Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਵੱਡੀ ਖਬਰ.. ਨੈਟ ਬੈਂਕਿਗ ਚਾਲੂ ਕਰਾਉਣ ਲਈ ਫ਼ੋਨ ਕਰਨਾ ਪਿਆ ਮਹਿੰਗਾ, 4 ਲੱਖ ਗਵਾਏ

ਵੱਡੀ ਖਬਰ.. ਨੈਟ ਬੈਂਕਿਗ ਚਾਲੂ ਕਰਾਉਣ ਲਈ ਫ਼ੋਨ ਕਰਨਾ ਪਿਆ ਮਹਿੰਗਾ, 4 ਲੱਖ ਗਵਾਏ

ਨੈਟ ਬੈਂਕਿਗ ਚਾਲੂ ਕਰਾਉਣ ਲਈ ਫ਼ੋਨ ਕਰਨਾ ਪਿਆ ਮਹਿੰਗਾ,4 ਲੱਖ ਗਵਾਏ

ਗੁਰਦਾਸਪੁਰ 1 ਅਪ੍ਰੈਲ ( ਅਸ਼ਵਨੀ ) – ਗੁਰਦਾਸਪੁਰ ਵਸਨੀਕ ਇਕ ਵਿਅਕਤੀ ਨੂੰ ਨੈਟ ਬੈਂਕਿੰਗ ਚਾਲੂ ਕਰਾਉਣ ਲਈ ਫ਼ੋਨ ਕਰਨਾ ਮਹਿੰਗਾ ਪਿਆ ਜਦੋਂ ਉਸ ਨੇ ਆਪਣੇ ਖਾਤੇ ਵਿੱਚੋਂ ਚਾਰ ਲੱਖ ਰੁਪਰੇ ਗਵਾ ਲਏ । ਅਸ਼ਵਨੀ ਕੁਮਾਰ ਪੁੱਤਰ ਕੰਸ ਰਾਜ ਵਾਸੀ ਗੁਰਦਾਸਪੁਰ ਨੇ ਪੁਲਿਸ ਪਾਸ ਕੀਤੀ ਸ਼ਿਕਾਇਤ ਤਰਾਂਗੀ ਦੱਸਿਆ ਕਿ ਉਸ ਦੇ ਬੇਟੇ ਅਕਸ਼ੈ ਕੁਮਾਰ ਨੇ 28 ਜੁਲਾਈ 2021 ਨੂੰ ਨੈਟ ਬੈਂਕਿੰਗ ਚਾਲੂ ਕਰਾਉਣ ਲਈ ਬੈਂਕ ਦੀ ਹੈਲਪ ਲਾਈਨ ਨੰਬਰ 1800180222 ਤੇ ਫ਼ੋਨ ਕੀਤਾ ਸੀ ਜਿੱਥੋਂ ਉਸ ਨੂੰ ਨੈਟ ਬੈਂਕਿੰਗ ਚਾਲੂ ਕਰਾਉਣ ਲਈ ਦੁਸਰੀ ਹੈਲਪ ਲਾਈਨ ਦੇ ਨੰਬਰ 1800412405 ਉੱਪਰ ਗੱਲ ਕਰਨ ਲਈ ਕਿਹਾ ਗਿਆ ਤਾਂ ਅਕਸ਼ੈ ਕੁਮਾਰ ਨੇ 1800412405 ਤੇ ਫ਼ੋਨ ਕੀਤਾ ਤਾਂ ਉਹਨਾਂ ਨੇ ਅਕਸ਼ੈ ਕੁਮਾਰ ਦਾ ਮੋਬਾਇਲ ਨੰਬਰ 7597221215 ਪੁੱਛਿਆ ਜੋਕਿ ਅਕਸ਼ੈ ਕੁਮਾਰ ਦੇ ਪੰਜਾਬ ਨੈਸ਼ਨਲ ਬੈਂਕ ਦੇ ਖਾਤਾ ਨੰਬਰ 3483000105235974 ਨਾਲ ਲਿੰਕ ਸੀ ਅਕਸ਼ੈ ਕੁਮਾਰ ਦੀ ਕਰੀਬ 10/12 ਵਾਰ ਗੱਲ ਹੋਈ ਜਿਨਾ ਨੇ ਇੰਤਜ਼ਾਰ ਕਰਨ ਲਈ ਕਿਹਾ ਤੇ ਇਹ ਵੀ ਕਿਹਾ ਕਿ ਉਸ ਦੇ ਖਾਤੇ ਦੀ ਨੈਟ ਬੈਕਿੰਗ ਚਾਲੂ ਹੋ ਜਾਵੇਗੀ । ਇਸ ਤੋ ਬਾਅਦ ਉਸ ਦੇ ਬੇਟੇ ਦੇ ਮੋਬਾਇਲ ਤੇ ਦੋ ਵਾਰ ਦੋ-ਦੋ ਲੱਖ ਰੁਪਏ ਨਿਕਲ ਜਾਣ ਬਾਰੇ ਮੈਸਿਜ ਆਇਆ । ਇਸ ਤਰਾ ਉਸ ਦੇ ਬੇਟੇ ਨਾਲ ਚਾਰ ਲੱਖ ਦੀ ਠੱਗੀ ਹੋਈ ਹੈ । ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਅਸ਼ਵਨੀ ਕੁਮਾਰ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਇੰਚਾਰਜ ਆਰਥਿਕ ਅਪਰਾਧ ਸ਼ਾਖਾ ਵੱਲੋਂ ਕਰਨ ਉਪਰੰਤ ਨਾ-ਮਾਲੂਮ ਵਿਰੁੱਧ ਧਾਰਾ 420 , 66 ਸੀ ਅਤੇ 66 ਡੀ ਆਈ ਟੀ ਐਕਟ ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

error: copy content is like crime its probhihated