Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing 21 ਸਾਲਾ ਲੜਕੀ ਨੂੰ ਜਰੂਰੀ ਗੱਲ ਕਰਨ ਦੇ ਬਹਾਨੇ ਬੁਲਾ ਕੇ ਦਿੱਤਾ ਘਿਨੌਣੀ ਵਾਰਦਾਤ ਨੂੰ ਅੰਜਾਮ,ਤਿੰਨ ਤੇ ਮਾਮਲਾ ਦਰਜ

21 ਸਾਲਾ ਲੜਕੀ ਨੂੰ ਜਰੂਰੀ ਗੱਲ ਕਰਨ ਦੇ ਬਹਾਨੇ ਬੁਲਾ ਕੇ ਦਿੱਤਾ ਘਿਨੌਣੀ ਵਾਰਦਾਤ ਨੂੰ ਅੰਜਾਮ,ਤਿੰਨ ਤੇ ਮਾਮਲਾ ਦਰਜ

21 ਸਾਲਾਂ ਲੜਕੀ ਨੂੰ ਜਰੂਰੀ ਗੱਲ ਕਰਨ ਦੇ ਬਹਾਨੇ ਬੁਲਾ ਕੇ ਦਿੱਤਾ ਘਿਨੌਣੀ ਵਾਰਦਾਤ ਨੂੰ ਅੰਜਾਮ,ਤਿੰਨ ਤੇ ਮਾਮਲਾ ਦਰਜ

ਗੜਸ਼ੰਕਰ / ਹੁਸ਼ਿਆਰਪੁਰ 25 ਅਪ੍ਰੈਲ (ਬਿਊਰੋ) : ਸਧਾਨਕ ਪੁਲਸ ਵਲੋਂ 21 ਸਾਲਾਂ ਲੜਕੀ ਨਾਲ ਰੇਪ ਕਰਨ ਤੇ ਦੋ ਨੌਜਵਾਨਾਂ ਸਮੇਤ ਇੱਕ ਔਰਤ ਤੇ ਮਾਮਲਾ ਦਰਜ ਕੀਤਾ ਹੈ।

ਗੜ੍ਹਸ਼ੰਕਰ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ 21 ਸਾਲਾਂ ਲੜਕੀ ਨੇ ਕਿਹਾ ਕਿ ਮੈਂ ਘਰੇਲੂ ਕੰਮ ਕਰਦੀ ਹੈ ਤੇ ਅਠੱਵੀ ਕਲਾਸ ਤੱਕ ਦੀ ਪੜਾਈ ਕੀਤੀ ਹੋਈ ਹੈ।ਇੱਕ ਲੜਕਾ ਜੋ ਪਿੰਡ ਬਿਲੜੋ ਦਾ ਰਹਿਣ ਵਾਲਾ ਹੈ ਨਾਲ ਮੇਰੀ ਗੁਵਾਢਣ ਨੇ ਕਰੀਬ 2 ਸਾਲ ਪਹਿਲਾਂ ਉਸ ਨਾਲ ਦੋਸਤੀ ਕਰਵਾਈ ਸੀ ਮਿਤੀ 22-04-2022 ਨੂੰ ਉਸਦਾ ਪਿਤਾ ਰਿਸ਼ਤੇਦਾਰੀ ਵਿੱਚ ਬਾਹਰ ਗਿਆ ਹੋਇਆ ਸੀ ਅਤੇ ਜਿਨ੍ਹਾਂ ਨੇ ਮਿਤੀ 23-04-2022 ਨੂੰ ਵਾਪਸ ਆਉਣਾ ਸੀ ਉਸਦਾ ਵੱਡਾ ਭਰਾ ਵੀ ਕੰਮ ਤੇ ਗਿਆ ਸੀ। ਉਹ ਤੇ ਉਸਦਾ ਭਰਾ ਸੰਨੀ ਘਰ ਵਿੱਚ ਇਕੱਲੇ ਸਨ ਮਿਤੀ 22-04-22 ਨੂੰ ਰਾਤ ਵਕਤ ਕਰੀਬ 10:30 ਵਜੇ ਉਸਨੂੰ ਉਸਦੇ ਦੋਸਤ ਬੰਟੀ ਦਾ ਫੋਨ ਆਇਆ ਕਿ ਉਸਨੇ ਉਸ ਨਾਲ ਕੋਈ ਜਰੂਰੀ ਗੱਲ ਕਰਨੀ ਹੈ ਉਸਦਾ ਦੋਸਤ ਘਰ ਦੇ ਬਾਹਰ ਗੱਡੀ ਲੈ ਕੇ ਖੜਾ ਹੈ। ਲੜਕੀ ਨੂੰ ਬਾਹਰ ਆਉਣ ਲਈ ਕਿਹਾ ਜਦੋਂ ਲੜਕੀ ਬਾਹਰ ਆਈ ਤਾਂ ਬੰਟੀ ਨੇ ਕਿਹਾ ਕਿ ਉਸ ਨੇ ਲੜਕੀ ਨਾਲ ਕੋਈ ਜਰੂਰੀ ਗੱਲ ਕਰਨੀ ਹੈ ਗੱਡੀ ਵਿੱਚ ਬੈਠ ਜਾ। ਜਿਸ ਤੇ ਲੜਕੀ ਗੱਡੀ ਦੀ ਮੋਹਰਲੀ ਸੀਟ ਤੇ ਬੈਠ ਗਈ ਅਤੇ ਤੇ ਗੱਡੀ ਦੀ ਪਿਛਲੀ ਸੀਟ ਤੇ ਬੰਟੀ ਦੀ ਭਾਬੀ ਅਤੇ ਭਰਾ ਸੰਨੀ ਬੈਠੇ ਹੋਏ ਸਨ ਜੋ ਬੰਟੀ ਸਾਰਿਆਂ ਨੂੰ ਗੱਡੀ ਵਿੱਚ ਬਿਠਾ ਕੇ ਪਿੰਡ ਬਿਲੜੋ ਵਿਖੇ ਲੈ ਕੇ ਗਿਆ ।ਜੋ ਬੰਟੀ ਨੇ ਲੜਕੀ ਨੂੰ ਗੱਡੀ ਵਿੱਚ ਉਤਾਰ ਕੇ ਆਪਣੇ ਮੱਝਾਂ ਵਾਲੇ ਵਾੜੇ ਅੰਦਰ ਲੈ ਗਿਆ ਤੇ ਬੰਟੀ ਦੀ ਭਾਬੀ ਅਤੇ ਭਰਾ ਸੰਨੀ ਗੱਡੀ ਦੇ ਵਿੱਚ ਹੀ ਬੈਠੇ ਰਹੇ ।ਜਿੱਥੇ ਬੰਟੀ ਨੇ ਲੜਕੀ ਨਾਲ ਉਕਤ ਨਾਲ ਸਹਮਿਤੀ ਤੋ ਬਿਨਾਂ ਡਰਾ ਧਮਕਾ ਕੇ ਗਲਤ ਕੰਮ ਕੀਤਾ ਜੋ ਫਿਰ ਕੁੱਝ ਸਮੇਂ ਬਾਅਦ ਬੰਟੀ ਨੂੰ ਕਿਸੇ ਦਾ ਫੋਨ ਆਇਆ ਕਿ ਲੜਕੀ ਨੂੰ ਉਸਦੇ ਘਰ ਵਾਲੇ ਲੱਭ ਰਹੇ ਹਨ ਤਾਂ ਬੰਟੀ ਨੇ ਲੜਕੀ ਨੂੰ ਗੱਡੀ ਵਿੱਚ ਬਿਠਾ ਕੇ ਕੁੱਟਮਾਰ ਕਰਕੇ ਕੁੱਝ ਦੂਰੀ ਤੇ ਪਿੰਡ ਮਜਾਰੀ ਛੱਡ ਗਿਆ। ਗੜਸ਼ੰਕਰ ਪੁਲਿਸ ਨੇ ਪੀੜਤ ਲੜਕੀ ਦੇ ਬਿਆਨ ਦੇ ਆਧਾਰ ਤੇ ਬੰਟੀ, ਬੰਟੀ ਦੀ ਭਾਬੀ ਅਤੇ ਸੰਨੀ ਵਾਸੀ ਬਿਲੜੋ ਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।