ਫਗਵਾੜਾ 26 ਮਾਰਚ (ਲਾਲੀ ਦਾਦਰ)
* ਪੰਜਾਬ ਦੇ ਨਾਮਵਰ ਗਾਇਕ ਕਲਾਕਾਰਾਂ ਨੇ ਲਗਵਾਈ ਭਰਪੂਰ ਹਾਜਰੀ
: ਪੰਜਾਬ ਦੀ ਨਾਮਵਰ ਗਾਇਕ ਜੋੜੀ ਸਵ. ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੀ ਨਿੱਘੀ ਯਾਦ ਨੂੰ ਸਮਰਪਿਤ 36ਵੀਂ ਸਲਾਨਾ ਬਰਸੀ ਅਤੇ ਸੱਭਿਆਚਾਰਕ ਮੇਲਾ ਨਵੀਂ ਦਾਣਾ ਮੰਡੀ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਕਰਵਾਇਆ ਗਿਆ ਜੋ ਕਿ ਯਾਦਗਾਰੀ ਹੋ ਨਿਬੜਿਆ। ਪ੍ਰਬੰਧਕਾਂ ਗੁਰਮੀਤ ਮਹਿਮੀ, ਰੁਬੀਨਾ ਮਹਿਮੀ, ਜੀ.ਆਰ.ਐਮ ਇੰਟਰਟੇਨਮੈਂਟਸ ਅਤੇ ਜੈਮਨ ਚਮਕੀਲਾ ਦੀ ਰਹਿਨੁਮਾਈ ਹੇਠ ਆਯੋਜਿਤ ਮੇਲੇ ਦੌਰਾਨ ਮਹਿਮਾਨਾਂ ਤੇ ਕਲਾਕਾਰਾਂ ਵਲੋਂ ਚਮਕੀਲਾ ਜੋੜੀ ਦੀ ਤਸਵੀਰ ਤੇ ਫੁੱਲ ਮਾਲਾਵਾਂ ਅਰਪਿਤ ਕਰਦੇ ਹੋਏ ਸ਼ਰਧਾਂਜਲੀ ਦਿੱਤੀ ਗਈ। ਉਹਨਾਂ ਕਿਹਾ ਕਿ ਬੇਸ਼ਕ ਚਮਕੀਲਾ ਤੇ ਅਮਰਜੋਤ ਸਰੀਰਿਕ ਤੋਰ ਤੇ 36 ਸਾਲ ਪਹਿਲਾਂ ਇਸ ਦੁਨੀਆ ਤੋਂ ਅਲਵਿਦਾ ਹੋ ਚੁੱਕੇ ਹਨ ਪਰ ਉਹਨਾਂ ਦੀ ਆਵਾਜ ਹਮੇਸ਼ਾ ਅਮਰ ਰਹੇਗੀ। ਉਪਰੰਤ ਨਾਮਵਰ ਪੰਜਾਬੀ ਗਾਇਕ ਕਲਾਕਾਰਾਂ ਜਸਵੰਤ ਸੰਦੀਲਾ, ਅਮਰ ਅਰਸ਼ੀ ਤੇ ਬੀਬਾ ਨਰਿੰਦਰ ਜੋਤ, ਪਾਲੀ ਦੇਤਵਾਲੀਆ, ਬਲਕਾਰ ਅਣਖੀਲਾ, ਮਨਜਿੰਦਰ ਗੁਲਸ਼ਨ, ਚਮਕ ਚਮਕੀਲਾ, ਅਮਰਪ੍ਰੀਤ, ਰਣਜੀਤ ਮਨੀ, ਕਿੱਕਰ ਡਾਲੇਵਾਲਾ, ਜੈਮਨ ਚਮਕੀਲਾ ਰੀਆ ਸੰਧੂ, ਦਲਵਿੰਦਰ ਦਿਆਲਪੁਰੀ, ਅਵਤਾਰ ਚਮਕ, ਜਗਤਾਰ ਸਿੱਧੂ ਅਤੇ ਬੀਬਾ ਮਨਦੀਪ ਮੈੱਡੀ, ਜੋਤੀ ਕੋਹਿਨੂਰ, ਜੱਸੀ ਸਾਇਆ ਵਾਲਾ, ਜਮੀਲ ਅਖ਼ਤਰ, ਗੁਲਾਬ ਸਿੱਧੂ, ਅਨਮੋਲ ਵਿਰਕ, ਹਰਨੇਕ ਘਾਰੂ, ਹੈਪੀ ਰਣਦੇਵ, ਗੀਤਾ ਬਾਲੀ, ਗੁਰਜੀਤ ਤਲਵੰਡੀ ਸਾਬੋ ਆਦਿ ਨੇ ਆਪਣੀ ਭਰਪੂਰ ਹਾਜਰੀ ਲਗਵਾਈ। ਪ੍ਰੋਗਰਾਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਸੁਖਵਿੰਦਰ ਗੋਰਾ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਪ੍ਰਸਿੱਧ ਗੀਤਕਾਰ ਸੇਵਾ ਸਿੰਘ ਨੌਰਥ, ਕਰਮ ਸਿੰਘ ਮਹਾਲਵੀਂ, ਗਿੱਲ ਨੱਥੋਹੇੜੀ ਵਾਲਾ, ਬੰਤ ਰਾਮਪੁਰੇ ਵਾਲਾ, ਪਾਲੀ ਦੇਤਵਾਲੀਆ ਤੇ ਚਮਕੀਲੇ ਦੇ ਅਣਗੌਲੇ ਰਹੇ ਸਾਜ਼ਿੰਦੇ ਸੱਤਾ ਸਤਨੌਰ, ਪ੍ਰਿਥੀਪਾਲ ਸਿੰਘ ਢੱਕਣ ਅਤੇ ਦੀਪਾ ਤੂੰਬੀ ਵਾਲਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਅਨੇਕਾਂ ਕਲਾਵਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਪ੍ਰਸਿੱਧ ਗੀਤਕਾਰ ਸੂਬਾ ਉਦੇਸੀਆ, ਬੰਸੀ ਬਰਨਾਲਾ, ਮਾਂਗਟ ਸਾਬ, ਮੱਖਣ ਸਿੰਘ ਮਸਤਾਨਾ, ਬਾਵਾ ਕਲੇਰ, ਅਮਨ ਫੁੱਲਾਂਵਾਲ, ਗਿੱਲ ਡੁੱਗਰੀ, ਮੇਜਰ ਜਖੇਪਲ, ਗੁਰਬਾਜ਼ ਗਿੱਲ, ਗੀਤਕਾਰ ਗੋਰਾ ਢੇਸੀ ਨੂੰ ਵੀ ਸਨਮਾਨਤ ਕੀਤਾ ਗਿਆ। ਅਖੀਰ ਵਿਚ ਪ੍ਰਬੰਧਕਾਂ ਨੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਸਲਾਨਾ ਬਰਸੀ ਸਮਾਗਮ ਨੂੰ ਕਰਵਾਉਣ ਮਕਸਦ ਮਰਹੂਮ ਗਾਇਕ ਜੋੜੀ ਦੀ ਯਾਦ ਨੂੰ ਤਾਜਾ ਰੱਖਣਾ ਹੈ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗਾਇਕੀ ਰਾਹੀਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਆਰਥਕ ਤੰਗੀ ਦਾ ਸ਼ਿਕਾਰ ਗਾਇਕਾਂ ਦੀ ਬਾਂਹ ਫੜੀ ਜਾਵੇ। ਇਸ ਮੌਕੇ ਸੰਦੀਪ ਡਰੋਲੀ, ਸੰਜੀਵ ਭੁੱਲਾਰਾਈ, ਗੀਤਕਾਰ, ਕਮਲ ਸੀਪਾ, ਜਸਵੰਤ ਹਰਦਾਸਪੁਰੀ, ਮੀਕਾ ਗੰਗੜ, ਅਵਤਾਰ ਕਲੇਰ, ਸੋਢੀ ਮੁਠੱਡਾ, ਜਗਤਾਰ ਢਿੱਲੋਂ, ਸੁੱਖੀ ਬੋਪਾਰਾਏ, ਤੇਜਾ ਤਲਵੰਡੀ, ਡਾਕਟਰ ਦਲਵੀਰ ਜਲੰਧਰ, ਅਨੂਪ ਸਿੱਧੂ, ਹੁਸਨਾ ਨੱਥੇਵਾਲ, ਅਵਤਾਰ ਸੋਹੀਆਂ, ਬਿੱਟੂ ਮਲੇਰਕੋਟਲਾ ਅਤੇ ਰਾਣਾ ਰਾਣੀਪੁਰੀਆ ਤੋਂ ਇਲਾਵਾ ਵੱਡੀ ਗਿਣਤੀ ‘ਚ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਦੇ ਚਾਹੁਣ ਵਾਲੇ ਹਾਜਰ ਸਨ।








