾਈ ਸਬੰਧੀ ਬਲਾਚੌਰ ਵਿਖੇ ਕਿਸਾਨ ਆਗੂਆਂ ਨੇ ਦੱਸਿਆ ਕਿ ਸੂਬੇ ਦੀ ਸਰਕਾਰ ਦੀ ਬਿਜਲੀ ਪ੍ਰਤੀ ਕਾਰਗੁਜਾਰੀ ਬਹੁਤ ਹੀ ਮਾੜੀ ਹੈ ਅਤੇ ਜੇਕਰ ਇਸ ਵਿੱਚ ਜਲਦੀ ਹੀ ਸੁਧਾਰ ਨਾ ਲਿਆਦਾ ਗਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣਗੇ । ਇਸ ਮੌਕੇ ਕਿਸਾਨ ਆਗੂ ਨਿਰਮਲ ਸਿੰਘ ਔਜ਼ਲਾ, ਹਰਵਿੰਦਰ ਸਿੰਘ ਚਾbਹਲ ਨੇ ਦੱਸਿਆ ਕਿ ਬਿਜਲੀ ਦੇ ਦਿਨ ਰਾਤ ਲੱਗ ਰਹੇ ਕੱਟਾ ਕਾਰਨ ਜਿਮੀਦਾਰ ਪ੍ਰਭਾਵਿਤ ਹਨ , ਕਿਸਾਨਾ ਦੀਆਂ ਫਸਲਾਂ ਸੁੱਕ ਰਹੀਆਂ ਹਨ ਜਦ ਕਿ ਕਿਸਾਨਾ ਦਾ ਪਹਿਲੋ ਹੀ ਕਣਕ ਦਾ ਘੱਟ ਝਾੜ ਕਾਰਨ ਨੁਕਸਾਨ ਹੋਇਆ ਹੈ ਜਦ ਕਿ ਹੁਣ ਅਗਲੀ ਫਸਲ ਦੀ ਤਿਆਰੀ ਕਰਨੀ ਹੈ ਮਗਰ ਬਿਜਲੀ ਦੇ ਲੰਮੇ ਲੰਮੇ ਲੱਗ ਰਹੇ ਕੱਟਾ ਮਾਰਨ ਖੇਤੀਬਾੜੀ ਪੂਰੀ ਤਰ੍ਹਾਂ ਡਾਵਾਡੋਲ ਬਣੀ ਹੋਈ ਹੈ । ਉਹਨਾ ਆਖਿਆ ਕਿ ਸਰਕਾਰ ਕਿਸਾਨਾ ਅਤੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ। ਜੇਕਰ ਸਪਲਾਈ ਵਿੱਚ ਸੁਧਾਰ ਨਾ ਹੋਇਆ ਤਾਂ ਜਲਦ ਹੀ ਉਹ ਜਥੇਬੰਦੀਆ ਅਤੇ ਆਮ ਲੋਕਾ ਦੇ ਸਹਿਯੋਗ ਨਾਲ ਸਰਕਾਰ ਵਿਰੁੱਧ ਜੰਮ ਕੇ ਰੋਸ ਪ੍ਰਦਰਸ਼ਨ ਕਰਨ ਅਤੇ ਪੱਕਾ ਮੋਰਚਾ ਲਗਾਉਣ ਲਈ ਮਜਬੂਰ ਹੋਣਗੇ ।ਇਸ ਮੌਕੇ ਉਹਨਾ ਮੰਗ ਕੀਤੀ ਕਿ ਘੱਟੋ ਘੱਟ ਰੋਜਾਨਾ ਛੇ ਤੋਂ 8 ਘੰਟੇ ਸਪਲਾਈ ਜਿਮੀਦਾਰਾ ਨੂੰ ਬਿਜਲੀ ਸਪਲਾਈ ਦਿੱਤੀ ਜਾਵੇ । ਉਹਨਾ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕ ਸਾਰਾ ਸਾਰਾ ਦਿਨ ਸਿੰਗਲ ਫੇਜ ਸਪਲਾਈ ਬੰਦ ਹੋਣ ਦੇ ਬਾਵਜੂਦ ਵੀ ਰਾਤ ਨੂੰ ਕੱਟ ਲਗਾਏ ਜਾ ਰਹੇ ਹਨ। ਜਿਸ ਕਾਰਨ ਆਮ ਲੋਕਾ ਦਾ ਰਾਤ ਨੂੰ ਸੌਣਾ ਵੀ ਦੁੱਭਰ ਹੋਇਆ ਹੈ । ਮੁਫਤ ਬਿਜਲੀ ਦੇਣ ਵਾਅਦੇ ਕਰਕੇ ਸਤਾ ਵਿੱਚ ਆਈ ਸੂਬੇ ਦੀ ਸਰਕਾਰ ਨੇ ਮੁਫਤ ਤਾ ਕੀ ਦੇਣੀ ਹੈ ਲੋਕਾ ਨੂੰ ਮੁੱਲਵੀ ਬਿਜਲੀ ਨਹੀ ਮਿਲ ਰਹੀ ਹੈ ਜਿਸ ਕਾਰਨ ਇਹ ਸਾਬਤ ਹੋ ਗਿਆ ਹੈ ਕਿ ਸਰਕਾਰ ਪੰਜਾਬ ਦੇ ਅੰਦਰ ਬਿਜਲੀਸੰਕਟ ਨੂੰ ਖਤਮ ਕਰਨ ਵਿੱਚ ਪੂਰੀ ਤਰ੍ਹਾਂ ਅਸਮੱਰਥ ਦਿਖਾਈ ਦੇ ਰਹੀ ਹੈ।ਇਸ ਮੌਕੇ ਕਰਨੈਲ ਸਿੰਘ, ਗੁਰਚਰਨ ਸਿੰਘ, ਭੁਪਿੰਦਰ ਸਿੰਘ ਸਰਾ, ਸਾਮ ਲਾਲ, ਜੋਗਿੰਦਰ ਸਿੰਘ ਰੰਧਾਵਾ, ਰਤਨ ਸਿੰਘ, ਬਲਵੀਰ ਸਿੰਘ ਅਤੇ ਹੋਰ ਵੀ ਪਤਵੱਤੇ ਸੱਜਣ ਹਾਜ਼ਰ ਸਨ।

ਫੋਟੋ : ਨਿਰਮਲ ਸਿੰਘ ਅਤੇ ਹਰਵਿੰਦਰ ਸਿੰਘ ਦੀ ਅਗਵਾਈ ਵਿੱਚ ਕਿਸਾਨ ਆਗੂ ਬਿਜਲੀ ਸਪਲਾਈ ਦਰੁੱਸਤ ਕਰਨ ਦੀ ਚੇਤਾਵਨੀ ਦਿੰਦੇ ਹੋਏ।